ਚੰਡੀਗੜ੍ਹ: ਪੰਜਾਬ ਅੰਦਰ ਨਗਰ ਨਿਗਮਾਂ ਚੋਣਾਂ ਲਈ ਵੋਟਿੰਗ ਲਗਾਤਾਰ ਜਾਰੀ ਹੈ।ਅੱਜ ਪੰਜਾਬ ਦੀਆਂ ਅੱਠ ਨਗਰ ਨਿਗਮਾਂ, 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ 2,302 ਵਾਰਡਾਂ ਦੀਆਂ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ।ਦੁਪਿਹਰ 2 ਵਜੇ ਤਕ ਮਿਲੀ ਜਾਣਕਾਰੀ ਮੁਤਾਬਿਕ ਨਗਰ ਕੌਂਸਲ ਬਰਨਾਲਾ ਦੇ ਵਿੱਚ 50 ਫੀਸਦ ਤੋਂ ਵੱਧ ਵੋਟਿੰਗ ਹੋ ਚੁੱਕੀ ਹੈ।






ਜਲੰਧਰ ਵਿੱਚ ਵੀ 52% ਦੇ ਕਰੀਬ ਵੋਟਿੰਗ ਹੋ ਚੁੱਕੀ ਹੈ।






 



ਮੋਗਾ ਵਿੱਚ ਦੁਪਹਿਰ 2 ਵਜੇ ਤੱਕ 50% ਵੋਟਿੰਗ ਹੋ ਚੁੱਕੀ ਹੈ।ਇਸ ਦੇ ਨਾਲ ਹੀ ਨਿਹਾਲ ਸਿੰਘ ਵਾਲਾ 'ਚ 73.37%, ਕੋਟ ਈਸੇ ਖਾਨ 'ਚ 66.63%  ਅਤੇ ਬਦਨੀ ਕਲਾਂ ਵਿੱਚ 75.18% ਵੋਟਿੰਗ ਹੋ ਚੁੱਕੀ ਹੈ।


ਗੁਰਦਾਸਪੁਰ ਵਿੱਚ ਵੀ 50% ਦੇ ਕਰੀਬ ਵੋਟਿੰਗ ਹੋ ਚੁੱਕੀ ਹੈ।ਦੀਨਾ ਨਗਰ ਵਿੱਚ 54%, ਕਾਦੀਆਂ ਵਿੱਚ 55%, ਫਤਿਹਗੜ੍ਹ ਚੂੜੀਆਂ ਵਿੱਚ 52% ਅਤੇ ਬਟਾਲਾ 1-2 ਵਿੱਚ  47% ਵੋਟਿੰਗ ਹੋ ਚੁੱਕੀ ਹੈ। 


ਅੰਮ੍ਰਿਤਸਰ ਵਿੱਚ ਵੀ ਦੁਪਹਿਰ 2 ਵਜੇ ਤੱਕ 55.5% ਵੋਟਿੰਗ ਹੋ ਚੁੱਕੀ ਹੈ।