Punjab Lok Sabha Election Result Live 2024: ਪੰਜਾਬ 'ਚ ਕਾਂਗਰਸ ਵੱਡੀ ਲੀਡ ਨਾਲ ਅੱਗੇ, 'ਆਪ' ਦੂਜੇ ਨੰਬਰ 'ਤੇ, ਭਾਜਪਾ ਦਾ ਖਾਤਾ ਵੀ ਨਹੀਂ ਖੁੱਲ੍ਹਿਆ, ਜਾਣੋ ਹਰੇਕ ਅਪਡੇਟ

Punjab Lok Sabha Election Result Live 2024: Result Live 2024: ਪੰਜਾਬ ਚ 1 ਜੂਨ ਨੂੰ 13 ਦੀਆਂ 13 ਸੀਟਾਂ 'ਤੇ ਵੋਟਾਂ ਪਈਆਂ ਸਨ, ਉੱਥੇ ਹੀ ਅੱਜ 4 ਜੂਨ ਨੂੰ ਨਤੀਜੇ ਆ ਜਾਣਗੇ। ਜਾਣੋ ਹਰੇਕ ਅਪਡੇਟ

ABP Sanjha Last Updated: 04 Jun 2024 07:48 PM

ਪਿਛੋਕੜ

Punjab Lok Sabha Election Result Live 2024: ਪੰਜਾਬ ਵਿੱਚ ਅਖੀਰਲੇ ਪੜਾਅ ਤਹਿਤ 1 ਜੂਨ ਨੂੰ 13 ਦੀਆਂ 13 ਸੀਟਾਂ 'ਤੇ ਵੋਟਾਂ ਪਈਆਂ ਸਨ, ਉੱਥੇ ਹੀ ਅੱਜ 4 ਜੂਨ ਨੂੰ ਨਤੀਜੇ...More

Lok Saha Elections Result 2024: ਵਲਟੋਹਾ ਨੂੰ ਨਹੀਂ ਮਿਲੀ ਪੰਥਕ ਵੋਟ, ਅੰਮ੍ਰਿਤਪਾਲ ਸਿੰਘ ਤੋਂ ਮਿਲੀਆਂ 3 ਲੱਖ ਘੱਟ ਵੋਟਾਂ

Khadur Sahib: ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਪੰਥਕ ਵੋਟ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਭੁਗਤੀ ਹੈ। ਪੰਥਕ ਪਾਰਟੀ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੂੰ ਅੰਮ੍ਰਿਤਪਾਲ ਸਿੰਘ ਨਾਲੋਂ 303349 ਘੱਟ ਵੋਟ ਮਿਲੇ ਹਨ। ਹੋਰ ਤਾਂ ਹੋਰ ਵਲਟੋਹਾ ਨੂੰ ਸਿਰਫ 82988 ਵੋਟਾਂ ਨਾਲ ਚੌਥੇ ਨੰਬਰ ਉਪਰ ਰਹਿਣਾ ਪਿਆ ਹੈ।