Punjab richest MP: ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਮ ਆਦਮੀ ਪਾਰਟੀ 13 ਜ਼ੀਰੋ ਦੇ ਸੁਪਨੇ ਲੈ ਰਹੀ ਸੀ ਪਰ ਇਹਨਾਂ ਨੂੰ ਸਿਰਫ਼ 3 ਸੀਟਾਂ ਹੀ ਮਿਲੀਆਂ। ਸਭ ਤੋਂ ਵੱਧ ਕਾਂਗਰਸ ਨੇ 7 ਸੀਟਾਂ ਜਿੱਤੀਆਂ। ਅਕਾਲੀ ਦਲ ਦੇ ਹਿੱਸੇ ਬਠਿੰਡਾ ਵਾਲੀ ਸੀਟ ਹੀ ਆਈ ਹੈ। ਭਾਜਪਾ ਦਾ ਪੰਜਾਬ ਵਿੱਚ ਖਾਤਾ ਵੀ ਨਹੀਂ ਖੁੱਲ੍ਹਿਆ ਹੈ।
ਦੂਜੇ ਪਾਸੇ ਆਜ਼ਾਦ ਚੋਣ ਲੜੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਵੀ ਸਭ ਤੋਂ ਵੱਡੇ ਅੰਤਰ ਨਾਲ ਚੋਣ ਜਿੱਤੇ ਹਨ। ਫਰੀਦਕੋਟ ਤੋਂ ਆਜ਼ਾਦ ਚੋਣ ਲੜੇ ਸਰਬਜੀਤ ਸਿੰਘ ਖਾਲਸਾ ਵੀ ਚੋਣ ਜਿੱਤ ਗਏ ਹਨ। 13 ਚੋਂ 10 ਹੋਰ ਅਜਿਹੇ ਮੈਂਬਰ ਪਾਰਲੀਮੈਂਟ ਹਨ ਜਿਨ੍ਹਾਂ ਦੀ ਪ੍ਰਾਪਟੀ ਕਰੋੜਾਂ ਵਿੱਚ ਹੈ, ਪਰ ਜੇ ਗੱਲ ਕਰੀਏ ਆਜਾਦ ਉਮੀਦਵਾਰ ਅਮ੍ਰਿਤਪਾਲ ਸਿੰਘ ਦੀ ਚੱਲ-ਅਚੱਲ ਪ੍ਰਾਪਰਟੀ ਦਾ ਮੁੱਲ ਸਿਰਫ 1000 ਰੁਪਏ ਹੈ।
ਚਰਨਜੀਤ ਸਿੰਘ ਚੰਨੀ
ਸਾਬਕਾ ਸੀਐਮ ਚੰਨੀ ਨੇ ਜਲੰਧਰ ਤੋਂ ਚੋਣ ਜਿੱਤੀ
ਚਲ-ਅਚਲ ਜਾਇਦਾਦ 9.45 ਕਰੋੜ
ਸਿੱਖਿਆ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ PhD
ਪੇਸ਼ਾ: ਬਿਜਨੈੱਸਮੈਨ
2002 ‘ਚ ਖਰੜ ਕੌਂਸਲ ਦੇ ਚੇਅਰਮੈਨ ਬਣੇ
2007 ‘ਚ ਚੋਣਾਂ ਜਿੱਤ ਕੇ ਵਿਧਾਨ ਸਭਾ ਪਹੁੰਚੇ
ਅਮਰਿੰਦਰ ਸਿੰਘ ਦੇ ਅਸਤੀਫੇ ਮਗਰੋਂ ਬਣੇ 111 ਦਿਨਾਂ ਦੇ CM
ਗੁਰਮੀਤ ਸਿੰਘ ਮੀਤ, CONG
ਮਾਨ ਸਰਕਾਰ 'ਚ ਕੈਬਨਿਟ ਮੰਤਰੀ ਸਨ
ਸੰਗਰੂਰ ਤੋਂ ਵੱਡੇ ਅੰਤਰ ਨਾਲ ਚੋਣ ਜਿੱਤੇ
ਚਲ-ਅਚਲ ਜਾਇਦਾਦ : 44.06 ਲੱਖ
ਸਿੱਖਿਆ: ਬੀ.ਟੈੱਕ
ਪੇਸ਼ਾ: ਰਾਜਨੇਤਾ
2 ਵਾਰ ਬਰਨਾਲਾ ਤੋਂ ਰਹਿ ਚੁੱਕੇ ਵਿਧਾਇਕ
2017 ‘ਚ ਪਹਿਲੀ ਵਾਰ AAP ਦੀ ਟਿਕਟ ‘ਤੇ ਬਣੇ MLA
ਡਾ. ਰਾਜ ਕੁਮਾਰ ਚੱਬੇਵਾਲ, AAP
ਕਾਂਗਰਸ ਦੀ ਵਿਧਾਇਕੀ ਛੱਡੀ,ਹੁਸ਼ਿਆਰਪੁਰ ਤੋਂ ‘ਆਪ’ ਦੇ ਸਾਂਸਦ ਬਣੇ
ਉਮਰ- 52 ਸਾਲ
ਸਿੱਖਿਆ-ਐੱਮ.ਡੀ (ਰੇਡੀਓ ਡਾਇਗਨੋਸਿਸ)
ਚਲ-ਅਚਲ ਸੰਪੱਤੀ -20.72 ਕਰੌੜ ਰੁਪਏ
ਮਲਵਿੰਦਰ ਸਿੰਘ ਕੰਗ, AAP
ਅਨੰਦਪੁਰ ਸਾਹਿਬ ਤੋਂ ਸੰਸਦ ‘ਚ ਪਹੁੰਚੇ
ਉਮਰ- 45 ਸਾਲ
ਸਿੱਖਿਆ- ਐੱਮ.ਏ ਹਿਸਟਰੀ
ਪੇਸ਼ਾ- ਵਕੀਲ
ਚਲ ਅਚਲ ਸੰਪੱਤੀ – 4.39 ਕਰੋੜ
ਹਰਸਿਮਰਤ ਕੌਰ ਬਾਦਲ, SAD
ਚੌਥੀ ਵਾਰ ਬਠਿੰਡਾ ਤੋਂ ਸਾਂਸਦ ਬਣੇ
ਸਿੱਖਿਆ-1987 ਵਿੱਚ ਸਾਊਥ ਦਿੱਲੀ ਤੋਂ ਟੈਕਸਟਾਈਲ ਡਿਜ਼ਾਈਨਿੰਗ ‘ਚ ਡਿਪਲੋਮਾ
ਉਮਰ-52 ਸਾਲ
ਪੇਸ਼ਾ ਰਾਜਨੀਤੀ
ਚਲ-ਅਚਲ ਸੰਪੱਤੀ – 217 ਕਰੋੜ ਰੁਪਏ
ਅਮਰ ਸਿੰਘ, CONG
ਦੂਸਰੀ ਵਾਰ ਲਗਾਤਾਰ ਫਤਿਹਗੜ੍ਹ ਸਾਹਿਬ ਤੋਂ ਜਿੱਤੇ
ਉਮਰ- 65 ਸਾਲ
ਪੇਸ਼ਾ- ਸਾਬਕਾ ਆਈ.ਏ.ਐੱਸ
ਚਲ ਅਚਲ ਸੰਪੱਤੀ- 3.28 ਕਰੋੜ
ਡਾ. ਧਰਮਵੀਰ ਗਾਂਧੀ, CONG
ਪਟਿਆਲਾ ‘ਚ ਪਰਨੀਤ ਕੌਰ ਨੂੰ ਹਰਾ ਕੇ ਸੰਸਦ ‘ਚ ਪਹੁੰਚੇ
ਸਿੱਖਿਆ- ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਐੱਮ.ਡੀ ਕੀਤੀ
ਉਮਰ-73 ਸਾਲ
ਪੇਸ਼ਾ-ਡਾਕਟਰ
ਚਲ-ਅਚਲ ਸੰਪੱਤੀ-8.53 ਕਰੋੜ
ਅਮਰਿੰਦਰ ਸਿੰਘ ਰਾਜਾ ਵੜਿੰਗ, CONG
ਬਿੱਟੂ ਨੂੰ ਹਰਾਉਣ ਲਈ ਕਾਂਗਰਸ ਨੇ ਲੁਧਿਆਣਾ ਤੋਂ ਉਤਾਰੇ
ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ
ਸਿੱਖਿਆ: ਪੰਜਾਬ ਬੋਰਡ ਤੋਂ 10ਵੀਂ ਪਾਸ
ਪੇਸ਼ਾ: ਬਿਜਨੈੱਸਮੈਨ ਅਤੇ ਖੇਤੀਬਾੜੀ
ਚਲ-ਅਚਲ ਜਾਇਦਾਦ 15.11 ਕਰੋੜ
2014-18 ਤੱਕ ਇੰਡੀਅਨ ਯੂਥ ਕਾਂਗਰਸ ਦੇ ਰਹੇ ਪ੍ਰਧਾਨ
2012-22 ਤੱਕ ਗਿੱਦੜਬਾਹਾ ਸੀਟ ਤੋਂ 3 ਵਾਰ ਚੁਣੇ ਗਏ ਵਿਧਾਇਕ
ਅੰਮ੍ਰਿਤਪਾਲ ਸਿੰਘ, IND
ਪੰਜਾਬ ‘ਚ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ
ਚਲ-ਅਚਲ ਜਾਇਦਾਦ ਸਿਰਫ 1000 ਰੁਪਏ
ਜੇਲ੍ਹ ‘ਚ ਬੈਠੇ ਬਣੇ ਸਾਂਸਦ
ਸਿੱਖਿਆ : ਪੰਜਾਬ ਬੋਰਡ ਤੋਂ 10ਵੀਂ ਪਾਸ
ਪੇਸ਼ਾ : ਮਾਤਾ ਪਿਤਾ ‘ਤੇ ਨਿਰਭਰ
2012 ਤੋਂ 2022 ਤੱਕ ਵਿਦੇਸ਼ ‘ਚ ਰਹੇ
ਵਿਦੇਸ਼ ਤੋਂ ਪੰਜਾਬ ਆ ਕੇ ਬਣੇ ‘ਵਾਰਿਸ ਪੰਜਾਬ ਦੇ ਮੁਖੀ”
ਸ਼ੇਰ ਸਿੰਘ ਘੁਬਾਇਆ, CONG
ਸਿੱਖਿਆ -ਦੱਸਵੀਂ ਪਾਸ
ਉਮਰ- 56 ਸਾਲ
ਪੇਸ਼ਾ- ਖੇਤੀਬਾੜੀ
ਚਲ-ਅਚਲ ਸੰਪੱਤੀ- 8.58 ਕਰੋੜ