ਅੰਮ੍ਰਿਤਸਰ: ਦਿਹਾਤੀ ਪੁਲਿਸ ਨੇ ਬੀਤੀ ਰਾਤ ਲੋਪੋਕੇ ਥਾਣੇ ਅਧੀਨ ਪੈਂਦੇ ਖੇਤਰ 'ਚ ਹੋਈ ਡ੍ਰੋਨ ਮੂਵਮੈਂਟ ਤੋਂ ਬਾਅਦ ਕੀਤੀ ਸਰਚ ਮਗਰੋਂ ਚਾਰ ਪਿਸਟਲ, ਅੱਠ ਮੈਗਜੀਨ ਤੇ 140 ਰਾਊਂਡ ਬਰਾਮਦ ਕੀਤੇ ਹਨ। 


ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਸਵਪਨ ਸ਼ਰਮਾ ਮੁਤਾਬਕ ਇਹ ਹਥਿਆਰਾਂ ਦੀ ਖੇਪ ਸਰਹੱਦ ਪਾਰੋਂ ਡਰੋਨ ਜ਼ਰੀਏ ਭੇਜੀ ਗਈ ਸੀ। ਪੁਲਿਸ ਨੇ ਤੁਰੰਤ ਇਲਾਕੇ 'ਚ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਤੇ ਸਰਹੱਦੀ ਇਲਾਕੇ 'ਚੋਂ ਇਹ ਹਥਿਆਰ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਪੁੱਛਗਿੱਛ ਲਈ ਚਾਰ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ।