Punjab News  : ਪੰਜਾਬ ਦੇ AG ਅਨਮੋਲ ਰਤਨ ਸਿੱਧੂ 'ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਏਜੀ ਦਿੱਲੀ ਤੋਂ ਚੰਡੀਗੜ੍ਹ ਵਾਪਸ ਆ ਰਹੇ ਸਨ ਕਿ ਪਾਣੀਪਤ ਕੋਲ ਉਹਨਾਂ ਦੀ ਸੀਟ ਵਾਲੇ ਸ਼ੀਸ਼ੇ ਕੋਲ ਪੱਥਰ ਨੁਮਾ ਚੀਜ ਵੱਜੀ ਜਿਸ ਕਾਰਨ ਸ਼ੀਸ਼ੇ 'ਚ ਤਰੇੜ ਪੈ ਗਈ। ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਨਾਲ ਸਬੰਧਤ ਇੱਕ ਕੇਸ  'ਚ ਸੁਪਰੀਮ ਕੋਰਟ  'ਚ ਪੇਸ਼ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ। ਇਸ ਦੌਰਾਨ ਉਹਨਾਂ ਦੀ ਸੀਟ ਵਾਲੇ ਸ਼ੀਸ਼ੇ  'ਤੇ ਕੁਝ ਪੱਥਰ ਵਰਗੀ ਚੀਜ਼ ਵੱਜੀ। ਉੱਥੇ ਹੀ ਉਹਨਾਂ ਵੱਲੋਂ ਉੱਥੇ ਮੌਜੂਦ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।