Punjab News: ਪੰਜਾਬ 'ਚ ਛੁੱਟੀਆਂ ਦੀ ਭਰਮਾਰ, ਸਰਕਾਰੀ ਛੁੱਟੀ ਦੌਰਾਨ ਸਕੂਲ-ਕਾਲਜ ਸਣੇ ਬੰਦ ਰਹਿਣਗੇ ਇਹ ਅਦਾਰੇ
Punjab News: ਪੰਜਾਬ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਅਹਿਮ ਖਬਰ ਆ ਰਹੀ ਹੈ। ਦੱਸ ਦੇਈਏ ਕਿ ਮਾਰਚ ਮਹੀਨੇ ਵਿੱਚ ਇੱਕ ਵਾਰ ਫਿਰ ਤੋਂ ਸਕੂਲੀ ਬੱਚਿਆਂ ਨੂੰ ਮਸਤੀ ਕਰਨ ਦਾ ਮੌਕਾ ਮਿਲੇਗਾ। ਅਸਲ ਵਿੱਚ ਮਾਰਚ

Punjab News: ਪੰਜਾਬ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਅਹਿਮ ਖਬਰ ਆ ਰਹੀ ਹੈ। ਦੱਸ ਦੇਈਏ ਕਿ ਮਾਰਚ ਮਹੀਨੇ ਵਿੱਚ ਇੱਕ ਵਾਰ ਫਿਰ ਤੋਂ ਸਕੂਲੀ ਬੱਚਿਆਂ ਨੂੰ ਮਸਤੀ ਕਰਨ ਦਾ ਮੌਕਾ ਮਿਲੇਗਾ। ਅਸਲ ਵਿੱਚ ਮਾਰਚ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ ਸਾਹਮਣੇ ਆ ਗਈ ਹੈ। ਇਸ ਵਾਰ 31 ਦਿਨਾਂ ਦੇ ਮਾਰਚ ਮਹੀਨੇ ਵਿੱਚ 5 ਐਤਵਾਰ ਅਤੇ 4 ਸਰਕਾਰੀ ਛੁੱਟੀਆਂ ਹਨ, ਜਿਨ੍ਹਾਂ ਵਿੱਚੋਂ ਦੋ ਰਾਖਵੀਆਂ ਛੁੱਟੀਆਂ ਹਨ ਜਦੋਂ ਕਿ ਇੱਕ ਸਰਕਾਰੀ ਛੁੱਟੀ ਐਤਵਾਰ ਨੂੰ ਪੈ ਰਹੀ ਹੈ।
ਹੋਲੀ ਦਾ ਤਿਉਹਾਰ ਸ਼ੁੱਕਰਵਾਰ 14 ਮਾਰਚ ਨੂੰ ਆ ਰਿਹਾ ਹੈ, ਜਿਸ ਕਾਰਨ ਸਰਕਾਰੀ ਛੁੱਟੀ ਰਹੇਗੀ ਅਤੇ ਸਾਰੇ ਸਕੂਲ, ਕਾਲਜ ਅਤੇ ਵਿਦਿਅਕ ਸੰਸਥਾਨ ਬੰਦ ਰਹਿਣਗੇ। ਇਸ ਤੋਂ ਇਲਾਵਾ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਵਸ ਐਤਵਾਰ 23 ਮਾਰਚ ਨੂੰ ਮਨਾਇਆ ਜਾਵੇਗਾ। ਇਸ ਤੋਂ ਇਲਾਵਾ, ਈਦ-ਉਲ-ਫਿਤਰ ਦਾ ਤਿਉਹਾਰ ਸੋਮਵਾਰ, 31 ਮਾਰਚ ਨੂੰ ਆ ਰਿਹਾ ਹੈ, ਜਿਸ ਕਾਰਨ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਸ ਦੌਰਾਨ, ਸ਼ਨੀਵਾਰ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਛੁੱਟੀ ਆ ਰਹੀ ਹੈ, ਜਿਸ ਕਾਰਨ ਪੂਰੇ ਪੰਜਾਬ ਭਰ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਹੋਲਾ ਮੁਹੱਲਾ 15 ਮਾਰਚ ਸ਼ਨੀਵਾਰ ਨੂੰ ਹੈ। ਪੰਜਾਬ ਵਿੱਚ 8 ਮਾਰਚ ਅਤੇ 15 ਮਾਰਚ ਨੂੰ ਰਾਖਵੀਆਂ ਛੁੱਟੀਆਂ ਘੋਸ਼ਿਤ ਕੀਤੀਆਂ ਗਈਆਂ ਹਨ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਮਾਰਚ ਦੇ ਮਹੀਨੇ ਵਿੱਚ ਜਿੱਥੇ 5 ਐਤਵਾਰ ਹੁੰਦੇ ਹਨ, ਉੱਥੇ 5 ਸ਼ਨੀਵਾਰ ਵੀ ਹੁੰਦੇ ਹਨ। ਰਾਜ ਦੇ ਬਹੁਤ ਸਾਰੇ ਸਕੂਲ ਸ਼ਨੀਵਾਰ ਨੂੰ ਵੀ ਬੰਦ ਰਹਿੰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Read MOre: Punjab News: ਪੰਜਾਬ ਪੁਲਿਸ ਨੇ ਆਪਣੇ ਹੀ ਕਰਮਚਾਰੀ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕਿਵੇਂ ਹੋਇਆ ਪਰਦਾਫਾਸ਼
Education Loan Information:
Calculate Education Loan EMI






















