ਪੜਚੋਲ ਕਰੋ

Punjab Kabaddi Player Death : ਨਾਮਵਰ ਕਬੱਡੀ ਖਿਡਾਰੀ ਦੀ ਰਜਵਾਹੇ ’ਚੋਂ ਮਿਲੀ ਲਾਸ਼, ਪਿੰਡ 'ਚ ਛਾਇਆ ਮਾਤਮ

Punjab Kabaddi Player Death: ਬਰਨਾਲਾ ਜ਼ਿਲ੍ਹੇ ਵਿੱਚ ਮਸ਼ਹੂਰ ਕਬੱਡੀ ਖਿਡਾਰੀ ਪ੍ਰਗਟ ਸਿੰਘ ਉਰਫ਼ ਬੱਗੜ ਦੀ ਲਾਸ਼ ਧਨੌਲਾ-ਬਰਨਾਲਾ ਰੋਡ ਨੇੜੇ ਰਜਵਾਹੇ ਵਿੱਚੋਂ ਸ਼ੱਕੀ ਹਾਲਾਤਾਂ ਵਿੱਚ ਬਰਾਮਦ ਹੋਈ ਹੈ। ਉਹ ਪਿੰਡ ਹਰੀਗੜ੍ਹ ਦੇ ਰਹਿਣ ਵਾਲੇ ਸਨ

Punjab Kabaddi Player Death : ਬਰਨਾਲਾ ਜ਼ਿਲ੍ਹੇ ਵਿੱਚ ਮਸ਼ਹੂਰ ਕਬੱਡੀ ਖਿਡਾਰੀ ਪ੍ਰਗਟ ਸਿੰਘ ਉਰਫ਼ ਬੱਗੜ ਦੀ ਲਾਸ਼ ਧਨੌਲਾ-ਬਰਨਾਲਾ ਰੋਡ ਨੇੜੇ ਰਜਵਾਹੇ ਵਿੱਚੋਂ ਸ਼ੱਕੀ ਹਾਲਾਤਾਂ ਵਿੱਚ ਬਰਾਮਦ ਹੋਈ ਹੈ। ਉਹ ਪਿੰਡ ਹਰੀਗੜ੍ਹ ਦੇ ਰਹਿਣ ਵਾਲੇ ਸਨ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਮਾਮਲੇ ਦਾ ਪਤਾ ਉਸ ਵੇਲੇ ਲੱਗਾ ਜਦੋਂ ਮਾਨਾ ਪਿੰਡੀ-ਬਰਨਾਲਾ ਰੋਡ ਸਥਿਤ ਮੈਰੀਲੈਂਡ ਰਿਜ਼ੋਰਟ ਨੇੜੇ ਰਜਵਾਹੇ ਕਿਨਾਰੇ ਇੱਕ ਮੋਟਰਸਾਈਕਲ ਕਾਫ਼ੀ ਸਮੇਂ ਤੋਂ ਖੜ੍ਹਾ ਦੇਖਿਆ ਗਿਆ। ਸਥਾਨਕ ਨਿਵਾਸੀ ਤਲਵਿੰਦਰ ਸਿੰਘ ਨੇ ਪਹਿਲਾਂ ਇਸ ਨੂੰ ਆਮ ਗੱਲ ਸਮਝਿਆ ਪਰ ਕਰੀਬ ਢਾਈ ਘੰਟੇ ਬਾਅਦ ਵੀ ਮੋਟਰਸਾਈਕਲ ਉੱਥੇ ਹੀ ਖੜ੍ਹਾ ਦੇਖ ਕੇ ਉਨ੍ਹਾਂ ਨੂੰ ਕਿਸੇ ਅਣਹੋਣੀ ਦਾ ਸ਼ੱਕ ਹੋਇਆ।

ਨਹਿਰ ਵਿੱਚ ਤੈਰਦੀ ਮਿਲੀ ਲਾਸ਼

ਤਲਵਿੰਦਰ ਸਿੰਘ ਨੇ ਜਦੋਂ  ਰਜਵਾਹੇ ਵਿੱਚ ਝਾਤ ਮਾਰੀ ਤਾਂ ਪਾਣੀ ਵਿੱਚ ਇੱਕ ਨੌਜਵਾਨ ਦੀ ਲਾਸ਼ ਤੈਰਦੀ ਹੋਈ ਨਜ਼ਰ ਆਈ। ਉਨ੍ਹਾਂ ਤੁਰੰਤ ਧਨੌਲਾ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਰਜਵਾਹੇ ਵਿੱਚੋਂ ਬਾਹਰ ਕੱਢ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ।

2 ਸਾਲ ਪਹਿਲਾਂ ਵੱਡੇ ਭਰਾ ਦੀ ਹੋ ਚੁੱਕੀ ਸੀ ਮੌਤ

ਪਿੰਡ ਹਰੀਗੜ੍ਹ ਦੇ ਰਹਿਣ ਵਾਲੇ ਸਰੂਪ ਸ਼ਰਮਾ ਨੇ ਦੱਸਿਆ ਕਿ ਪ੍ਰਗਟ ਸਿੰਘ ਇਲਾਕੇ ਦੇ ਮਸ਼ਹੂਰ ਕਬੱਡੀ ਖਿਡਾਰੀ ਸਨ, ਪਰ ਉਨ੍ਹਾਂ ਦਾ ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ। ਕਰੀਬ 2 ਸਾਲ ਪਹਿਲਾਂ ਉਨ੍ਹਾਂ ਦੇ ਵੱਡੇ ਭਰਾ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਸੀ।

ਭਰਾ ਦੀ ਮੌਤ ਤੋਂ ਬਾਅਦ ਪ੍ਰਗਟ ਸਿੰਘ ਉੱਤੇ ਆਪਣੇ ਪਰਿਵਾਰ ਦੇ ਨਾਲ-ਨਾਲ ਭਰਾ ਦੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਆ ਗਈ ਸੀ। ਪਿੰਡ ਵਾਸੀਆਂ ਮੁਤਾਬਕ ਦੋਵਾਂ ਪਰਿਵਾਰਾਂ ਦਾ ਖਰਚਾ ਚਲਾਉਣ ਲਈ ਉਹ ਲਗਾਤਾਰ ਸੰਘਰਸ਼ ਕਰ ਰਹੇ ਸਨ ਅਤੇ ਆਰਥਿਕ ਤੰਗੀ ਤੇ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਕਾਫ਼ੀ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਵੀ ਰਹਿੰਦੇ ਸਨ।

ਪਤਨੀ ਅਤੇ ਦੋ ਮਾਸੂਮ ਬੱਚਿਆਂ ਨੂੰ ਛੱਡ ਗਿਆ ਪਿੱਛੇ

ਪ੍ਰਗਟ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਏ ਹਨ। ਇਸ ਘਟਨਾ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿੰਡ ਵਿੱਚ ਸੋਗ ਦਾ ਮਾਹੌਲ ਹੈ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਪਰਿਵਾਰ ਨੇ ਨਹੀਂ ਕਰਵਾਈ ਕਾਨੂੰਨੀ ਕਾਰਵਾਈ

ਧਨੌਲਾ ਥਾਣੇ ਦੇ ਮੁੱਖ ਮੁੰਸ਼ੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਲੋੜੀਂਦੀ ਕਾਰਵਾਈ ਸ਼ੁਰੂ ਕੀਤੀ ਸੀ। ਹਾਲਾਂਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਜਾਂ ਪੁਲਿਸ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

ਪਰਿਵਾਰ ਵੱਲੋਂ ਪੁਲਿਸ ਨੂੰ ਇੱਕ ਹਲਫ਼ਨਾਮਾ ਸੌਂਪਿਆ ਗਿਆ, ਜਿਸ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਅਤੇ ਗਮਗੀਨ ਮਾਹੌਲ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ।

Advertisement

ਟਾਪ ਹੈਡਲਾਈਨ

Firozpur ਟੋਲ ਪਲਾਜ਼ਾ 'ਤੇ ਕਿਸਾਨਾਂ ਨੇ ਕੀਤੀ ਝੋਨੇ ਦੀ ਬਿਜਾਈ , ਪ੍ਰਸ਼ਾਸਨ 'ਚ ਮਚਿਆ ਹੜਕੰਪ, ਜਾਣੋ ਪੂਰਾ ਮਾਮਲਾ 
Firozpur ਟੋਲ ਪਲਾਜ਼ਾ 'ਤੇ ਕਿਸਾਨਾਂ ਨੇ ਕੀਤੀ ਝੋਨੇ ਦੀ ਬਿਜਾਈ , ਪ੍ਰਸ਼ਾਸਨ 'ਚ ਮਚਿਆ ਹੜਕੰਪ, ਜਾਣੋ ਪੂਰਾ ਮਾਮਲਾ 
Moga 'ਚ ਗਰਲਫ੍ਰੈਂਡ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ , ਝੂਠੇ ਰੇਪ ਕੇਸ 'ਚ ਫਸਾਉਣ ਦੀ ਦਿੰਦੀ ਸੀ ਧਮਕੀ
Moga 'ਚ ਗਰਲਫ੍ਰੈਂਡ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ , ਝੂਠੇ ਰੇਪ ਕੇਸ 'ਚ ਫਸਾਉਣ ਦੀ ਦਿੰਦੀ ਸੀ ਧਮਕੀ
Punjab Weather : ਪੰਜਾਬ 'ਚ ਕੜਾਕੇ ਦੀ ਗਰਮੀ ਤੋਂ ਮਿਲੀ ਰਾਹਤ ,ਮੀਂਹ ਨਾਲ ਮੌਸਮ ਹੋਇਆ ਠੰਢਾ , ਚੱਲ ਰਹੀਆਂ ਤੇਜ਼ ਹਵਾਵਾਂ 
Punjab Weather : ਪੰਜਾਬ 'ਚ ਕੜਾਕੇ ਦੀ ਗਰਮੀ ਤੋਂ ਮਿਲੀ ਰਾਹਤ ,ਮੀਂਹ ਨਾਲ ਮੌਸਮ ਹੋਇਆ ਠੰਢਾ , ਚੱਲ ਰਹੀਆਂ ਤੇਜ਼ ਹਵਾਵਾਂ 
Faridkot 'ਚ ਭਿਆਨਕ ਸੜਕ ਹਾਦਸਾ, ਪਿਤਾ ਤੇ 2 ਧੀਆਂ ਦੀ ਮੌਤ, ਮਾਂ-ਪੁੱਤ ਦੀ ਹਾਲਤ ਗੰਭੀਰ
Faridkot 'ਚ ਭਿਆਨਕ ਸੜਕ ਹਾਦਸਾ, ਪਿਤਾ ਤੇ 2 ਧੀਆਂ ਦੀ ਮੌਤ, ਮਾਂ-ਪੁੱਤ ਦੀ ਹਾਲਤ ਗੰਭੀਰ
Advertisement

ਵੀਡੀਓਜ਼

ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਪੰਜਾਬ ਦੇ ਵਿਕਾਸ ਲਈ ਸੁਖਬੀਰ ਬਾਦਲ ਕੋਲ ਕੋਈ ਯੋਜਨਾ ਨਹੀਂ
ਪੰਜਾਬ ‘ਚ ਘਟੇ ਸੜਕ ਹਾਦਸਿਆਂ ਦੇ ਮੌਤ ਅੰਕੜੇ? CM ਮਾਨ ਦਾ ਬਿਆਨ
CM ਮਾਨ ਦਾ ਦਾਅਵਾ— ਪੰਜਾਬ ‘ਚ 19 ਟੋਲ ਪਲਾਜ਼ੇ ਕੀਤੇ ਬੰਦ
ਮੈਂ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲੈਂਦਾ, ਨਾ ਲੈਣ ਦਿੰਦਾ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Milk Storage Tips : ਗਰਮੀਆਂ 'ਚ ਦੁੱਧ ਜਲਦੀ ਫਟ ਜਾਂਦਾ ਹੈ? ਇਹ ਤਰੀਕੇ ਅਪਣਾਓ, ਲੰਬੇ ਸਮੇਂ ਤੱਕ ਰਹੇਗਾ ਤਾਜ਼ਾ 
Milk Storage Tips : ਗਰਮੀਆਂ 'ਚ ਦੁੱਧ ਜਲਦੀ ਫਟ ਜਾਂਦਾ ਹੈ? ਇਹ ਤਰੀਕੇ ਅਪਣਾਓ, ਲੰਬੇ ਸਮੇਂ ਤੱਕ ਰਹੇਗਾ ਤਾਜ਼ਾ 
Amritsar Central Jail ਦੇ ਟਰਾਂਜ਼ਿਟ ਕੈਂਪ ਤੋਂ 9 ਬੰਗਲਾਦੇਸ਼ੀ ਨਾਗਰਿਕ ਰਿਹਾਅ, ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਵਤਨ ਵਾਪਸੀ
Amritsar Central Jail ਦੇ ਟਰਾਂਜ਼ਿਟ ਕੈਂਪ ਤੋਂ 9 ਬੰਗਲਾਦੇਸ਼ੀ ਨਾਗਰਿਕ ਰਿਹਾਅ, ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਵਤਨ ਵਾਪਸੀ
Punjab 'ਚ ਅਵਾਰਾ ਕੁੱਤਿਆਂ ਦਾ ਕਹਿਰ, ਮੋਰਿੰਡਾ 'ਚ 8 ਸਾਲਾ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤਾ , CCTV ਵੀਡੀਓ ਆਈ ਸਾਹਮਣੇ 
Punjab 'ਚ ਅਵਾਰਾ ਕੁੱਤਿਆਂ ਦਾ ਕਹਿਰ, ਮੋਰਿੰਡਾ 'ਚ 8 ਸਾਲਾ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤਾ , CCTV ਵੀਡੀਓ ਆਈ ਸਾਹਮਣੇ 
Provident Fund: ਇੱਕ ਮਹੀਨੇ ਵਿੱਚ ਕਿੰਨੀ ਵਾਰ ਕਢਵਾ ਸਕਦੇ ਹੋ PF? ਵਿਆਹ, ਨੌਕਰੀ ਛੱਡਣ ਜਾਂ ਘਰ ਬਣਵਾਉਣ ਵਾਲਿਆਂ ਨੂੰ PF ਕਢਵਾਉਣ ਲਈ ਲੱਗਦਾ ਕਿੰਨਾ ਸਮਾਂ? ਜਾਣੋ ਪੂਰੀ ਡਿਟੇਲ...
ਇੱਕ ਮਹੀਨੇ ਵਿੱਚ ਕਿੰਨੀ ਵਾਰ ਕਢਵਾ ਸਕਦੇ ਹੋ PF? ਵਿਆਹ, ਨੌਕਰੀ ਛੱਡਣ ਜਾਂ ਘਰ ਬਣਵਾਉਣ ਵਾਲਿਆਂ ਨੂੰ PF ਕਢਵਾਉਣ ਲਈ ਲੱਗਦਾ ਕਿੰਨਾ ਸਮਾਂ? ਜਾਣੋ ਪੂਰੀ ਡਿਟੇਲ...
Punjab News: ਪੰਜਾਬ 'ਚ ਭੱਖਿਆ ਸਿਆਸੀ ਮਾਹੌਲ, ਗਿਆਨੀ ਰਘਬੀਰ ਸਿੰਘ ਵੱਲੋਂ SIT ਸਾਹਮਣੇ ਵੱਡੇ ਖੁਲਾਸੇ, ਬੋਲੇ- ‘ਸੁਖਬੀਰ ਬਾਦਲ ਨੇ ਕਬੂਲੀ ਸੀ ਗੋਲੀਕਾਂਡ ਦੀ ਜ਼ਿੰਮੇਵਾਰੀ’, ਰਿਕਾਰਡਿੰਗ...
ਪੰਜਾਬ 'ਚ ਭੱਖਿਆ ਸਿਆਸੀ ਮਾਹੌਲ, ਗਿਆਨੀ ਰਘਬੀਰ ਸਿੰਘ ਵੱਲੋਂ SIT ਸਾਹਮਣੇ ਵੱਡੇ ਖੁਲਾਸੇ, ਬੋਲੇ- ‘ਸੁਖਬੀਰ ਬਾਦਲ ਨੇ ਕਬੂਲੀ ਸੀ ਗੋਲੀਕਾਂਡ ਦੀ ਜ਼ਿੰਮੇਵਾਰੀ’, ਰਿਕਾਰਡਿੰਗ...
Daily Walking Distance : ਰੋਜ਼ਾਨਾ ਕਿੰਨੇ ਕਿਲੋਮੀਟਰ ਤੁਰਨਾ ਸਹੀ ਹੈ? ਜ਼ਿਆਦਾ ਤੁਰਨ ਨਾਲ ਕੀ ਹੋ ਸਕਦੇ ਹਨ ਨੁਕਸਾਨ?
Daily Walking Distance : ਰੋਜ਼ਾਨਾ ਕਿੰਨੇ ਕਿਲੋਮੀਟਰ ਤੁਰਨਾ ਸਹੀ ਹੈ? ਜ਼ਿਆਦਾ ਤੁਰਨ ਨਾਲ ਕੀ ਹੋ ਸਕਦੇ ਹਨ ਨੁਕਸਾਨ?
LPG Update : 30 ਜੂਨ ਤੱਕ ਕਰਵਾ ਲਓ ਇਹ ਜ਼ਰੂਰੀ ਕੰਮ ਨਹੀਂ ਤਾਂ ਬੰਦ ਹੋ ਸਕਦੀ ਹੈ ਗੈਸ ਸਬਸਿਡੀ ਅਤੇ ਸਿਲੰਡਰ ਡਿਲੀਵਰੀ
LPG Update : 30 ਜੂਨ ਤੱਕ ਕਰਵਾ ਲਓ ਇਹ ਜ਼ਰੂਰੀ ਕੰਮ ਨਹੀਂ ਤਾਂ ਬੰਦ ਹੋ ਸਕਦੀ ਹੈ ਗੈਸ ਸਬਸਿਡੀ ਅਤੇ ਸਿਲੰਡਰ ਡਿਲੀਵਰੀ
Punjab Weather :  ਪੰਜਾਬ 'ਚ ਅੱਜ ਤੋਂ ਪ੍ਰੀ-ਮਾਨਸੂਨ ਦੀ ਐਂਟਰੀ,  ਕਈ ਥਾਵਾਂ 'ਤੇ ਪਿਆ ਮੀਂਹ ਤੇ ਤੇਜ਼ ਹਨ੍ਹੇਰੀ, ਮਾਨਸਾ 'ਚ ਬੱਚੇ ਦੀ ਮੌਤ
Punjab Weather :  ਪੰਜਾਬ 'ਚ ਅੱਜ ਤੋਂ ਪ੍ਰੀ-ਮਾਨਸੂਨ ਦੀ ਐਂਟਰੀ,  ਕਈ ਥਾਵਾਂ 'ਤੇ ਪਿਆ ਮੀਂਹ ਤੇ ਤੇਜ਼ ਹਨ੍ਹੇਰੀ, ਮਾਨਸਾ 'ਚ ਬੱਚੇ ਦੀ ਮੌਤ
Embed widget