ਚੰਡੀਗੜ੍ਹ: ਪੰਜਾਬ ਸਰਕਾਰ (Punjab Government) ਵੱਲੋਂ ਉੱਚ ਪੱਧਰੀ ਸਲਾਹਕਾਰ ਕਮੇਟੀ ਬਣਾਉਣ ਮਗਰੋਂ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੂੰ ਇਸ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਹੈ।ਇਸ ਕਮੇਟੀ 'ਚ ਤਿੰਨ ਮੈਂਬਰ ਹੋਣਗੇ ਅਤੇ ਰਾਘਵ ਚੱਢਾ ਇਸਦੇ ਚੇਅਰਮੈਨ ਹੋਣਗੇ। ਸਰਕਾਰ ਦਾ ਦਾਅਵਾ ਹੈ ਕਿ ਇਸ ਕਮੇਟੀ ਤੋਂ ਜਨਤਕ ਮਹੱਤਵ ਨਾਲ ਸਬੰਧਤ ਪ੍ਰਸ਼ਾਸਕੀ ਮੁੱਦਿਆਂ ਉੱਤੇ ਸਲਾਹ ਲਈ ਜਾਵੇਗੀ।
ਪਰ ਇਸ 'ਤੇ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ।ਐਡਵੋਕੇਟ ਜਗਮੋਹਨ ਸਿੰਘ ਭੱਟੀ ਨੇ ਚੱਢਾ ਦੀ ਨਿਯੁਕਤੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਘਵ ਚੱਢਾ ਨੂੰ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾਏ ਜਾਣ ਦੀ ਨਿਖੇਧੀ ਕੀਤੀ ਹੈ।
ਇੱਥੇ ਜਾਰੀ ਇੱਕ ਸਖ਼ਤ ਬਿਆਨ ਵਿੱਚ ਉਨ੍ਹਾਂ ਪੁੱਛਿਆ ਕਿ ਚੱਢਾ ਨੂੰ ਭਗਵੰਤ ਮਾਨ 'ਤੇ ਸੁਪਰ ਮੁੱਖ ਮੰਤਰੀ ਨਿਯੁਕਤ ਕਰਨ ਲਈ ਉਨ੍ਹਾਂ ਕੋਲ ਕੀ ਤਜ਼ਰਬਾ ਹੈ? ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ 'ਤੇ ਹੁਣ ਇਕ ਬਾਹਰਲੇ ਵਿਅਕਤੀ ਦਾ ਰਾਜ ਹੋਵੇਗਾ, ਜਿਸਨੂੰ ਸ਼ਾਸਨ ਦਾ ਕੋਈ ਤਜਰਬਾ ਨਹੀਂ ਹੈ ਅਤੇ ਉਹ ਵੀ ਜਦੋਂ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਹੈ।
ਇਸ 'ਤੇ ਹਰਪਾਲ ਚੀਮਾ ਨੇ ਟਵੀਟ ਕਰਦੇ ਹੋਏ ਕਿਹਾ, ਮੈਂ ਰਾਘਵ ਚੱਢਾ ਨੂੰ ਪਿਛਲੇ 8 ਸਾਲਾਂ ਤੋਂ ਜਾਣਦਾ ਹਾਂ। ਵਿੱਤ 'ਤੇ ਉਨ੍ਹਾਂ ਦੀ ਕਮਾਂਡ ਸ਼ਾਨਦਾਰ ਹੈ ਕਿਉਂਕਿ ਉਹ ਲੰਡਨ ਸਕੂਲ ਆਫ਼ ਇਕਨਾਮਿਕਸ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਯਕੀਨੀ ਤੌਰ 'ਤੇ ਭਗਵੰਤ ਮਾਨ ਦੀ ਤਾਕਤ ਨੂੰ ਵਧਾਏਗੀ।ਵਧਾਈ ਅਤੇ ਭਵਿੱਖ ਵਿੱਚ ਹੋਰ ਸਫਲਤਾ ਦੀ ਕਾਮਨਾ ਕਰਦਾ ਹਾਂ।”
ਇਸ ਗੱਲ ਤੇ ਇਤਰਾਜ਼ ਜਤਾਉਂਦੇ ਹੋਏ ਸੁਖਪਾਲ ਖਹਿਰਾ ਨੇ ਜਵਾਬ ਦਿੱਤਾ, "ਪਿਆਰੇ ਹਰਪਾਲ ਚੀਮਾ ਜੀ ਕੀ ਤੁਹਾਨੂੰ ਪੱਕਾ ਯਕੀਨ ਹੈ ਕਿ ਜੋ ਨਿਸ਼ਚਤ ਯੋਗਤਾਵਾਂ ਤੁਸੀਂ ਰਾਘਵ ਚੱਢਾ ਬਾਰੇ ਦੱਸੀਆਂ ਹਨ ਤੁਹਾਡੇ ਸੀਐਮ ਦੀ ਪਸੰਦ ਅਨੁਸਾਰ ਹਨ । ਕਿਉਂਕਿ ਭਗਵੰਤ ਮਾਨ ਲਈ ਅੰਗਰੇਜ਼ੀ ਵਿੱਚ ਸਿੱਖਿਆ ਇੱਕ "ਮਜ਼ਾਕ" ਹੈ! ਹਾਲਾਂਕਿ ਰਾਘਵ ਚੱਢਾ LSE ਦਾ ਸਾਬਕਾ ਵਿਦਿਆਰਥੀ ਨਹੀਂ ਹੈ, ਉਸਨੇ ਸਮਰ ਕੈਂਪ ਆਦਿ ਵਰਗਾ ਸਰਟੀਫਿਕੇਟ ਕੋਰਸ ਕੀਤਾ ਹੈ!"
ਇਸ 'ਤੇ ਧਰਮਵੀਰ ਗਾਂਧੀ ਨੇ ਕਿਹਾ, "ਪੰਜਾਬ ਦੇ ਮੁੱਖ ਮੰਤਰੀ ਦੇ ਖੰਭ ਪੂਰੀ ਤਰ੍ਹਾਂ ਕੁਤਰ ਦਿੱਤੇ ਗਏ ਹਨ। ਰਾਘਵ ਚੱਢਾ ਨੂੰ ਪੰਜਾਬ ਦਾ ਸੁਪਰ CM ਬਣਾ ਦਿੱਤਾ ਗਿਆ ਹੈ। ਮੈ ਹੈਰਾਨ ਹਾਂ ਕਿ ਭਗਤ ਸਿੰਘ ਦੀ ਗੱਲ ਕਰਨ ਵਾਲਾ ਪੰਜਾਬ ਦਾ ਕਾਗਜੀ ਮੁੱਖ ਮੰਤਰੀ ਭਗਵੰਤ ਮਾਨ ਚੁੱਪ ਕਿਉਂ ਹੈ??? ਭਗਵੰਤ ਮਾਨ ਜੀ , ਭਗਤ ਸਿੰਘ ਐਦਾਂ ਗੁਲਾਮੀ ਨੀ ਸੀ ਕਰਦਾ।ਬੇਹੱਦ ਸ਼ਰਮਨਾਕ "
ਸ੍ਰੋਮਣੀ ਅਕਾਲੀ ਦਲ ਦੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ, "ਪੰਜਾਬ ਅੱਜ ਤੋਂ ਸਹੀ ਅਤੇ ਸੱਚਮੁੱਚ ਦਿੱਲੀ ਦੇ ਰਹਿਮੋ-ਕਰਮ 'ਤੇ ਹੈ! ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਰਿਮੋਟ-ਕੰਟਰੋਲ ਹੈ ਰਾਘਵ ਚੱਢਾ। ਮੁੱਖ ਮੰਤਰੀ ਚੁਣੇ ਜਾਣ ਸਮੇਂ ਪੰਜਾਬ ਦੇ ਡੀ-ਫੈਕਟੋ CM ਭਗਵੰਤ ਮਾਨ ਵਿਆਹ ਦੀ ਛੁੱਟੀ 'ਤੇ ਭੇਜ ਦਿੱਤਾ।"
ਇਸ 'ਤੇ ਅਰੁਣਾ ਚੌਧਰੀ ਨੇ ਕਿਹਾ, " ਕਹਿਂਦੇ ਦਬਦਾ ਕਿਥੇ ਹੈ, ਏਹ ਤਾਨ ਲਿਟ ਗਿਆ, ਚੱਢਾ ਇੱਕ ਸੂਡੋ ਸੀ.ਐਮ ਹੈ ਅਤੇ ਪੰਜਾਬੀਆਂ ਨੇ ਕਦੇ ਵੀ ਦਿੱਲੀ ਦਰਬਾਰ ਦੇ ਚਰਨਾਂ ਵਿੱਚ ਬੈਠੇ ਇਸ ਬਾਦਲਵ ਨੂੰ ਵੋਟ ਨਹੀਂ ਪਾਈ। ਮੈਂ ਰਾਜ ਦੀ ਰਾਜਨੀਤੀ ਵਿੱਚ ਇਹ ਨੀਵਾਂ ਕਦੇ ਨਹੀਂ ਦੇਖਿਆ ਜਿੱਥੇ ਇੱਕ ਵੀ ਪੰਜਾਬੀ ਸਲਾਹਕਾਰ ਕਮੇਟੀ ਦੀ ਅਗਵਾਈ ਕਰਨ ਦੇ ਯੋਗ ਨਹੀਂ ਸੀ।"