ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੰਡੀਗੜ੍ਹ ਦੇ ਸੀਨੀਅਰ ਵਕੀਲ ਤੇ ਆਰਟੀਆਈ ਦੇ ਕਾਰਕੁਨ ਅਜੇ ਜੱਗਾ ਨੇ ਚਿੱਠੀ ਲਿਖ ਕੇ ਸ਼ਰਾਬ ਦੀਆ ਕੀਮਤਾਂ ਘਟਾਉਣ ਦੀ ਮੰਗ ਕੀਤੀ ਹੈ। ਅਜੇ ਜੱਗਾ ਨੇ ਮੰਗਲਵਾਰ ਇਸ ਸਬੰਧੀ ਲਿਖਿਆ ਕਿ ਚੰਡੀਗੜ੍ਹ ਦੇ ਮੁਕਾਬਲੇ ਪੰਜਾਬ 'ਚ ਸ਼ਰਾਬ ਦੇ ਰੇਟ ਜ਼ਿਆਦਾ ਹੋਣ ਕਾਰਨ ਇੱਥੋਂ ਪੰਜਾਬ 'ਚ ਸ਼ਰਾਬ ਦੀ ਤਸਕਰੀ ਵੱਡੇ ਪੱਧਰ 'ਤੇ ਹੋ ਰਹੀ ਹੈ।


ਉਨ੍ਹਾਂ ਕਿਹਾ ਆਂਧਰਾ ਪ੍ਰਦੇਸ਼ ਦੀ ਤਰਜ 'ਤੇ ਪੰਜਾਬ 'ਚ ਵੀ ਸ਼ਰਾਬ ਦੇ ਭਾਰੀ ਰੇਟਾਂ 'ਚ ਕਟੌਤੀ ਕੀਤੀ ਜਾਵੇ। ਤਾਂ ਜੋ ਸ਼ਰਾਬ ਦੀ ਤਸਕਰੀ ਰੋਕੀ ਜਾ ਸਕੇ। ਉਨ੍ਹਾਂ ਲਿਖਿਆ ਕਿ ਆਂਧਰਾ ਪ੍ਰਦੇਸ਼ ਸਰਕਾਰ ਨੇ ਬੀਤੇ ਹਫਤੇ ਵੱਡਾ ਫੈਸਲਾ ਲੈਂਦਿਆਂ ਇੰਡੀਅਨ ਮੇਡ ਫੌਰਨ ਸ਼ਰਾਬ ਦੇ ਰੇਟ 'ਚ 25 ਤੋਂ 30 ਫੀਸਦ ਤਕ ਕਟੌਤੀ ਦਾ ਫੈਸਲਾ ਲਿਆ ਹੈ। ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਵੀ ਸ਼ਰਾਬ ਦੀ ਤਸਕਰੀ ਰੋਕਣ ਲਈ ਹੀ ਇਹ ਕਦਮ ਚੁੱਕਿਆ ਗਿਆ ਹੈ।


Arnab Goswami Arrest: ਮੁੰਬਈ ਪੁਲਿਸ ਵੱਲੋਂ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਗ੍ਰਿਫਤਾਰ


ਉਨ੍ਹਾਂ ਚਿੱਠੀ 'ਚ ਲਿਖਿਆ ਕਿ ਆਂਧਰਾ ਪ੍ਰਦੇਸ਼ ਵੱਲੋਂ ਮਈ 2020 'ਚ ਸ਼ਰਾਬ ਦੇ ਰੇਟ 50 ਫੀਸਦ ਵਧਾਉਣ ਦਾ ਫੈਸਲਾ ਲਿਆ ਸੀ ਪਰ ਇਸ ਤੋਂ ਬਾਅਦ ਸ਼ਰਾਬ ਦੀ ਤਸਕਰੀ ਕਾਫੀ ਵਧ ਗਈ। ਇਸ ਦੇ ਮੱਦੇਨਜ਼ਰ ਹੀ ਆਂਧਰਾ ਪ੍ਰਦੇਸ਼ ਸਰਕਾਰ ਨੇ ਸ਼ਰਾਬ ਦੇ ਭਾਅ ਤੇਲੰਗਾਨਾ ਤੇ ਕਰਨਾਟਕ ਦੇ ਮੁਕਾਬਲੇ 50 ਤੋਂ 1350 ਰੁਪਏ ਤਕ ਘਟਾ ਦਿੱਤੇ ਹਨ ਜਿਸ ਤੋਂ ਬਾਅਦ ਤਸਕਰੀ ਦਾ ਗ੍ਰਾਫ ਕਾਫੀ ਹੇਠਾਂ ਆਇਆ ਹੈ।


ਦਰਅਸਲ ਪੰਜਾਬ 'ਚ ਚੰਡੀਗੜ੍ਹ ਦੇ ਮੁਕਾਬਲੇ ਸ਼ਰਾਬ ਦੇ ਰੇਟ ਕਾਫੀ ਜ਼ਿਆਦਾ ਹਨ ਜਿਸ ਕਾਰਨ ਲੋਕ ਚੰਡੀਗੜ੍ਹ ਤੋਂ ਸ਼ਰਾਬ ਖਰੀਦਣ ਦਾ ਮੌਕਾ ਨਹੀਂ ਖੁੰਝਣ ਦਿੰਦੇ। ਅਜਿਹੇ 'ਚ ਜੇਕਰ ਪੰਜਾਬ 'ਚ ਵੀ ਰੇਟ ਘੱਟ ਹੋਣ ਤਾਂ ਸ਼ਰਾਬ ਦੀ ਤਸਕਰੀ ਨੂੰ ਨੱਥ ਪਾਈ ਜਾ ਸਕਦੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ