Money Laundering Case: ਬੈਂਕਾਂ ਨਾਲ 40 ਕਰੋੜ ਰੁਪਏ ਦੀ ਧੋਖਾਧੜੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ 'ਤੇ ਪੰਜਾਬ ਸਰਕਾਰ ਐਨੀ ਮਿਹਰਬਾਨ ਕਿਉਂ ਹੋ ਗਈ ਹੈ। ਗਰਮੀਆਂ ਵਿੱਚ ਇਸ ਵਿਧਾਇਕ ਨੂੰ ਏਸੀ ਦੀ ਹਵਾ ਵਿੱਚ ਬੈਠਾਇਆ ਜਾ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਗੱਜਣਮਾਜਰਾ ਦੀ ਜਿਹਨਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨਵੰਬਰ 2023 ਨੂੰ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ) ਦੇ ਇੱਕ ਕਥਿਤ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਹੁਣ ਵਿਧਾਇਕ ਸਾਹਿਬ ਨੂੰ ਜੇਲ੍ਹ ਵਿੱਚ ਰੱਖਣ ਦੀ ਬਜਾਏ ਏਸੀ ਵਾਲੇ ਹਸਪਤਾਲਾਂ 'ਚ ਰੱਖਿਆ ਜਾ ਰਿਹਾ ਹੈ ਕਿਉਂਕਿ ਇਹਨਾਂ ਨੂੰ ਜੇਲ੍ਹ ਵਿੱਚ ਗਰਮੀ ਜ਼ਿਆਦਾ ਲੱਗ ਰਹੀ ਹੈ। ਇਹ ਸਵਾਲ RTI ਕਾਰਕੁਨ ਮਾਨਿਕ ਗੋਇਲ ਨੇ ਚੁੱਕੇ ਹਨ। ਇਸ ਸਬੰਧੀ ਮਾਨਿਕ ਗੋਇਲ ਨੇ ਪੂਰੀ ਡਿਟੇਲ ਨਾਲ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਮਾਨਿਕ ਗੋਇਲ ਨੇ ਦਾਅਵਾ ਕੀਤਾ ਹੈ ਕਿ -
''ਪੰਜਾਬ ਵਿੱਚ ਬਹੁਤ ਅਜ਼ੀਬ ਚੀਜਾਂ ਹੋ ਰਹੀਆਂ ਹਨ। ਇਹ ਹਨ ਆਪ ਦੇ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਗੱਜਣਮਾਜਰਾ। ਜੋ 40 ਕਰੋੜ ਦੇ ਬੈਂਕ ਫਰਾਡ ਮਸਲੇ ਵਿੱਚ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਬੰਦ ਹਨ।
ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਜੇਲ੍ਹ ਦੀ ਗਰਮੀ ਨਹੀਂ ਸਗੋਂ ਪਿਛਲੇ 31 ਦਿਨਾਂ ਤੋਂ ਇੱਕ AC ਕਮਰੇ ਵਿੱਚ ਰਹਿ ਰਹੇ ਹਨ? ਉਹ 11 ਮਈ ਨੂੰ ਰਜਿੰਦਰਾ ਹਸਪਤਾਲ ਦੇ ਕਾਰਡਿਉ ਡਿਪਾਰਟਮੈਂਟ ਵਿੱਚ ਦਾਖਲ ਹੁੰਦੇ ਹਨ, ਪਰ 6 ਜੂਨ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਂਦੀ ਹੈ ਕਿਉਕਿ ਡਾਕਟਰ ਉਸ ਬਿਮਾਰੀ ਦਾ ਬਹਾਨਾ ਲਾ ਕੇ ਹੋਰ ਲੰਮਾ ਨਹੀਂ ਰੱਖ ਸਕਦੇ ਸਨ
ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਕਿ ਇਹ ਦੋਵੇਂ ਡਿਪਾਰਟਮੈਂਟਾਂ ਵਿੱਚ AC ਲੱਗਿਆ ਹੋਇਆ ਹੈ। ਕਰੀਬ ਬਾਕੀ ਸਾਰਾ ਰਜਿੰਦਰਾ ਹਸਪਤਾਲ AC ਤੋਂ ਬਿਨ੍ਹਾ ਹੈ। MLA ਸਾਬ੍ਹ ਨੂੰ ਉਹੀ ਰੋਗ ਲੱਗ ਰਹੇ ਹਨ ਜਿਹੜੇ ਪਾਸੇ AC ਹੈ ।ਮੁੱਖ ਮੰਤਰੀ Bhagwant Mann ਤੁਹਾਡੇ ਕੋਲ ਜੇਲ੍ਹ ਮਨਿਸਟਰੀ ਹੈ, ਕਰੋ ਕੋਈ ਜਾਂਚ ਪੜਤਾਲ ਕਾਰਵਾਈ ? ਜਾਂ ਗੱਲਾਂ ਦਾ ਕੜਾਹ ਹੀ ਖਵਾਉਣਾ ਲੋਕਾਂ ਨੂੰ ?''