ਫਰੀਦਕੋਟ: ਕਤਲ ਕੇਸ ਦਾ ਦੋਸ਼ੀ ਫਰਾਰ ਹੋ ਗਿਆ ਹੈ। ਸੂਤਰਾਂ ਮੁਤਾਬਕ ਕੇਂਦਰੀ ਮਾਡਰਨ ਜੇਲ੍ਹ ਵਿੱਚ ਨਜ਼ਰਬੰਦ ਕਤਲ ਕੇਸ ਦਾ ਦੋਸ਼ੀ ਅੰਗਰੇਜ਼ ਸਿੰਘ ਵਾਸੀ ਬਾਜਾਖਾਨਾ ਅੱਜ ਜੇਲ੍ਹ ਕਰਮਚਾਰੀਆਂ ਦੀ ਹਿਰਾਸਤ ਵਿੱਚੋਂ ਭੱਜਣ ਵਿੱਚ ਸਫ਼ਲ ਹੋ ਗਿਆ। 


ਹਾਸਲ ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਵਾਸੀ ਬਾਜਾਖਾਨਾ ਨੂੰ ਕਤਲ ਕੇਸ ਵਿੱਚ ਉਮਰ ਕੈਦ ਹੋਈ ਹੈ। ਉਹ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਵਿੱਚ ਨਜ਼ਰਬੰਦ ਸੀ। ਉਸ ਨੂੰ ਇਲਾਜ ਲਈ ਇੱਥੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ। ਇੱਥੋਂ ਅੱਜ ਸਵੇਰੇ ਫ਼ਰਾਰ ਹੋ ਗਿਆ। ਪੁਲਿਸ ਇਸ ਮੁਲਜ਼ਮ ਦੀ ਭਾਲ ਕਰ ਰਹੀ ਹੈ।