Punjab Weather: ਪੰਜਾਬ 'ਚ ਤਾਪਮਾਨ 37.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ 'ਚ 0.2 ਡਿਗਰੀ ਸੈਲਸੀਅਸ ਦੀ ਵਾਧੂ ਹੋਈ ਹੈ। ਇਹ ਤਾਪਮਾਨ ਆਮ ਤੌਰ 'ਤੇ ਹੋਣ ਵਾਲੇ ਔਸਤ ਤਾਪਮਾਨ ਨਾਲੋਂ ਕਾਫੀ ਵੱਧ ਹੈ। ਇਸੇ ਦੌਰਾਨ ਸੋਮਵਾਰ ਤੋਂ 10 ਅਪ੍ਰੈਲ ਤੋਂ ਪੰਜਾਬ ਦੇ ਕੁਝ ਹਿੱਸਿਆਂ 'ਚ ਲੂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹਾਲਾਂਕਿ, ਅੱਜ ਚੰਡੀਗੜ੍ਹ 'ਚ ਵੀ ਕੁਝ ਥਾਵਾਂ 'ਤੇ ਲੂ ਪੈ ਸਕਦੀ ਹੈ।

ਮੌਸਮ ਵਿਭਾਗ ਮੁਤਾਬਕ 8 ਅਪ੍ਰੈਲ ਨੂੰ ਪੱਛਮੀ ਹਿਮਾਲਿਆ ਖੇਤਰ 'ਚ ਪੱਛਮੀ ਗੜਬੜੀ ਦੀ ਸਥਿਤੀ ਬਣੀ ਹੋਈ ਹੈ। ਹਾਲਾਂਕਿ, ਤਾਪਮਾਨ 'ਚ 3 ਤੋਂ 5 ਡਿਗਰੀ ਸੈਲਸੀਅਸ ਤੱਕ ਵਾਧਾ ਹੋ ਸਕਦਾ ਹੈ। ਇਸ ਦੌਰਾਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।

ਰਾਜ ਦੇ ਉੱਤਰੀ ਹਿੱਸਿਆਂ 'ਚ ਵੱਧ ਤੋਂ ਵੱਧ ਤਾਪਮਾਨ 32 ਤੋਂ 36 ਡਿਗਰੀ ਸੈਲਸੀਅਸ, ਕੇਂਦਰੀ ਹਿੱਸਿਆਂ 'ਚ 36 ਤੋਂ 38 ਡਿਗਰੀ ਸੈਲਸੀਅਸ ਅਤੇ ਪੱਛਮੀ ਤੇ ਦੱਖਣੀ ਹਿੱਸਿਆਂ 'ਚ 40 ਤੋਂ 42 ਡਿਗਰੀ ਸੈਲਸੀਅਸ ਤੱਕ ਰਹਿਣ ਦੇ ਆਸਾਰ ਹਨ। ਇਸਦੇ ਨਾਲ ਹੀ, ਰਾਤ ਦਾ ਘੱਟੋ-ਘੱਟ ਤਾਪਮਾਨ ਵੀ 20 ਡਿਗਰੀ ਸੈਲਸੀਅਸ ਤੋਂ ਵੱਧ ਰਹੇਗਾ।

10 ਅਪ੍ਰੈਲ ਤੋਂ ਪੰਜਾਬ 'ਚ ਹੋ ਸਕਦੀ ਹੈ ਮੀਂਹ ਦੀ ਸ਼ੁਰੂਆਤ

ਮੌਸਮ ਵਿਭਾਗ ਦੇ ਅਨੁਸਾਰ 9 ਅਪ੍ਰੈਲ ਤੱਕ ਪੰਜਾਬ 'ਚ ਮੌਸਮ ਸੁੱਕਾ ਰਹੇਗਾ। ਪਰ 10 ਅਤੇ 11 ਅਪ੍ਰੈਲ ਨੂੰ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਮਾਹਿਰਾਂ ਮੁਤਾਬਕ ਇਹ ਮੀਂਹ ਤੇ ਆਉਣ ਵਾਲਾ ਹਨੇਰੀ-ਤੂਫ਼ਾਨ ਕਿਸਾਨਾਂ ਲਈ ਚੰਗਾ ਨਹੀਂ ਹੈ, ਕਿਉਂਕਿ 10 ਅਪ੍ਰੈਲ ਤੱਕ ਫਸਲਾਂ ਦੀ ਕਟਾਈ ਜ਼ੋਰਾਂ 'ਤੇ ਹੋਵੇਗੀਅਤੇ ਕਣਕ ਦੀ ਫਸਲ ਵੀ ਮੰਡੀ 'ਚ ਪਹੁੰਚਣੀ ਸ਼ੁਰੂ ਹੋ ਰਹੀ ਹੈ। ਮੀਂਹ ਕਾਰਨ ਨੁਕਸਾਨ ਤੋਂ ਬਚਣ ਲਈ ਕਿਸਾਨਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।

 

ਪੰਜਾਬ ਦੇ ਅੱਜ ਦੇ ਮੌਸਮ ਦੀ ਜਾਣਕਾਰੀ

  • ਅੰਮ੍ਰਿਤਸਰ – ਅਸਮਾਨ ਸਾਫ਼ ਰਹੇਗਾ। ਤਾਪਮਾਨ 16 ਤੋਂ 34 ਡਿਗਰੀ ਤੱਕ ਰਹੇਗਾ।
  • ਜਲੰਧਰ – ਅਸਮਾਨ ਸਾਫ਼ ਰਹੇਗਾ। ਤਾਪਮਾਨ 17 ਤੋਂ 35 ਡਿਗਰੀ ਤੱਕ ਰਹੇਗਾ।
  • ਲੁਧਿਆਣਾ – ਅਸਮਾਨ ਸਾਫ਼ ਰਹੇਗਾ। ਤਾਪਮਾਨ 18 ਤੋਂ 35 ਡਿਗਰੀ ਤੱਕ ਰਹੇਗਾ।
  • ਪਟਿਆਲਾ – ਅਸਮਾਨ ਸਾਫ਼ ਰਹੇਗਾ। ਤਾਪਮਾਨ 19 ਤੋਂ 37 ਡਿਗਰੀ ਤੱਕ ਰਹੇਗਾ।
  • ਮੋਹਾਲੀ – ਅਸਮਾਨ ਸਾਫ਼ ਰਹੇਗਾ। ਤਾਪਮਾਨ 17 ਤੋਂ 35 ਡਿਗਰੀ ਤੱਕ ਰਹੇਗਾ। 

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।