AAP ਪੰਜਾਬ ਵੱਲੋਂ ਕਿਸਾਨ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਇਹ ਜਾਣਕਾਰੀ ਉਨ੍ਹਾਂ ਨੇ ਆਪ ਦੇ ਆਫਿਸ਼ਿਅਲ ਫੇਸਬੁਕ ਪੇਜ ਉੱਤੇ ਲਿਸਟ ਸ਼ੇਅਰ ਕਰਕੇ ਦਿੱਤੀ ਗਈ ਹੈ। ਮਹਿੰਦਰ ਸਿੰਘ ਸਿੱਧੂ ਨੂੰ  ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ 36 ਹੋਰ ਅਹੁਦੇਦਾਰਾਂ ਦੀਆਂ ਨਿਯੁਕਤੀ ਕੀਤੀ ਗਈ ਹੈ, ਜੋ ਕਿ ਕਿਸਾਨ ਵਿੰਗ ਦੇ ਲਈ ਜ਼ਿਲ੍ਹਾ ਪ੍ਰਧਾਨ ਵੱਜੋਂ ਆਪਣੀ ਸੇਵਾਵਾਂ ਨਿਭਾਉਣਗੇ। ਜ਼ਿਲ੍ਹਾਂ ਪ੍ਰਧਾਨਾਂ ਦੇ ਨਾਮ ਦੀ ਵੀ ਲਿਸਟ ਜਾਰੀ ਕਰ ਦਿੱਤੀ ਗਈ ਹੈ।

Continues below advertisement



ਆਪ ਪਾਰਟੀ ਵੱਲੋਂ ਲਿਸਟ ਸ਼ੇਅਰ ਕਰਦੇ ਹੋਏ ਲਿਖਿਆ- 'ਆਮ ਆਦਮੀ ਪਾਰਟੀ ਪੰਜਾਬ ਕਿਸਾਨ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕਰਦੀ ਹੈ। ਸਾਰੇ ਅਹੁਦੇਦਾਰਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਲਈ ਸ਼ੁਭਕਾਮਨਾਵਾਂ'


 



 


AAP ਪਾਰਟੀ ਦੀ ਕੋਸ਼ਿਸ਼ ਇਸ ਵਾਰ ਇਹੀ ਰਹੀ ਹੈ ਕਿ ਸਿੱਧੇ ਤੌਰ 'ਤੇ ਲੋਕਾਂ ਨਾਲ ਸੰਪਰਕ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਪਾਰਟੀ ਨੂੰ ਇਸਦਾ ਲਾਭ ਮਿਲ ਸਕੇ। ਪਾਰਟੀ ਨੇ ਜਿਵੇਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕਰ ਕੇ ਬਹੁਤ ਵੱਡੀ ਜਿੱਤ ਹਾਸਿਲ ਕੀਤਾ ਸੀ। ਜਿੱਤ ਤੋਂ ਬਾਅਦ ਜਿੰਨੀਆਂ ਉਮੀਦਾਂ ਲੋਕਾਂ ਨੇ AAP ਨਾਲ ਜੋੜੀਆਂ ਸਨ, ਉਹਨਾਂ ਵਿਚੋਂ ਕਈ ਪੂਰੀਆਂ ਨਹੀਂ ਹੋ ਸਕੀਆਂ, ਜਿਸ ਕਾਰਨ ਲੋਕਾਂ ਵਿਚ ਨਿਰਾਸ਼ਾ ਦਾ ਮਾਹੌਲ ਵੀ ਵੇਖਣ ਨੂੰ ਮਿਲਿਆ।


ਇਹੀ ਕਾਰਨ ਹੈ ਕਿ ਪਾਰਟੀ ਹੁਣ ਮੁੜ ਜਨਤਾ ਨਾਲ ਡਾਇਰੈਕਟ ਜੁੜਨ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਨਾਰਾਜ਼ ਵਰਗ ਨੂੰ ਮਨਾਇਆ ਜਾ ਸਕੇ। ਇਹ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ ਕਿ ਪਿਛਲੀ ਜਿੱਤ ਦੀ ਲਹਿਰ ਨੂੰ ਕਾਇਮ ਰੱਖਿਆ ਜਾਵੇ। ਜਿਸ ਕਰਕੇ ਪਾਰਟੀ ਨਵੀਆਂ ਅਤੇ ਵੱਖ-ਵੱਖ ਉਪਰਾਲੇ ਕਰ ਰਹੀ ਹੈ। ਇਸ ਲਈ ਵੱਖ-ਵੱਖ ਵਿੰਗਾਂ ਦੀ ਨਵੀਂ ਬਣਤਰ, ਚੋਣਾਂ ਲਈ ਢਾਂਚਾ ਤਿਆਰ ਕਰਨਾ, ਅਤੇ ਵਪਾਰੀ ਵਰਗ, ਨੌਜਵਾਨਾਂ, ਕਿਸਾਨਾਂ ਆਦਿ ਨਾਲ ਗਹਿਰਾ ਸੰਪਰਕ ਬਣਾ ਕੇ ਵਿਧਾਨ ਸਭਾ ਚੋਣਾਂ 2027 ਲਈ ਮਜ਼ਬੂਤ ਨਾਲ ਵਾਪਸੀ ਕਰਕੇ ਜਿੱਤ ਹਾਸਿਲ ਹੋਏ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।