ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਪਟੀਸ਼ਨਰ ਨੂੰ ਸਜ਼ਾ ਪੂਰੀ ਹੋਣ ਦੇ 11 ਮਹੀਨੇ ਬਾਅਦ ਵੀ ਜੇਲ੍ਹ ਵਿੱਚ ਰਹਿਣ ਲਈ ਮਜਬੂਰ ਕਿਉਂ ਕੀਤਾ ਜਾ ਰਿਹਾ ਹੈ। ਉਸ ਨੂੰ ਕੈਨੇਡਾ ਭੇਜਣ ਲਈ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਹਾਈ ਕੋਰਟ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

ਸਰਬਜੀਤ ਕੌਰ (59) ਨੇ ਐਡਵੋਕੇਟ ਬ੍ਰਿਜੇਸ਼ ਸ਼ਰਮਾ ਰਾਹੀਂ ਪਟੀਸ਼ਨ ਦਾਇਰ ਕਰਦਿਆਂ ਦੱਸਿਆ ਕਿ 1987 ਵਿੱਚ ਵਿਆਹ ਤੋਂ ਬਾਅਦ ਉਹ ਕੈਨੇਡਾ ਚਲੀ ਗਈ ਸੀ। ਹੁਣ ਉਹ ਕੈਨੇਡਾ ਦੀ ਨਾਗਰਿਕ ਹੈ। ਇਸ ਦੌਰਾਨ ਉਸਦੇ ਪਿਤਾ ਦੀ ਮੌਤ ਹੋ ਗਈ ਤੇ ਉਸ ਦੀ ਮਾਂ ਤੇ ਉਸ ਦੇ ਚਾਚੇ ਦਾ ਵਿਆਹ ਹੋ ਗਿਆ। ਪਟੀਸ਼ਨਕਰਤਾ ਨੂੰ ਜਦੋਂ ਪਤਾ ਲੱਗਾ ਕਿ ਉਸ ਦੀ ਮਾਂ ਬਿਮਾਰ ਹੈ ਤਾਂ ਉਹ ਉਸ ਨੂੰ ਮਿਲਣ ਲਈ ਭਾਰਤ ਆਈ ਸੀ।

ਉਸ ਦੇ ਵੀਜ਼ੇ ਦੀ ਮਿਆਦ 12 ਜੂਨ 2020 ਨੂੰ ਖਤਮ ਹੋ ਗਈ ਸੀ ਤੇ ਜਾਇਦਾਦ ਦੇ ਵਿਵਾਦ ਕਾਰਨ ਉਸ ਦੇ ਮਤਰੇਏ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦਾ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਭਾਰਤ 'ਚ ਰਹਿਣ ਕਾਰਨ 11 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ।

ਸਜ਼ਾ ਵਿਰੁੱਧ ਉਸ ਦੀ ਅਪੀਲ ਹਾਈ ਕੋਰਟ ਵਿਚ ਵਿਚਾਰ ਅਧੀਨ ਹੈ ਅਤੇ ਇਸ ਦੌਰਾਨ ਉਸ ਦੀ ਸਜ਼ਾ ਪਿਛਲੇ ਸਾਲ 10 ਜੂਨ ਨੂੰ ਪੂਰੀ ਹੋ ਗਈ ਸੀ। ਇਸ ਦੇ ਬਾਵਜੂਦ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ ਅਤੇ ਨਾ ਹੀ ਵਾਪਸ ਕੈਨੇਡਾ ਡਿਪੋਰਟ ਕੀਤਾ ਗਿਆ।


 

ਇਹ ਵੀ ਪੜ੍ਹੋ


Punjab News: ਭਾਜਪਾ ਜਨਸਭਾ ਤੋਂ ਵਾਪਸ ਪਰਤ ਰਹੀ ਵਰਕਰਾਂ ਦੀ ਪਲਟੀ ਬੱਸ, ਅੱਧੀ ਦਰਜਨ ਵਰਕਰ ਹੋਏ ਜ਼ਖਮੀ


ਮਲੌਟ: ਬੀਜੇਪੀ ਦੀ ਜਨ ਸਭਾ ਵਿਚੋਂ ਵਾਪਸ ਪਰਤ ਰਹੇ ਬੀਜੇਪੀ ਦੇ ਵਰਕਰਾ ਦੀ ਬੱਸ ਅਚਾਨਕ ਪਿੰਡ ਔਲਖ ਕੋਲ ਪਲਟ ਗਈ ਜਿਸ ਵਿਚ ਅੱਧੀ ਦਰਜਨ ਦੇ ਕਰੀਬ ਵਰਕਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਲੌਟ ਵਿਚ ਦਾਖਲ ਕਰਵਾਇਆ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।