Night curfew in Punjab: ਰਾਤ ਦੇ ਸਫਰ ਵੇਲੇ ਨਾਲ ਰੱਖੋ ਵਿਆਹ ਦਾ ਕਾਰਡ, ਨਹੀਂ ਤਾਂ ਹੋਏਗਾ 'ਚਲਾਨ'
ਏਬੀਪੀ ਸਾਂਝਾ | 02 Dec 2020 01:04 PM (IST)
ਪੰਜਾਬ ਸਰਕਾਰ ਵੱਲੋਂ ਕੋਰੋਨਾਵਾਇਰਸ ਦੇ ਵਧ ਰਹੇ ਕੇਸਾਂ ਕਰਕੇ ਇੱਕ ਵਾਰ ਫੇਰ ਤੋਂ ਸਖ਼ਤਾਈ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਸਰਕਾਰ ਵੱਲੋਂ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ 1 ਦਸੰਬਰ ਤੋਂ ਲਾਗੂ ਕਰ ਦਿੱਤਾ ਗਿਆ।
ਚੰਡੀਗੜ੍ਹ: ਕੋਰੋਨਾ ਨੂੰ ਲੈ ਕੇ ਪੰਜਾਬ ਵਿੱਚ ਮੁੜ ਸਖਤੀ ਹੋ ਗਈ ਹੈ। ਇੱਕ ਦਸੰਬਰ ਤੋਂ ਨਾਈਟ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਹੁਣ ਜੇ ਕੋਈ ਵਿਆਹ ਜਾਂ ਦੂਜੇ ਪ੍ਰੋਗਰਾਮ ਤੋਂ ਕਿਸੇ ਹੋਰ ਸੂਬੇ ਤੋਂ ਵਾਪਸ ਆ ਰਿਹਾ ਹੈ, ਤਾਂ ਉਨ੍ਹਾਂ ਨੂੰ ਕਰਫਿਊ ਦਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਵਾਪਸ ਜਾਣ ਦੀ ਕੋਸ਼ਿਸ਼ ਕਰਨੀ ਪਏਗੀ। ਜੇਕਰ ਕਿਸੇ ਕਾਰਨ ਵਾਪਸੀ 'ਚ ਦੇਰ ਹੁੰਦੀ ਹੋ, ਤਾਂ ਤੁਹਾਨੂੰ ਵਿਆਹ ਦਾ ਕਾਰਡ ਤੇ ਆਈਕਾਰਡ ਦਿਖਾਉਣਾ ਹੋਵੇਗਾ। ਦਰਅਸਲ ਪੰਜਾਬ ਸਰਕਾਰ ਵੱਲੋਂ ਕੋਰੋਨਾਵਾਇਰਸ ਦੇ ਵਧ ਰਹੇ ਕੇਸਾਂ ਕਰਕੇ ਇੱਕ ਵਾਰ ਫੇਰ ਤੋਂ ਸਖ਼ਤਾਈ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਸਰਕਾਰ ਵੱਲੋਂ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ 1 ਦਸੰਬਰ ਤੋਂ ਲਾਗੂ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਨਾਈਟ ਕਰਫਿਊ ਦੇ ਉਲੰਘਣ 'ਤੇ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੇ ਰਹਿਮ ਦੀ ਉਮੀਦ ਨਾ ਕਰਨਾ ਕਿਉਂਕਿ ਵਿਭਾਗ ਨੇ ਇਸ ਦੀ ਪੂਰੀ ਤਿਆਰੀ ਕਰ ਲਈ ਹੈ। ਸੂਬੇ 'ਚ ਲਾਗੂ ਨਾਈਟ ਕਰਫਿਊ ਨੂੰ ਤੋੜਣ ਵਾਲਿਆਂ 'ਤੇ ਕਰਫਿਊ ਤੋੜਣ ਤੇ ਮਹਾਮਾਰੀ ਐਕਟ ਦਾ ਮਾਮਲਾ ਦਰਜ ਕੀਤਾ ਜਾਏਗਾ। ਇਸ ਸਬੰਧੀ ਹੋਈ ਇੱਕ ਹਾਈ ਲੈਵਲ ਮੀਟਿੰਗ 'ਚ ਤੈਅ ਕੀਤਾ ਗਿਆ ਕਿ ਰੋਟੇਸ਼ਨ ਮੁਤਾਬਕ ਰੋਜ਼ ਇੱਕ ਏਡੀਜੀਪੀ ਦੀ ਡਿਊਟੀ ਲਗਾਈ ਜਾਏਗੀ ਜੋ ਕਰਫਿਊ ਦਾ ਪਾਲਣ ਕਰਾਉਂਗੇ ਤੇ ਇਸ ਦੀ ਰਿਪੋਰਟ ਡੀਜੀਪੀ ਨੂੰ ਭੇਜਣਗੇ। ਇਸ ਦੇ ਨਾਲ ਹੀ ਡੀਜੀਪੀ ਦਿਨਕਰ ਗੁਪਤਾ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਨਿਯਮਾਂ ਦੀ ਪਾਲਣਾ ਕਰਨ, ਤੇ ਨਿਯਮ ਨਾ ਮੰਨਣ ਵਾਲਿਆਂ ਖਿਲਾਫ ਡੀਜੀਪੀ ਨੇ ਸਖ਼ਤ ਕਾਰਵਾਈ ਕਰਨ ਨੂੰ ਕਿਹਾ ਹੈ। ਜਿੱਥੇ ਕਿਸੇ ਹੋਰ ਜ਼ਿਲ੍ਹੇ ਅਤੇ ਸੂਬੇ ਤੋਂ ਵਾਪਸ ਆਉਣ ਵਾਲੇ ਲੋਕਾਂ ਨੂੰ ਦਸਤਾਵੇਜ਼ ਦਿਖਾਉਣੇ ਪੈਣਗੇ ਕਿ ਉਹ ਕਿਸੇ ਹੋਰ ਸ਼ਹਿਰ ਜਾਂ ਸੂਬੇ ਤੋਂ ਆ ਰਹੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904