Lok Sabha Election 7th Phase Voting: ਵੋਟਿੰਗ ਦਾ ਸਮਾਂ ਖ਼ਤਮ, ਲਾਈਨਾਂ 'ਚ ਲੱਗੇ ਲੋਕ ਹੀ ਪਾ ਸਕਣਗੇ ਵੋਟ
Punjab Lok Sabha Election 2024: ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਅੱਜ ਵੋਟਾਂ ਪੈਣਗੀਆਂ। ਪੰਜਾਬ ਵਿੱਚ ਕੁੱਲ 2.14 ਕਰੋੜ ਵੋਟਰ ਹਨ। ਇੱਥੇ 1.12 ਕਰੋੜ ਪੁਰਸ਼ ਅਤੇ 1.1 ਕਰੋੜ ਮਹਿਲਾ ਵੋਟਰ ਹਨ।
ਚੰਡੀਗੜ੍ਹ ਅਤੇ ਪੰਜਾਬ ਵਿੱਚ ਵੋਟਿੰਗ ਦਾ ਸਮਾਂ ਖਤਮ ਹੋ ਗਿਆ ਹੈ। ਸੀਵੋਟਰ ਦੁਆਰਾ ਕਰਵਾਏ ਗਏ ਐਗਜ਼ਿਟ ਪੋਲ ਦੇ ਨਤੀਜੇ ਜਲਦੀ ਹੀ ਸਾਹਮਣੇ ਆਉਣਗੇ।
ਸੀਟ ਵੋਟਿੰਗ ਪ੍ਰਤੀਸ਼ਤ
ਅੰਮ੍ਰਿਤਸਰ 48.55
ਆਨੰਦਪੁਰ ਸਾਹਿਬ 55.02
ਬਠਿੰਡਾ 59.25
ਫਰੀਦਕੋਟ 54.38
ਫਤਹਿਗੜ੍ਹ ਸਾਹਿਬ 54.55
ਫ਼ਿਰੋਜ਼ਪੁਰ 57.68
ਗੁਰਦਾਸਪੁਰ 58.34
ਹੁਸ਼ਿਆਰਪੁਰ 52.39
ਜਲੰਧਰ 53.66
ਖਡੂਰ ਸਾਹਿਬ 55.90
ਲੁਧਿਆਣਾ 52.22
ਪਟਿਆਲਾ 58.18
ਸੰਗਰੂਰ 57.21
ਕਾਂਗਰਸ ਦੇ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਦਾਅਵਾ ਕੀਤਾ ਹੈ ਕਿ ਇੰਡੀਆ 295 ਤੋਂ ਵੱਧ ਸੀਟਾਂ ਲੈ ਕੇ ਜਿੱਤੇਗਾ।
ਕਪੂਰਥਲਾ 'ਚ ਪੋਲਿੰਗ ਸਟੇਸ਼ਨ ਦੇ ਬਾਹਰ ਇੱਕ ਬਜ਼ੁਰਗ ਗਲੇ 'ਚ ਤਖਤੀ ਲੈ ਕੇ ਪਹੁੰਚਿਆ। 72 ਸਾਲਾ ਬਜ਼ੁਰਗ ਅਰੁਣ ਜਲੋਟਾ ਨੇ ਰਾਸ਼ਟਰਪਤੀ ਤੋਂ ਇੱਕ ਤਖ਼ਤੀ 'ਤੇ ਵੋਟਿੰਗ ਅਧਿਕਾਰ ਬਹਾਲ ਕਰਨ ਦੀ ਮੰਗ ਕੀਤੀ ਹੈ। ਬਜ਼ੁਰਗ ਕਈ ਸਾਲਾਂ ਤੋਂ ਵੋਟ ਪਾ ਰਿਹਾ ਸੀ ਪਰ ਇਸ ਵਾਰ ਉਸ ਨੂੰ ਮ੍ਰਿਤਕ ਐਲਾਨ ਕੇ ਵੋਟ ਕੱਟ ਦਿੱਤੀ ਗਈ ਹੈ।
ਲੁਧਿਆਣਾ ਦੇ ਜਮਾਲਪੁਰ ਦੀ ਸਰਪੰਚ ਕਲੋਨੀ ਦੇ ਬੂਥ ਨੰਬਰ 111 ਅਤੇ 112 ਵਿੱਚ 3 ਘੰਟੇ ਤੱਕ ਈਵੀਐਮ ਮਸ਼ੀਨਾਂ ਨਹੀਂ ਚੱਲੀਆਂ। ਇਸ 'ਤੇ ਲੋਕਾਂ ਨੇ ਗੁੱਸੇ 'ਚ ਆ ਕੇ ਬੂਥ ਦੇ ਬਾਹਰ ਧਰਨਾ ਦਿੱਤਾ।
ਜਲੰਧਰ ਪੱਛਮੀ ਹਲਕੇ 'ਚ ਕਾਂਗਰਸ ਤੇ ਭਾਜਪਾ ਆਗੂਆਂ ਵਿਚਾਲੇ ਹੱਥੋਪਾਈ ਹੋ ਗਈ ਹੈ। ਹਾਲਾਂਕਿ ਮੌਕੇ 'ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਮਾਮਲਾ ਸੁਲਝਾ ਲਿਆ। ਦੋਵਾਂ ਧਿਰਾਂ ਨੇ ਇੱਕ ਦੂਜੇ 'ਤੇ ਹਮਲੇ ਦੇ ਦੋਸ਼ ਲਾਏ ਹਨ।
ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ, ਆਮ ਆਦਮੀ ਪਾਰਟੀ ਦੇ ਮੀਤ ਹੇਅਰ, ਕਾਂਗਰਸ ਤੋਂ ਸੁਖਪਾਲ ਸਿੰਘ ਖਹਿਰਾ ਤੇ ਭਾਰਤੀ ਜਨਤਾ ਪਾਰਟੀ ਤੋਂ ਅਰਵਿੰਦ ਖੰਨਾ ਮੁੱਖ ਮੁਕਾਬਲੇ ਵਿੱਚ ਹਨ। ਇਸ ਮੌਕੇ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਮੁਕਾਬਲਾ ਸੁਖਪਾਲ ਖਹਿਰਾ ਜਾਂ ਹੋਰ ਕਿਸੇ ਉਮੀਦਵਾਰ ਨਹੀਂ ਹੈ ਉਨ੍ਹਾਂ ਦਾ ਮੁਕਾਬਲਾ ਹਿੰਦੂਤਵ ਤੇ ਦਿੱਲੀ ਨਾਲ ਹੈ।
ਚੰਡੀਗੜ੍ਹ ਵਿੱਚ ਦੁਪਹਿਰ 1 ਵਜੇ ਤੱਕ 40.14 ਫੀਸਦੀ ਵੋਟਿੰਗ ਹੋਈ।
ਅਕਾਲੀ ਦਲ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਆਪਣੇ ਪਰਿਵਾਰ ਸਮੇਤ ਮੈਡੀਕਲ ਕਾਲਜ ਪੋਲਿੰਗ ਬੂਥ 'ਤੇ ਜਾ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਕੋਈ ਵਿਅਕਤੀ ਆਪਣੇ ਦਿਲ ਤੇ ਦਿਮਾਗ ਦੀ ਸੁਣ ਕੇ ਵੋਟ ਕਰੇ ਅਤੇ ਆਪਣੀ ਵੋਟ ਦਾ ਇਸਤੇਮਾਲ ਲੋਕ ਜਰੂਰ ਕਰਨ
ਫ਼ਿਰੋਜ਼ਪੁਰ ਤੋਂ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਸ ਨੇ ਵੋਟਿੰਗ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ। ਇਹ ਜਾਣਕਾਰੀ ਚੋਣ ਅਧਿਕਾਰੀ ਅਤੇ ਡੀਸੀ ਰਾਜੇਸ਼ ਧੀਮਾਨ ਨੇ ਦਿੱਤੀ ਹੈ।
ਜਲੰਧਰ 'ਚ ਪੋਲਿੰਗ ਬੂਥ 'ਤੇ ਹੋਈ ਝੜਪ, 'ਆਪ' ਵਰਕਰਾਂ 'ਤੇ ਹਮਲਾ ਕਰਨ ਦਾ ਦੋਸ਼
ਅੰਮ੍ਰਿਤਸਰ - 20.17%
ਅਨੰਦਪੁਰ ਸਾਹਿਬ - 23.99%
ਬਠਿੰਡਾ - 26.56%
ਫਰੀਦਕੋਟ - 22.41%
ਫਤਹਿਗੜ੍ਹ ਸਾਹਿਬ - 22.69%
ਫ਼ਿਰੋਜ਼ਪੁਰ- 25.73%
ਗੁਰਦਾਸਪੁਰ - 24.72%
ਹੁਸ਼ਿਆਰਪੁਰ - 22.74%
ਜਲੰਧਰ- 24.59%
ਖਡੂਰ ਸਾਹਿਬ- 23.46%
ਲੁਧਿਆਣਾ - 22.19%
ਪਟਿਆਲਾ - 25.18%
ਸੰਗਰੂਰ - 26.26%
ਲੁਧਿਆਣਾ 'ਚ 11 ਵਜੇ ਤੱਕ ਪਈਆਂ 22.19% ਵੋਟਾਂ
ਬਠਿੰਡਾ ਵਿੱਚ ਬਾਦਲ ਪਰਿਵਾਰ ਨੇ ਪਾਈ ਵੋਟ
ਪ੍ਰਤਾਪ ਬਾਜਵਾ ਨੇ ਪਰਿਵਾਰ ਨਾਲ ਪਾਈ ਵੋਟ
ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਆਪਣੇ ਪਿੰਡ ਪਥਰਾਲਾ ਵਿੱਚ ਪਾਈ ਵੋਟ, ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਕੀਤੀ ਅਪੀਲ
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਉਨਾਂ ਦੀ ਧਰਮ ਪਤਨੀ ਮਮਤਾ ਆਸ਼ੂ ਨੇ ਪਾਈ ਵੋਟ
ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਪਰਿਵਾਰ ਸਮੇਤ ਪਾਈ ਆਪਣੀ ਵੋਟ
ਫਿਰੋਜ਼ਪੁਰ ਵਿੱਚ ਹੁਣ ਤੱਕ ਸਭ ਤੋਂ ਵੱਧ 11 ਫੀਸਦੀ ਵੋਟਾਂ ਪਈਆਂ। ਸਵੇਰੇ 9 ਵਜੇ ਤੱਕ ਸ੍ਰੀ ਅਨੰਦਪੁਰ ਸਾਹਿਬ 'ਚ 9.53 ਫ਼ੀਸਦੀ, ਬਠਿੰਡਾ 'ਚ 9.74 ਫ਼ੀਸਦੀ, ਫਰੀਦਕੋਟ 'ਚ 9.83 ਫ਼ੀਸਦੀ, ਫਤਿਹਗੜ੍ਹ ਸਾਹਿਬ 'ਚ 8.27 ਫ਼ੀਸਦੀ, ਫਿਰੋਜ਼ਪੁਰ 'ਚ 11.61 ਫ਼ੀਸਦੀ, ਗੁਰਦਾਸਪੁਰ 'ਚ 8.81 ਫ਼ੀਸਦੀ ਅਤੇ ਹੁਸ਼ਿਆਰਪੁਰ 'ਚ 9.66 ਫ਼ੀਸਦੀ ਵੋਟਾਂ ਪਈਆਂ ਹਨ।
ਪੰਜਾਬ ਵਿਚ ਅੱਜ ਲੋਕ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਪ੍ਰੀਕਿਰਿਆ ਸ਼ੁਰੂ ਹੋ ਚੁੱਕੀ ਹੈ ਜੋ ਕਿ ਸ਼ਾਮ 7 ਵਜੇ ਤੱਕ ਜਾਰੀ ਰਹੇਗੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅੰਮ੍ਰਿਤਸਰ ਦੇ 11 ਵਿਧਾਨਸਭਾ ਹਲਕਿਆਂ ਦੇ ਲੋਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਅਤੇ ਅੰਮ੍ਰਿਤਸਰ ਲੋਕ ਸਭਾ ਦੇ ਮੈਂਬਰ ਨੂੰ ਚੁਣਨਗੇ। ਦੱਸਣਯੋਗ ਹੈ ਕਿ 02 ਅੰਮ੍ਰਿਤਸਰ ਲੋਕ ਸਭਾ ਸੀਟ ਵਿੱਚ 9 ਵਿਧਾਨਸਭਾ ਹਲਕੇ ਪੈਂਦੇ ਹਨ ਜਿਨ੍ਹਾਂ ਵਿੱਚ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 11 ਹਜ਼ਾਰ 263 ਹੈ ਅਤੇ ਜੰਡਿਆਲਾ ਅਤੇ ਬਾਬਾ ਬਕਾਲਾ ਵਿਧਾਨਸਭਾ ਹਲਕੇ ਖਡੂਰ ਸਾਹਿਬ ਹਲਕੇ 'ਚ ਪੈਂਦੇ ਹਨ।
ਜਲੰਧਰ ਤੋਂ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਕੇਪੀ ਨੇ ਪਾਈ ਵੋਟ
ਜਲੰਧਰ 'ਚ ਲੋਕ ਸਭਾ ਚੋਣਾਂ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਵੋਟਿੰਗ ਦੀ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਚੋਣ ਲਈ ਜਲੰਧਰ ਵਿਖੇ 1951 ਪੋਲਿੰਗ ਬੂਥ ਬਣਏ ਗਏ ਹਨ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਜਾ ਰਿਹਾ ਹੈ। ਹਰ ਬੂਥ 'ਤੇ ਵੋਟਰਾਂ ਵਿਚ ਪੂਰਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਜਲੰਧਰ ਵਿਚ 9 ਵਜੇ ਤੱਕ 9.34 ਫ਼ੀਸਦੀ ਵੋਚ ਪੋਲ ਕੀਤੀ ਗਈ ਹੈ। ਵੋਟਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਸੰਤ ਸੀਚੇਵਾਲ ਨੇ ਪਾਈ ਵੋਟ, ਲੋਕਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਕੀਤੀ ਅਪੀਲ
ਲੰਬੀ- 0%, ਭੁੱਚੋ ਮੰਡੀ- 3%, ਬਠਿੰਡਾ ਸ਼ਹਿਰੀ-10%, ਬਠਿੰਡਾ ਦਿਹਾਤੀ -5%, ਤਲਵੰਡੀ ਸਾਬੋ-7%, ਮੌਰ- 5%, ਮਾਨਸਾ-4%,ਸਰਦੂਲਗੜ੍ਹ -0%, ਬੁਢਲਾਡਾ- 11 ਫੀਸਦੀ ਹੋਈ ਵੋਟਿੰਗ
ਨਾਭਾ-11.6%, ਪਟਿਆਲਾ ਦਿਹਾਤੀ-7.54%, ਰਾਜਪੁਰਾ-12%, ਡੇਰਾਬਾਸੀ-7.5%, ਘਨੌਰ-13.94%, ਸਨੌਰ-8.9%, ਪਟਿਆਲਾ ਸ਼ਹਿਰੀ-11.9%, ਸਮਾਣਾ-11%, ਸ਼ੁਤਰਾਣਾ-12 ਫੀਸਦੀ ਹੋਈ ਵੋਟਿੰਗ
ਮੋਗਾ ਵਿੱਚ ਹੁਣ ਤੱਕ 4 ਫੀਸਦੀ ਵੋਟਾਂ ਪਈਆਂ
ਫਤਹਿਗੜ੍ਹ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾ ਰਾਮ ਵਾਲਮੀਕੀ ਨੇ ਗੁਰਦੁਆਰਾ ਸਾਹਿਬ ਅਤੇ ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਸਰਹਿੰਦ ਮੰਡੀ ਪੋਲਿੰਗ ਬੂਥ ਵਿੱਚ ਪਾਈ ਆਪਣੀ ਵੋਟ
ਫਤਹਿਗੜ੍ਹ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾ ਰਾਮ ਵਾਲਮੀਕੀ ਨੇ ਗੁਰਦੁਆਰਾ ਸਾਹਿਬ ਅਤੇ ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਸਰਹਿੰਦ ਮੰਡੀ ਪੋਲਿੰਗ ਬੂਥ ਵਿੱਚ ਪਾਈ ਆਪਣੀ ਵੋਟ
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਵੋਟਿੰਗ
ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੇ ਪਾਈ ਵੋਟ
ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਪਾਈ ਵੋਟ
75 ਫੀਸਦੀ ਤੋਂ ਵੱਧ ਵੋਟਿੰਗ ਦੀ ਉੱਮੀਦ- CM ਭਗਵੰਤ ਮਾਨ
ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਨੇ ਮੋਹਾਲੀ ਵਿੱਚ ਪਾਈ ਵੋਟ
ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਗੁਰਪ੍ਰੀਤ ਕੌਰ ਨਾਲ ਪਾਈ ਵੋਟ
ਬਰਨਾਲਾ ਵਿੱਚ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਵੋਟ ਦੀ ਕੀਤੀ ਵਰਤੋਂ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਵਿੱਚ ਪਾਈ ਆਪਣੀ ਵੋਟ
ਵੋਟ ਪਾਉਣ ਪਹੁੰਚੇ ਗੁਰਜੀਤ ਔਜਲਾ, ਫੇਕ ਵਾਇਸ ਕਾਲ ਮਾਮਲੇ ਨੂੰ ਲੇੈਕੇ ਚਿੰਤਾ ਕੀਤੀ ਜ਼ਾਹਰ
ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਸਿੱਧੂ ਨੇ ਪਾਈ ਵੋਟ
ਘਰ ਤੋਂ ਵੋਟ ਪਾਉਣ ਲਈ ਰਵਾਨਾ ਹੋਏ ਮੁੱਖ ਮੰਤਰੀ ਭਗਵੰਤ ਮਾਨ
ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਪਤਨੀ ਨਾਲ ਸ੍ਰੀ ਮੁਕਤਸਰ ਸਾਹਿਬ ਵਿੱਚ ਪਾਈ ਵੋਟ
ਬਠਿੰਡਾ 'ਚ ਈਵੀਐਮ ਮਸ਼ੀਨ ਖਰਾਬ ਹੋ ਗਈ ਹੈ। ਜਿਸ ਕਾਰਨ ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਵੋਟ ਨਹੀਂ ਪਾ ਸਕੇ ਹਨ। ਹਾਲੇ ਵੀ ਲਾਈਨ ਵਿੱਚ ਖੜ੍ਹੋ ਹੋਏ ਹਨ।
ਖਡੂਰ ਸਾਹਿਬ ਤੋਂ ਲਾਲਜੀਤ ਭੁੱਲਰ ਨੇ ਪਾਈ ਵੋਟ
ਮੋਹਾਲੀ ਦੇ ਪੋਲਿੰਗ ਬੂਥ 'ਤੇ ਪੈ ਰਿਹਾ ਗਿੱਦਾ
ਮੋਹਾਲੀ ਦੇ ਪੋਲਿੰਗ ਬੂਥ 'ਤੇ ਪੈ ਰਿਹਾ ਗਿੱਦਾ
ਸਾਬਕਾ ਕ੍ਰਿਕੇਟਰ ਹਰਭਜਨ ਸਿੰਘ ਨੇ ਪਾਈ ਵੋਟ
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਈ ਵੋਟ
ਲੁਧਿਆਣਾ ਦੇ ਬੂਥ ਨੰਬਰ 140 ਅਤੇ 141 ਵਿੱਚ ਵੋਟਿੰਗ ਸ਼ੁਰੂ ਨਹੀਂ ਹੋਈ ਹੈ। ਵੋਟਰਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
ਫ਼ਿਰੋਜ਼ਪੁਰ ਲੋਕ ਸਭਾ ਸੀਟ 'ਤੇ ਲੋਕ ਸਵੇਰ ਤੋਂ ਹੀ ਪੋਲਿੰਗ ਬੂਥ 'ਤੇ ਆ ਕੇ ਵੋਟਾਂ ਪਾ ਰਹੇ ਹਨ। ਵੋਟਰਾਂ ਵਿੱਚ ਸਵੇਰ ਤੋਂ ਹੀ ਇਸ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਪਹਿਲੀ ਵਾਰ ਵੋਟਰ ਅਤੇ ਬਜ਼ੁਰਗ ਔਰਤਾਂ ਵੋਟ ਪਾਉਣ ਲਈ ਘਰਾਂ ਤੋਂ ਬਾਹਰ ਆ ਰਹੀਆਂ ਹਨ।
ਪਟਿਆਲਾ ਤੋਂ 'ਆਪ' ਉਮੀਦਵਾਰ ਡਾ. ਬਲਬੀਰ ਨੇ ਪਾਈ ਆਪਣੀ ਵੋਟ
ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਪਾਈ ਵੋਟ
ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਪਟਿਆਲਾ ਵਿੱਚ ਪਾਈ ਵੋਟ
ਲੁਧਿਆਣਾ ਦੀ ਡੀਸੀ ਸਾਕਸ਼ੀ ਸਾਹਨੀ ਨੇ ਪਾਈ ਵੋਟ
ਅਨੰਦਪੁਰ ਸਾਹਿਬ ਤੋਂ ਆਪ ਦੇ ਉਮੀਦਵਾਰ ਮਾਲਵਿੰਦਰ ਕੰਗ ਨੇ ਪਾਈ ਵੋਟ
ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਵੋਟ ਪਾਉਣ ਲਈ ਪਹੁੰਚੇ
ਰਾਘਵ ਚੱਢਾ ਨੇ ਪਾਈ ਵੋਟ
ਹੁਸ਼ਿਆਰਪੁਰ ਵਿੱਚ ਵੀ ਲੰਬੀ ਕਤਾਰਾਂ 'ਚ ਖੜ੍ਹੋ ਵੋਟਰ
Ludhiana News: ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਸਥਿਤ ਹੋਟਲ ਪਾਰਕ ਪਲਾਜ਼ਾ 'ਚ ਰਾਤ ਕਰੀਬ 11.30 ਵਜੇ ਆਮਦਨ ਕਰ ਅਤੇ ਚੋਣ ਕਮਿਸ਼ਨ ਨੇ ਛਾਪਾ ਮਾਰਿਆ। ਟੀਮਾਂ ਨੇ ਪੂਰੇ ਹੋਟਲ ਨੂੰ ਸੀਲ ਕਰ ਦਿੱਤਾ। ਕਿਸੇ ਵੀ ਵਿਅਕਤੀ ਨੂੰ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਦੱਸ ਦਈਏ ਕਿ ਹੋਟਲ ਦੇ ਮਾਲਕ ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ 23 ਦਿਨ ਪਹਿਲਾਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਦਾ ਹੱਥ ਫੜ ਲਿਆ ਸੀ।
ਸੰਗਰੂਰ ਦੇ ਵੱਖ-ਵੱਖ ਪਿੰਡਾਂ ਵਿੱਚ ਵੋਟਰ ਆਉਣੇ ਹੋਏ ਸ਼ੁਰੂ
ਰਾਗਵ ਚੱਢਾ ਮੋਹਾਲੀ ਵਿਖੇ ਆਪਣੀ ਵੋਟ ਪਾਉਣ ਲਈ ਪਹੁੰਚੇ
ਚੋਣਾਂ ਲਈ 2.60 ਲੱਖ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਇਸ ਵਿੱਚ 1.20 ਲੱਖ ਪੋਲਿੰਗ ਸਟਾਫ਼ ਹੈ। ਜਦਕਿ 81 ਹਜ਼ਾਰ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਵਿੱਚ ਪੁਲਿਸ, ਹੋਮ ਗਾਰਡ ਅਤੇ ਕੇਂਦਰੀ ਸੁਰੱਖਿਆ ਬਲ ਦੇ ਜਵਾਨ ਹਨ। ਇਸ ਤੋਂ ਇਲਾਵਾ 50 ਹਜ਼ਾਰ ਮਾਈਕ੍ਰੋ ਅਬਜ਼ਰਵਰ, ਡਰਾਈਵਰ ਕੰਡਕਟਰ ਅਤੇ ਹੋਰ ਸਹਾਇਕ ਸਟਾਫ਼ ਅਤੇ 25 ਹਜ਼ਾਰ ਡੀਈਓ, ਸੀਈਓ ਸਟਾਫ਼ ਤਾਇਨਾਤ ਹੈ। ਚੋਣਾਂ ਵਿੱਚ 10 ਹਜ਼ਾਰ ਵਾਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਨ੍ਹਾਂ 'ਤੇ ਜੀ.ਪੀ.ਐਸ. ਲੱਗੇ ਹੋਏ ਹਨ।
ਪਿਛੋਕੜ
Punjab Lok Sabha Election 2024: ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਅੱਜ ਵੋਟਾਂ ਪੈਣਗੀਆਂ। ਪੰਜਾਬ ਵਿੱਚ ਕੁੱਲ 2.14 ਕਰੋੜ ਵੋਟਰ ਹਨ। ਇੱਥੇ 1.12 ਕਰੋੜ ਪੁਰਸ਼ ਅਤੇ 1.1 ਕਰੋੜ ਮਹਿਲਾ ਵੋਟਰ ਹਨ। 18 ਤੋਂ 19 ਸਾਲ ਦੇ 5.38 ਲੱਖ ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਪੰਜਾਬ ਵਿੱਚ 4 ਪਾਰਟੀਆਂ ਵਿੱਚ ਮੁਕਾਬਲਾ ਹੈ। ਇਨ੍ਹਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ), ਵਿਰੋਧੀ ਧਿਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਮਲ ਹਨ। ਪੰਜਾਬ 'ਚ ਪਹਿਲੀ ਵਾਰ ਸਾਰੀਆਂ ਪਾਰਟੀਆਂ ਬਿਨਾਂ ਕਿਸੇ ਗਠਜੋੜ ਤੋਂ ਇਕੱਲਿਆਂ ਚੋਣਾਂ ਲੜ ਰਹੀਆਂ ਹਨ।
ਸੂਬੇ ਵਿੱਚ 24451 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 5694 ਸੰਵੇਦਨਸ਼ੀਲ ਹਨ। ਸਾਰੇ ਪੋਲਿੰਗ ਬੂਥਾਂ 'ਤੇ ਲਾਈਵ ਵੈਬਕਾਸਟਿੰਗ ਕੀਤੀ ਜਾਵੇਗੀ। ਸੁਰੱਖਿਆ ਲਈ 70 ਹਜ਼ਾਰ ਪੁਲਿਸ, ਹੋਮ ਗਾਰਡ ਅਤੇ ਕੇਂਦਰੀ ਸੁਰੱਖਿਆ ਬਲ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਸਿਰਫ ਪੋਲਿੰਗ ਬੂਥਾਂ 'ਤੇ 6 ਹਜ਼ਾਰ ਤੋਂ ਵੱਧ ਥਾਵਾਂ 'ਤੇ ਮਾਈਕਰੋ ਅਬਜ਼ਰਵਰ ਲਗਾਏ ਗਏ ਹਨ। ਤਾਂ ਜੋ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ।
ਸ਼ਨੀਵਾਰ ਨੂੰ ਹੋਣ ਵਾਲੀ ਵੋਟਿੰਗ 'ਚ ਕੁੱਲ 904 ਉਮੀਦਵਾਰ ਮੈਦਾਨ 'ਚ ਹਨ। ਕੁੱਲ ਉਮੀਦਵਾਰਾਂ 'ਚੋਂ 328 ਪੰਜਾਬ ਤੋਂ, 144 ਉੱਤਰ ਪ੍ਰਦੇਸ਼ ਤੋਂ, 134 ਬਿਹਾਰ ਤੋਂ, 66 ਓਡੀਸ਼ਾ ਤੋਂ, 52 ਝਾਰਖੰਡ ਤੋਂ, 37 ਹਿਮਾਚਲ ਪ੍ਰਦੇਸ਼ ਅਤੇ 4 ਚੰਡੀਗੜ੍ਹ ਤੋਂ ਹਨ। 7ਵੇਂ ਅਤੇ ਆਖ਼ਰੀ ਪੜਾਅ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਦਾਕਾਰਾ ਕੰਗਨਾ ਰਨੌਤ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਨੁਰਾਗ ਠਾਕੁਰ, ਮਨੀਸ਼ ਤਿਵਾੜੀ, ਹਰਸਿਮਰਤ ਕੌਰ ਬਾਦਲ, ਅਭਿਸ਼ੇਕ ਬੈਨਰਜੀ, ਅਫਜ਼ਾਲ ਅੰਸਾਰੀ, ਰਵੀਸ਼ੰਕਰ ਪ੍ਰਸਾਦ, ਪਵਨ ਸਿੰਘ, ਰਵੀ ਕਿਸ਼ਨ, ਮੀਸਾ ਭਾਰਤੀ ਆਦਿ ਸਮੇਤ ਕਈ ਹਸਤੀਆਂ ਦੀ ਕਿਸਮਤ ਦਾ ਫ਼ੈਸਲਾ ਇਸੇ ਪੜਾਅ 'ਚ ਈ.ਵੀ.ਐੱਮ. 'ਚ ਕੈਦ ਹੋਵੇਗਾ।
7ਵੇਂ ਪੜਾਅ 'ਚ ਜਿਨ੍ਹਾਂ ਸੀਟਾਂ 'ਤੇ ਵੋਟਿੰਗ ਹੋਣੀ ਹੈ, ਉਨ੍ਹਾਂ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇਕ, ਪੰਜਾਬ ਦੀਆਂ ਸਾਰੀਆਂ 13, ਹਿਮਾਚਲ ਪ੍ਰਦੇਸ਼ ਦੀਆਂ 4, ਉੱਤਰ ਪ੍ਰਦੇਸ਼ ਦੀਆਂ 13, ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਓਡੀਸ਼ਾ ਦੀਆਂ 6 ਅਤੇ ਝਾਰਖੰਡ ਦੀਆਂ 3 ਲੋਕ ਸਭਾ ਸੀਟਾਂ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਦੇ ਵਾਰਾਣਸੀ ਸੰਸਦੀ ਹਲਕੇ ਤੋਂ ਲਗਾਤਾਰ ਤੀਜੀ ਵਾਰ ਚੋਣ ਮੈਦਾਨ ’ਚ ਹਨ। ਦੇਸ਼ ਦੇ 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 486 ਸੀਟਾਂ ’ਤੇ ਵੋਟਿੰਗ ਹੋ ਚੁੱਕੀ ਹੈ। ਪਹਿਲੇ 6 ਪੜਾਵਾਂ ’ਚ ਵੋਟਿੰਗ ਕ੍ਰਮਵਾਰ 66.14, 66.71, 65.68, 69.16, 62.2 ਅਤੇ 63.36 ਫੀਸਦੀ ਰਹੀ। ਦੱਸ ਦੇਈਏ ਕਿ ਪਹਿਲਾ ਪੜਾਅ 19 ਅਪ੍ਰੈਲ, ਦੂਜਾ ਪੜਾਅ 26 ਅਪ੍ਰੈਲ, ਤੀਜਾ ਪੜਾਅ 7 ਮਈ, ਚੌਥਾ ਪੜਾਅ 13 ਮਈ, 5ਵਾਂ ਪੜਾਅ 20 ਮਈ ਅਤੇ 6ਵੇਂ ਪੜਾਅ ਦੀਆਂ ਚੋਣਾਂ 25 ਮਈ ਨੂੰ ਹੋਈਆਂ ਸਨ। ਸਾਰੇ ਸੱਤ ਪੜਾਵਾਂ ਲਈ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
- - - - - - - - - Advertisement - - - - - - - - -