Punjab Holiday List October 2024: ਅਕਤੂਬਰ ਦਾ ਮਹੀਨਾ ਆਉਂਦੇ ਸਾਰ ਆਪਣੇ ਨਾਲ ਛੁੱਟੀਆਂ ਦੀ ਭਰਮਾਰ ਵੀ ਲੈਕੇ ਆਇਆ ਹੈ। ਪੰਜਾਬ ਵਿਚ ਅੱਜ ਗਾਂਧੀ ਜਯੰਤੀ ਮੌਕੇ ਜਨਤਕ ਛੁੱਟੀ ਹੈ। ਪਰ ਕੀ ਪੰਜਾਬ ਵਿਚ ਭਲਕੇ 3 ਅਕਤੂਬਰ ਨੂੰ ਵੀ ਜਨਤਕ ਛੁੱਟੀ ਰਹਿਣ ਵਾਲੀ ਹੈ? ਦਰਅਸਲ ਕੱਲ੍ਹ 3 ਅਕਤੂਬਰ ਨੂੰ ਪੂਰੇ ਦੇਸ਼ ਵਿਚ ਮਹਾਰਾਜਾ ਅਗਰਸੈਨ ਜਯੰਤੀ ਮਨਾਈ ਜਾਵੇਗੀ। ਇਸ ਮੌਕੇ ਕਈ ਸੂਬਿਆਂ ਵਿਚ ਤਾਂ ਜਨਤਕ ਛੁੱਟੀ ਵੀ ਰਹਿਣ ਵਾਲੀ ਹੈ।


ਇਨ੍ਹਾਂ ਸੂਬਿਆਂ ਵਿਚ ਪੰਜਾਬ ਵੀ ਸ਼ਾਮਲ ਹੈ। ਜੀ ਹਾਂ, 3 ਅਕਤੂਬਰ ਨੂੰ ਮਹਾਰਾਜ ਅਗਰਸੇਨ ਦਾ ਜਨਮ ਦਿਨ ਹੈ। ਪੰਜਾਬ ਸਰਕਾਰ ਨੇ ਵੀ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸੂਬੇ ਦੇ ਸਾਰੇ ਸਕੂਲਾਂ ਵਿੱਚ ਵੀ ਛੁੱਟੀ ਰਹੇਗੀ। ਇਸ ਤੋਂ ਇਲਾਵਾ ਸਾਰੇ ਸਰਕਾਰੀ ਦਫ਼ਤਰ ਵੀ ਬੰਦ ਰਹਿਣਗੇ। ਇਸੇ ਦਿਨ ਸੂਬੇ 'ਚ ਡਰਾਈ ਡੇਅ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਸੂਬੇ 'ਚ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ।


ਤੁਹਾਨੂੰ ਦੱਸ ਦੇਈਏ ਕਿ ਮਹਾਰਾਜਾ ਅਗਰਸੇਨ ਦੀ ਜਯੰਤੀ ਹਰ ਸਾਲ ਹਿੰਦੂ ਕੈਲੰਡਰ ਦੇ ਅਸ਼ਵਿਨ ਮਹੀਨੇ ਦੇ ਚੌਥੇ ਦਿਨ ਮਨਾਈ ਜਾਂਦੀ ਹੈ ਅਤੇ ਇਸ ਵਾਰ ਅਗਰਸੇਨ ਜਯੰਤੀ 3 ਅਕਤੂਬਰ ਨੂੰ ਮਨਾਈ ਜਾਵੇਗੀ। ਵੈਸ਼ਿਆ ਸਮਾਜ ਦੇ ਲੋਕ ਇਸ ਦਿਨ ਨੂੰ ਮਹਾਰਾਜ ਅਗਰਸੈਨ ਨੂੰ ਯਾਦ ਕਰਨ ਲਈ ਸਮਰਪਿਤ ਕਰਦੇ ਹਨ। ਅਗਰਸੈਨ ਜਯੰਤੀ ਦੇ ਮੌਕੇ 'ਤੇ ਵੈਸ਼ਿਆ ਸਮਾਜ ਦੇ ਲੋਕ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਦੇ ਹਨ।


ਤੁਹਾਨੂੰ ਦੱਸ ਦੇਈਏ ਕਿ ਇਸ ਮਹੀਨੇ ਦੁਸਹਿਰਾ, ਦੁਰਗਾ ਪੂਜਾ ਅਤੇ ਦੀਵਾਲੀ ਵਰਗੇ ਕਈ ਵੱਡੇ ਤਿਉਹਾਰ ਆਉਂਦੇ ਹਨ। ਇਸ ਤੋਂ ਬਾਅਦ 11 ਅਕਤੂਬਰ ਨੂੰ ਦੁਰਗਾ ਅਸ਼ਟਮੀ ਦੇ ਮੌਕੇ ‘ਤੇ ਕਈ ਸੂਬਿਆਂ ‘ਚ ਛੁੱਟੀ ਰਹੇਗੀ।  ਇਸ ਕਾਰਨ ਇਸ ਮਹੀਨੇ ਲੰਬੀਆਂ ਛੁੱਟੀਆਂ ਹੋਣ ਵਾਲਿਆਂ ਹਨ। 17 ਅਕਤੂਬਰ ਨੂੰ ਵਾਲਮੀਕਿ ਜੈਅੰਤੀ ਦੀ ਛੁੱਟੀ ਵੀ ਘੋਸ਼ਿਤ ਕੀਤੀ ਗਈ ਹੈ।


ਦੁਸਹਿਰਾ 12 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਤੋਂ ਬਾਅਦ 31 ਅਕਤੂਬਰ ਨੂੰ ਦੀਵਾਲੀ ਦਾ ਤਿਓਹਾਰ ਤਾਂ ਖੈਰ ਪੰਜਾਬ ਸਣੇ ਸਾਰੇ ਦੇਸ਼ ਵਿਚ ਮਨਾਇਆ ਹੀ ਜਾਵੇਗਾ। ਇਸ ਦਿਨ ਬੈਂਕ, ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ। 


ਅਕਤੂਬਰ ਵਿੱਚ ਛੁੱਟੀਆਂ ਦੀ ਸੂਚੀ Punjab Holiday List October 2024:


2 ਅਕਤੂਬਰ: ਗਾਂਧੀ ਜਯੰਤੀ


3 ਅਕਤੂਬਰ: ਨਵਰਾਤਰੀ ਸਥਾਪਨ ਅਤੇ ਮਹਾਰਾਜਾ ਅਗਰਸੇਨ ਜਯੰਤੀ


11 ਅਕਤੂਬਰ: ਦੁਰਗਾ ਅਸ਼ਟਮੀ


12 ਅਕਤੂਬਰ: ਵਿਜਯਾਦਸ਼ਮੀ/ਦੁਸਹਿਰਾ


31 ਅਕਤੂਬਰ: ਦੀਵਾਲੀ