Punjab Breaking News Live 5 June 2024: ਪੰਜਾਬ ਵਿੱਚ VIP ਸੀਟਾਂ 'ਤੇ ਇਨ੍ਹਾਂ ਨੂੰ ਮਿਲੀ ਜਿੱਤ, ਫਰੀਦਕੋਟ-ਖਡੂਰ ਸਾਹਿਬ ਦੀ ਜਿੱਤ ਪਿੱਛੇ ਭਿੰਡਰਾਂਵਾਲੇ ਦੇ ਭਤੀਜੇ ਨੇ ਦੱਸਿਆ ਵੱਡਾ ਕਾਰਨ, ਮੌਸਮ ਵਿਭਾਗ ਨੇ 7 ਜੂਨ ਤੱਕ ਜਾਰੀ ਕੀਤਾ ਲੂ ਦਾ ਅਲਰਟ
Punjab Breaking News Live 5 June: ਪੰਜਾਬ ਵਿੱਚ VIP ਸੀਟਾਂ 'ਤੇ ਇਨ੍ਹਾਂ ਨੂੰ ਮਿਲੀ ਜਿੱਤ, ਫਰੀਦਕੋਟ-ਖਡੂਰ ਸਾਹਿਬ ਦੀ ਜਿੱਤ ਪਿੱਛੇ ਭਿੰਡਰਾਂਵਾਲੇ ਦੇ ਭਤੀਜੇ ਨੇ ਦੱਸਿਆ ਵੱਡਾ ਕਾਰਨ, ਮੌਸਮ ਵਿਭਾਗ ਨੇ 7 ਜੂਨ ਤੱਕ ਜਾਰੀ ਕੀਤਾ ਲੂ ਦਾ ਅਲਰਟ
ABP Sanjha Last Updated: 05 Jun 2024 11:44 AM
ਪਿਛੋਕੜ
Punjab Breaking News Live 5 June 2024: ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ ਅਤੇ ਉੱਥੇ ਹੀ ਪੰਜਾਬ ਵਿੱਚ ਕਾਂਗਰਸ ਨੇ ਸਭ ਤੋਂ ਵੱਧ ਸੀਟਾਂ 7 ਸੀਟਾਂ 'ਤੇ ਜਿੱਤ...More
Punjab Breaking News Live 5 June 2024: ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ ਅਤੇ ਉੱਥੇ ਹੀ ਪੰਜਾਬ ਵਿੱਚ ਕਾਂਗਰਸ ਨੇ ਸਭ ਤੋਂ ਵੱਧ ਸੀਟਾਂ 7 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਇਸ ਵਾਰ ਪੰਜਾਬ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਇੱਥੇ ਕਾਂਗਰਸ ਨੇ 13 ਵਿੱਚੋਂ ਸੱਤ ਸੀਟਾਂ ਜਿੱਤੀਆਂ ਹਨ। ਜਦਕਿ ਆਮ ਆਦਮੀ ਪਾਰਟੀ ਨੂੰ ਤਿੰਨ ਸੀਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਇੱਕ ਸੀਟ ਜਿੱਤੀ ਹੈ, ਜਦਕਿ ਦੋ ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਹਨ। ਇਸ ਦੇ ਨਾਲ ਹੀ ਪੰਜਾਬ ਵਿੱਚ ਭਾਜਪਾ ਦੀ ਜਿੱਤ ਦਾ ਸਫਾਇਆ ਹੋ ਗਿਆ ਹੈ। ਆਓ ਦੇਖੀਏ ਪੰਜਾਬ ਦੀਆਂ ਵੀਆਈਪੀ ਸੀਟਾਂ 'ਤੇ ਕਿਸ ਨੇ ਕਬਜ਼ਾ ਕੀਤਾ ਹੈ।Punjab Lok Sabha Election Result: ਪੰਜਾਬ ਦੀਆਂ VIP ਸੀਟਾਂ 'ਤੇ ਕੌਣ ਜਿੱਤਿਆ ਅਤੇ ਕਿਸ ਨੂੰ ਮਿਲੀ ਹਾਰ, ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀਫਰੀਦਕੋਟ-ਖਡੂਰ ਸਾਹਿਬ ਦੀ ਜਿੱਤ ਪਿੱਛੇ ਭਿੰਡਰਾਂਵਾਲੇ ਦੇ ਭਤੀਜੇ ਨੇ ਦੱਸਿਆ ਵੱਡਾ ਕਾਰਨLok Sabha Election Result 2024: ਅਕਾਲ ਤਖ਼ਤ ਦੇ ਸਾਬਕਾ ਮੁਖੀ ਅਤੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਭਤੀਜੇ ਜਸਬੀਰ ਸਿੰਘ ਰੋਡੇ ਨੇ ਪੰਜਾਬ ਦੀਆਂ ਦੋ ਲੋਕ ਸਭਾ ਸੀਟਾਂ ’ਤੇ ਖ਼ਾਲਿਸਤਾਨ ਸਮਰਥਕਾਂ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਰੋਡੇ ਨੇ ਕਿਹਾ- ਮੰਗਲਵਾਰ ਨੂੰ ਉਨ੍ਹਾਂ ਨੇ ਮੈਨੂੰ ਜਲੰਧਰ ਸਥਿਤ ਆਪਣੇ ਘਰ ਬੁਲਾਇਆ ਅਤੇ ਮੀਡੀਆ ਨਾਲ ਗੱਲਬਾਤ ਕੀਤੀ। ਜਸਬੀਰ ਸਿੰਘ ਰੋਡੇ ਨੇ ਕਿਹਾ- ਪੰਜਾਬ ਦੀਆਂ ਦੋ ਸੀਟਾਂ 'ਤੇ ਸਾਡੇ ਦੋ ਉਮੀਦਵਾਰ ਚੋਣ ਲੜੇ ਸਨ, ਜਦੋਂ ਅਸੀਂ ਦੋਵਾਂ ਥਾਵਾਂ 'ਤੇ ਚੋਣ ਪ੍ਰਚਾਰ ਕੀਤਾ ਤਾਂ ਲੋਕਾਂ ਨੇ ਸਾਨੂੰ ਜਿਤਾਇਆ।ਫਰੀਦਕੋਟ-ਖਡੂਰ ਸਾਹਿਬ ਦੀ ਜਿੱਤ ਪਿੱਛੇ ਭਿੰਡਰਾਂਵਾਲੇ ਦੇ ਭਤੀਜੇ ਨੇ ਦੱਸਿਆ ਵੱਡਾ ਕਾਰਨ, ਹੱਥ ਆਈ ਜਿੱਤ ਦੀ ਇੰਝ ਕਰਨਗੇ ਵਰਤੋਂਮੌਸਮ ਵਿਭਾਗ ਨੇ 7 ਜੂਨ ਤੱਕ ਜਾਰੀ ਕੀਤਾ ਲੂ ਦਾ ਅਲਰਟWeather Report: ਪਿਛਲੇ ਕਾਫੀ ਦਿਨਾਂ ਤੋਂ ਲੋਕਾਂ ਨੂੰ ਗਰਮੀ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਉੱਥੇ ਹੀ ਚੰਡੀਗੜ੍ਹ ਦੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਪਹਿਲਾਂ ਜਿਹੜਾ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਤੇ ਸੀ, ਉਹ ਹੁਣ 42 ਡਿਗਰੀ ਸੈਲਸੀਅਸ 'ਤੇ ਆ ਗਿਆ ਹੈ। ਪਰ ਮੌਸਮ ਵਿਭਾਗ ਨੇ ਅੱਜ ਯਾਨੀ ਬੁੱਧਵਾਰ ਲਈ ਆਰੇਂਜ ਅਲਰਟ ਅਤੇ ਅਗਲੇ ਦੋ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਤਾਪਮਾਨ ਅਜੇ ਵੀ 40 ਡਿਗਰੀ ਸੈਲਸੀਅਸ ਤੋਂ ਉੱਤੇ ਹੈ। ਆਉਣ ਵਾਲੇ ਦਿਨਾਂ 'ਚ ਇਹ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ। ਇਸ ਨਾਲ ਲੋਕਾਂ ਨੂੰ ਜ਼ਿਆਦਾ ਗਰਮੀ ਮਹਿਸੂਸ ਹੋਵੇਗੀ।Weather Report: ਹਾਲੇ ਹੋਰ ਸਤਾਵੇਗੀ ਗਰਮੀ, ਮੌਸਮ ਵਿਭਾਗ ਨੇ 7 ਜੂਨ ਤੱਕ ਜਾਰੀ ਕੀਤਾ ਲੂ ਦਾ ਅਲਰਟ
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Amritsar News: BSF ਅਤੇ ਪੁਲਿਸ ਦੇ ਸਾਂਝੇ ਆਪਰੇਸ਼ਨ ਤਹਿਤ ਨਸ਼ਾ ਤਸਕਰਾਂ ਨੂੰ 2 ਕਰੋੜ ਦੀ ਨਕਦੀ ਸਣੇ ਕੀਤਾ ਕਾਬੂ
Amritsar News: ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਚੋਣਾਂ ਤੋਂ ਇਕ ਦਿਨ ਬਾਅਦ ਇਕ ਤਸਕਰ ਦੇ ਘਰ ਛਾਪਾ ਮਾਰ ਕੇ 1 ਕਰੋੜ 97 ਲੱਖ ਰੁਪਏ ਬਰਾਮਦ ਕੀਤੇ ਹਨ। ਬੀਐਸਐਫ ਵੱਲੋਂ ਮਿਲੀ ਸੂਚਨਾ ਤੋਂ ਬਾਅਦ ਪੰਜਾਬ ਪੁਲਿਸ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਬੀਐਸਐਫ ਨੇ ਤਸਕਰ ਦੇ ਘਰੋਂ ਤਿੰਨ ਬੈਗ ਬਰਾਮਦ ਕੀਤੇ ਹਨ। ਜਿਸ ਵਿੱਚ ਇਹ ਸਾਰੀ ਨਕਦੀ ਰੱਖੀ ਹੋਈ ਸੀ। ਪੁਲਿਸ ਨੇ ਇਸ ਦੌਰਾਨ ਦੋ ਤਸਕਰਾਂ ਨੂੰ ਵੀ ਕਾਬੂ ਕੀਤਾ ਹੈ।