ਚੰਡੀਗੜ੍ਹ: ਕਿਸਾਨ ਅੰਦੋਲਨ ਕਾਰਨ ਚੜ੍ਹੇ ਪਾਰੇ ਨਾਲ ਨਗਰ ਨਿਗਮ ਤੇ ਕੌਂਸਲ ਚੋਣਾਂ ਵਿੱਚ ਜਿੱਥੇ ਬੀਜੇਪੀ ਦਾ ਸਫਾਇਆ ਹੋਇਆ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੀ ਨਹੀਂ ਟਿੱਕ ਸਕੀ। ਲੋਕ ਰੋਹ ਦੇ ਬਾਵਜੂਦ ਕਾਂਗਰਸ ਨੇ ਵੱਡੀ ਪੱਧਰ 'ਤੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਨੇ ਸਭ ਤੋਂ ਵੱਡੀ ਜਿੱਤ ਅਬੋਹਰ ਨਗਰ ਨਿਗਮ ਵਿੱਚ ਹਾਸਲ ਕੀਤੀ ਹੈ। ਇੱਥੇ ਕਾਂਗਰਸ ਨੂੰ 50 ਸੀਟਾਂ ਵਿੱਚੋਂ 49 ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਇੱਕ ਸੀਟ ਮਿਲੀ। ਆਮ ਆਦਮੀ ਪਾਰਟੀ ਤੇ ਬੀਜੇਪੀ ਖਾਤਾ ਵੀ ਨਹੀਂ ਖੋਲ੍ਹ ਸਕੀਆਂ। ਇਸੇ ਤਰ੍ਹਾਂ ਬਟਾਲਾ ਨਗਰ ਨਿਗਮ ਦੀਆਂ 50 ਸੀਟਾਂ ਵਿੱਚੋਂ ਕਾਂਗਰਸ ਨੂੰ 35, ਅਕਾਲੀ ਦਲ ਨੂੰ 6, ਭਾਜਪਾ ਨੂੰ 4 ਤੇ ਆਪ ਨੂੰ 3 ਸੀਟਾਂ ਮਿਲੀਆਂ ਤੇ ਇੱਕ ਸੀਟ ਹੋਰ ਉਮੀਦਵਾਰ ਜਿੱਤ ਗਿਆ। ਬਠਿੰਡਾ ਨਗਰ ਨਿਗਮ ਦੀਆਂ 50 ਸੀਟਾਂ ਵਿੱਚੋਂ ਕਾਂਗਰਸ ਨੂੰ 43, ਅਕਾਲੀ ਦਲ ਨੂੰ 7 ਸੀਟਾਂ ਮਿਲੀਆਂ। ਪਠਾਨਕੋਟ ਨਗਰ ਨਿਗਮ ਵਿੱਚ ਕਾਂਗਰਸ ਨੂੰ 37, ਅਕਾਲੀ ਦਲ ਨੂੰ 1, ਭਾਜਪਾ ਨੂੰ 11 ਸੀਟਾਂ ਮਿਲੀਆਂ। ਕਪੂਰਥਲਾ ਨਗਰ ਨਿਗਮ ਦੀਆਂ 50 ਸੀਟਾਂ ਵਿੱਚ 49 ਦੇ ਨਤੀਜਿਆਂ ਵਿੱਚ ਕਾਂਗਰਸ ਨੂੰ 44, ਅਕਾਲੀ ਦਲ ਨੂੰ 3 ਤੇ ਹੋਰ 2 ਸੀਟਾਂ ਲੈ ਗਏ।
Punjab Municipal Election Vote Counting: ਕਿਸਾਨ ਅੰਦੋਲਨ ਦਾ ਕਾਂਗਰਸ ਨੂੰ ਲਾਹਾ, ਚੋਣ ਨਤੀਜਿਆਂ ਨੇ ਕੀਤਾ ਸਭ ਨੂੰ ਹੈਰਾਨ
ਏਬੀਪੀ ਸਾਂਝਾ | 17 Feb 2021 02:21 PM (IST)
ਕਿਸਾਨ ਅੰਦੋਲਨ ਕਾਰਨ ਚੜ੍ਹੇ ਪਾਰੇ ਨਾਲ ਨਗਰ ਨਿਗਮ ਤੇ ਕੌਂਸਲ ਚੋਣਾਂ ਵਿੱਚ ਜਿੱਥੇ ਬੀਜੇਪੀ ਦਾ ਸਫਾਇਆ ਹੋਇਆ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੀ ਨਹੀਂ ਟਿੱਕ ਸਕੀ। ਲੋਕ ਰੋਹ ਦੇ ਬਾਵਜੂਦ ਕਾਂਗਰਸ ਨੇ ਵੱਡੀ ਪੱਧਰ 'ਤੇ ਜਿੱਤ ਹਾਸਲ ਕੀਤੀ ਹੈ।
Farmers Protest