ਚੰਡੀਗੜ੍ਹ : ਮੌਜੂਦਾ ਸਮੇਂ ਪੰਜਾਬ ਆਰਥਿਕ ਸੰਕਟ ਵੱਲ ਵੱਧ ਸਕਦਾ ਹੈ। ਕਿਉਂਕਿ ਪੰਜਾਬ ਸਰਕਾਰ ਦਾ ਕੇਂਦਰ ਨੇ ਹਾਲੇ ਤੱਕ ਬਕਾਇਆ ਨਹੀਂ ਦਿੱਤਾ ਹੈ। ਜਿਸ ਕਾਰਨ ਪੰਜਾਬ ਵਿੱਚ ਮਾਲੀ ਸੰਕਟ ਵੱਧ ਸਕਦਾ ਹੈ। ਮਾਨ ਸਰਕਾਰ ਨੇ ਵਿੱਤੀ ਸੰਕਟ ਤੋਂ ਆਰਜ਼ੀ ਰਾਹਤ ਲਈ ਹੁਣ GST ਮੁਆਵਜ਼ੇ ਦੇ ਕਰੋੜਾਂ ਰੁਪਏ ਦੇ ਬਕਾਏ 'ਤੇ ਟੇਕ ਲਾਈ ਹੈ। 


ਪੰਜਾਬ ਸਰਕਾਰ ਨੂੰ ਉਮੀਦ ਹੈ ਕਿ ਜੇ ਕੇਂਦਰ ਸਰਕਾਰ GST ਮੁਆਵਜ਼ੇ ਦੇ ਪੁਰਾਣੇ ਬਕਾਏ ਦਾ ਮਸਲਾ ਹੱਲ ਕਰ ਦਿੰਦੀ ਹਿੈ ਤਾਂ ਇਸ ਨਾਲ ਪੰਜਾਬ ਨੂੰ 5000 ਕਰੋੜ ਰੁਪਏ ਮਿਲ ਸਕਦੇ ਹਨ। ਜਿਸ ਨਾਲ ਪੰਜਾਬ ਦੀ ਆਰਥਿਕ ਸਥਿਤੀ ਲੀਹ 'ਤੇ ਆ ਸਕਦੀ ਹੈ। ਇਹਨਾਂ ਫੰਡਾਂ ਤੋਂ ਬਿਨਾ ਸੂਬੇ ਵਿੱਚ ਕਈ ਤਰ੍ਹਾਂ ਦੇ ਵਿਕਾਸ ਕਾਰਜ਼ ਲਟਕੇ ਹੋਏ ਹਨ। 



ਕੇਂਦਰ ਸਰਕਾਰ ਨੇ ਤਾਂ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਨੂੰ ਰੂਰਲ ਡਿਵਲੈਪਮੈਂਟ ਫੰਡ ਯਾਨੀ RDF ਵੀ ਜਾਰੀ ਨਹੀਂ ਕੀਤਾ ਹੈ। RDF ਦਾ ਹੀ 3700 ਕਰੋੜ ਦੇ ਕਰੀਬ ਕੇਂਦਰ ਸਰਕਾਰ ਵੱਲ ਪੰਜਾਬ ਦਾ ਬਕਾਇਆ ਪਿਆ ਹੋਇਆ ਹੈ। 



ਇਸ ਸਬੰਧੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਲੀ ਵਿੱਚ ਇਸ ਬਾਰੇ ਮੀਟਿੰਗਾਂ ਵੀ ਕੀਤੀਆਂ ਤਾਂ ਜੋਂ GST ਮੁਆਵਜ਼ੇ ਦੇ ਪੁਰਾਣੇ ਬਕਾਏ ਦਾ ਹਿਸਾਬ ਕਿਤਾਬ ਸਿਰੇ ਲਾਇਆ ਜਾ ਸਕੇ। 


ਪੰਜਾਬ ਸਰਕਾਰ ਹੁਣ ਪਿਛਲੀ ਸਰਕਾਰ ਦੇ ਸਮੇਂ ਸਾਲ 2017-18 ਤੋਂ 2021-22 ਤੱਕ ਦੇ ਕਰੀਬ 5000 ਕਰੋੜ ਰੁਪਏ ਦੇ ਬਕਾਇਆ GST ਮੁਆਵਜ਼ੇ ਦਾ ਕੇਂਦਰ ਸਰਕਾਰ ਨਾਲ ਨਿਪਟਾਰਾ ਕਰਨ ਵਿੱਚ ਜੁਟੀ ਹੋਈ ਹੈ। ਸੂਬਾ ਸਰਕਾਰ ਦਾ ਮੰਨਣਾ ਹੈ ਕਿ ਜੇ ਕੇਂਦਰ ਸਰਕਾਰ ਇਸ ਰਾਸ਼ੀ ਦਾ ਨਿਪਟਆਰਾ ਕਰ ਦਿੰਦੀ ਹੈ ਤਾਂ ਸੂਬੇ ਦੀ ਵਿੱਤੀ ਹਾਲਤ ਦੁਰਸਤ ਹੋ ਸਕਦੀ ਹੈ। 


ਰੇੜਕਾ ਇੱਥੇ ਬਣਿਆ ਹੋਇਆ ਕਿ ਪੰਜਾਬ ਸਰਕਾਰ GST ਦਾ ਬਕਾਇਆ ਕੁੱਲ 5000 ਕਰੋੜ ਰੁਪਏ ਦੱਸ ਰਹੀ ਹੈ ਪਰ ਕੇਂਦਰ ਸਰਕਾਰ ਇਸ ਨੂੰ 3000 ਕਰੋੜ ਰੁਪਏ ਦੱਸ ਰਹੀ ਹੈ। ਕਰੀਬ 2000 ਕਰੋੜ ਰੁਪਏ ਦਾ ਪਾੜਾ ਸਾਹਮਣੇ ਆ ਰਿਹਾ ਹੈ। ਜਿਸ ਨੂੰ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਖਤਮ ਕਰਨਾ ਚਾਹੁੰਦੀ ਹੈ ਤੇ 5000 ਕਰੋੜ ਰੁਪਏ ਪੂਰਾ ਬਕਾਇਆ ਲੈਣ ਦੀ ਚਾਹਵਾਨ ਹੈ। 


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial