Punjab News: ਦਿੱਲੀ ਚੋਣਾਂ ਵਿੱਚ ਇਸ ਵੇਲੇ ਸਿਆਸਤ ਦਾ ਪੱਧਰ ਨਿਘਾਰ ਤੋਂ ਵੀ ਜੇ ਕੁਝ ਥੱਲੇ ਹੁੰਦਾ ਹੈ ਤਾਂ ਉੱਥੋਂ ਤੱਕ ਪਹੁੰਚ ਗਈ ਹੈ। ਪਹਿਲਾਂ ਪਾਣੀ ਵਿੱਚ ਜ਼ਹਿਰ ਦਾ ਮਾਮਲਾ, ਫਿਰ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਉੱਤੇ ਛਾਪਾ, ਹੁਣ ਦਿੱਲੀ ਵਿੱਚੋਂ ਪੰਜਾਬ ਦੀ ਸ਼ਰਾਬ ਮਿਲੇ ਜਾਣ ਦੇ ਦਾਅਵੇ ਤੋਂ ਬਾਅਦ ਉਸ ਨੇ ਬਲਦੀ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ।

Continues below advertisement


ਦਰਅਸਲ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਦਾਅਵਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਦੀ ਸ਼ਰਾਬ ਨਾਲ ਨੇੜਤਾ ਜੱਗ ਜ਼ਾਹਿਰ, ਜੋ ਦਾਰੂ ਸਿਰਫ਼ ਪੰਜਾਬ ਵਿੱਚ ਵਿੱਕਰੀ ਲਈ ਸੀ ਉਹ ਦਿੱਲੀ ਕਿਵੇਂ ਪਹੁੰਚ ਗਈ ? ਇਸ ਤੋਂ ਸਪਸ਼ਟ ਹੋ ਗਿਆ ਕਿ ਆਬਕਾਰੀ ਮੰਤਰੀ ਤੇ CM ਦੀ ਮਿਲੀਭੁਗਤ ਨਾਲ ਇਹ ਸਭ ਹੋਇਆ।



ਮਜੀਠੀਆ ਨੇ ਕਿਹਾ ਕਿ ਇਨੀ ਵੱਡੀ ਤਾਦਾਦ ਵਿੱਚ ਪੰਜਾਬ ਦੀ ਸ਼ਰਾਬ ਦਿੱਲੀ ਫੜੇ ਜਾਣ 'ਤੇ ਮੁੱਖ ਮੰਤਰੀ ਅਤੇ ਸਬੰਧਿਤ ਮੰਤਰੀ 'ਤੇ ਪਰਚਾ ਦਰਜ ਹੋਵੇ। ਪੰਜਾਬ ਦੀ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਪਰ ਸਾਰੀ ਪੰਜਾਬ ਪੁਲਿਸ ਦਿੱਲੀ ਚੋਣਾਂ ਵਿੱਚ ਤਾਇਨਾਤ ਕੀਤੀ ਹੈ। 
ਕੇਂਦਰ ਸਰਕਾਰ ਨੂੰ ਨੋਟਿਸ ਲੈ ਪੰਜਾਬ ਦੇ ਮੁੱਖ ਮੰਤਰੀ 'ਤੇ ਪਰਚਾ ਦਰਜ ਕਰਨਾ ਚਾਹੀਦਾ ਹੈ। ਕੀ ਮੁੱਖ ਮੰਤਰੀ ਲਈ ਕੋਈ ਵੱਖਰਾ ਕਾਨੂੰਨ ਹੈ ਕਿ ਉਸ ਨੇ ਕਪੂਰਥਲਾ ਹਾਊਸ 'ਚ ਚੋਣ ਕਮਿਸ਼ਨ ਦੀ ਟੀਮ ਦਾਖਲ ਨਹੀਂ ਹੋਣ ਦਿੱਤੀ ?






ਇਹ ਸਭ ਤੋਂ ਸਾਬਿਤ ਹੁੰਦਾ ਕੀ ਕੱਟੜ ਇਮਾਨਦਾਰ ਦਾ ਰੌਲਾ ਪਾਉਣ ਵਾਲੇ ਕੇਜਰੀਵਾਲ ਅਤੇ ਭਗਵੰਤ ਮਾਨ ਚੋਰ ਹਨ। ਪੰਜਾਬ ਦਾ ਪੈਸਾ ਅਤੇ ਪੰਜਾਬ ਤੋਂ ਲਿਜਾ ਕੇ ਸ਼ਰਾਬ ਨਾਲ ਦਿੱਲੀ ਦੀਆਂ ਚੋਣਾਂ ਜਿੱਤਣ ਲਈ ਹਰ ਹੀਲਾ ਕਰ ਰਿਹਾ ਹੈ ਭਗਵੰਤ ਮਾਨ। ਪੰਜਾਬ ਦੀ ਦਾਰੂ ਦਿੱਲੀ ਦੀਆਂ ਚੋਣਾਂ 'ਚ ਵਰਤਣ 'ਤੇ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਅਤੇ ਆਬਕਾਰੀ ਮੰਤਰੀ 'ਤੇ ਪਰਚਾ ਹੋਣਾ ਚਾਹੀਦਾ ਹੈ।


ਪਹਿਲਾਂ ਪੰਜਾਬ ਸਰਕਾਰ ਲਿਖੀ ਗੱਡੀ ਗੱਡੀ ਚੋਂ ਮਿਲੀ ਸ਼ਰਾਬ


ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਮੁਤਾਬਕ, ਪੰਜਾਬ ਭਵਨ ਨੇੜੇ ਇੱਕ ਪੰਜਾਬ ਸਰਕਾਰ ਲਿਖੀ ਇੱਕ ਪੰਜਾਬ ਨੰਬਰ ਵਾਲੀ ਖੜ੍ਹੀ ਗੱਡੀ ਦੀ ਤਲਾਸ਼ੀ ਲਈ ਗਈ ਜਿਸ ਵਿੱਚੋਂ ਨਕਦੀ, ਕਈ ਸ਼ਰਾਬ ਦੀਆਂ ਬੋਤਲਾਂ ਅਤੇ ਆਮ ਆਦਮੀ ਪਾਰਟੀ ਦੇ ਪਰਚੇ ਬਰਾਮਦ ਹੋਏ ਸੀ। ਇਸ ਤੋਂ ਬਾਅਦ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਰਜਿਸਟ੍ਰੇਸ਼ਨ ਨੰਬਰ PB35AE1342 ਦੀ ਇੱਕ ਗੱਡੀ ਨੂੰ ਨਜਾਇਜ਼ ਸ਼ਰਾਬ ਅਤੇ ਕੁਝ ਨਕਦੀ ਨਾਲ ਫੜਿਆ ਗਿਆ ਹੈ।  ਮੀਡੀਆ ਰਿਪੋਰਟਾਂ 'ਚ ਦੋਸ਼ ਲਾਇਆ ਗਿਆ ਹੈ ਕਿ ਗੱਡੀ 'ਤੇ ਪੰਜਾਬ ਸਰਕਾਰ ਦਾ ਸਟਿੱਕਰ ਲੱਗਾ ਹੋਇਆ ਹੈ।  ਸਰਕਾਰੀ ਰਿਕਾਰਡ ਅਨੁਸਾਰ ਇਹ ਵਾਹਨ ਮੇਜਰ ਅਨੁਭਵ ਸ਼ਿਵਪੁਰੀ ਦੇ ਨਾਮ 'ਤੇ ਰਜਿਸਟਰਡ ਹੈ ਜੋ ਕਿ 3 ਸਾਲ ਪਹਿਲਾਂ ਆਰਮੀ ਡੈਂਟਲ ਕਾਲਜ, ਪਠਾਨਕੋਟ ਵਿੱਚ ਤਾਇਨਾਤ ਸੀ ਤੇ ਖੜਕੀ, ਮਹਾਰਾਸ਼ਟਰ ਦਾ ਪੱਕਾ ਵਸਨੀਕ ਹੈ।



ਇਸ ਤੋਂ ਇਲਾਵਾ, ਰਜਿਸਟ੍ਰੇਸ਼ਨ ਨੰਬਰ PB35AE1342 'ਤੇ ਰਜਿਸਟਰਡ ਵਾਹਨ ਦਾ ਮਾਡਲ ਸਾਲ 2018 ਵਿੱਚ ਬਣਿਆ ਫੋਰਡ ਈਕੋ ਸਪੋਰਟ ਹੈ ਪਰ ਪੁਲਿਸ ਦੁਆਰਾ ਫੜਿਆ ਗਿਆ ਅਸਲ ਵਾਹਨ ਹੁੰਡਈ ਕ੍ਰੇਟਾ ਸੀਰੀਜ਼ ਦਾ ਹੈ।  ਇਸ ਤੋਂ ਪੁਸ਼ਟੀ ਹੁੰਦੀ ਹੈ ਕਿ ਸਬੰਧਿਤ ਵਾਹਨ ਦੀ ਨੰਬਰ ਪਲੇਟ ਜਾਅਲੀ ਅਤੇ ਨਕਲੀ ਹੈ।   ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ (HSRP) ਸਾਰੇ ਵਾਹਨਾਂ ਲਈ ਲਾਜ਼ਮੀ ਹੈ ਅਤੇ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਰਜਿਸਟ੍ਰੇਸ਼ਨ ਪਲੇਟ HSRP ਦੀਆਂ ਵਿਸ਼ੇਸ਼ਤਾਵਾਂ ਤੋਂ ਬਿਨਾਂ ਇੱਕ ਆਮ ਪਲੇਟ ਹੈ, ਇਸ ਲਈ ਇਸ ਨੂੰ ਬਣਾਉਣਾ ਆਸਾਨ ਹੈ। ਅਸੀਂ ਆਪਣੇ ਰਿਕਾਰਡ ਦੀ ਖੋਜ ਕੀਤੀ ਹੈ ਅਤੇ ਪਾਇਆ ਹੈ ਕਿ ਅਜਿਹਾ ਕੋਈ ਵਾਹਨ ਪੰਜਾਬ ਸਰਕਾਰ ਦੀ ਮਾਲਕੀ ਜਾਂ ਕਿਰਾਏ 'ਤੇ ਨਹੀਂ ਹੈ।  ਫੜੀ ਗਈ ਗੱਡੀ ਪੰਜਾਬ ਸਰਕਾਰ ਦੀ ਨਹੀਂ ਹੈ।