Punjab News: ਪੰਜਾਬ ਵਾਸੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਫਰਵਰੀ ਦੇ ਮਹੀਨੇ ਵਿੱਚ ਤੇਜ਼ ਧੁੱਪ ਅਤੇ ਗਰਮੀ ਦਾ ਖੇਤਾਂ ਵਿੱਚ ਖੜੀ ਕਣਕ ਦੀ ਫਸਲ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਕਿਸਾਨ ਤੇਜਵੰਤ ਸਿੰਘ ਧਾਲੀਵਾਲ, ਬਲਵੰਤ ਸਿੰਘ ਧਾਲੀਵਾਲ ਅਤੇ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਬਦਲਦੇ ਮੌਸਮ ਕਾਰਨ ਉਨ੍ਹਾਂ ਦੀਆਂ ਚਿੰਤਾਵਾਂ ਲਗਾਤਾਰ ਵੱਧ ਰਹੀਆਂ ਹਨ। ਜੇਕਰ ਕਣਕ ਦੇ ਸਿੱਟੇ ਪੱਕਣ ਦੌਰਾਨ ਠੰਢੇ ਰਹਿੰਦੇ ਹਨ, ਤਾਂ ਕਣਕ ਦੇ ਦਾਣੇ ਮੋਟੇ ਅਤੇ ਭਾਰੀ ਹੋ ਜਾਂਦੇ ਹਨ। ਜੇਕਰ ਗਰਮੀ ਹੁਣ ਵਾਂਗ ਹੀ ਜਾਰੀ ਰਹੀ, ਤਾਂ ਦਾਣੇ ਸੁੱਕ ਜਾਣਗੇ ਅਤੇ ਉਨ੍ਹਾਂ ਦਾ ਭਾਰ ਵੀ ਹਲਕਾ ਹੋ ਜਾਵੇਗਾ। ਇਸ ਤਰ੍ਹਾਂ ਕਣਕ ਦੀ ਪੈਦਾਵਾਰ ਘੱਟ ਜਾਂਦੀ ਹੈ।
ਕਿਸਾਨਾਂ ਨੇ ਕਿਹਾ ਕਿ ਕਣਕ ਦੇ ਸਿੱਟੇ ਅਜੇ ਤਾਜ਼ੇ ਹਨ ਅਤੇ ਉਨ੍ਹਾਂ ਨੂੰ ਪੱਕਣ ਵਿੱਚ ਲਗਭਗ 2 ਮਹੀਨੇ ਲੱਗਣਗੇ, ਪਰ ਮੌਸਮ ਇਸ ਤਰ੍ਹਾਂ ਬਦਲ ਰਿਹਾ ਹੈ ਜਿਵੇਂ ਇਹ ਅਪ੍ਰੈਲ ਦਾ ਮਹੀਨਾ ਹੋਵੇ ਅਤੇ ਇੰਨੀ ਗਰਮੀ ਕਣਕ ਦੀ ਫਸਲ ਲਈ ਬਹੁਤ ਨੁਕਸਾਨਦੇਹ ਹੋਵੇਗੀ। ਕਿਸਾਨ ਪਹਿਲਾਂ ਹੀ ਕਰਜ਼ੇ ਹੇਠ ਹੈ ਅਤੇ ਕਣਕ ਦੀ ਫ਼ਸਲ ਤੋਂ ਉਸ ਨੂੰ ਵੱਡੀਆਂ ਉਮੀਦਾਂ ਹਨ, ਪਰ ਲੱਗਦਾ ਹੈ ਕਿ ਕਿਸਾਨਾਂ ਦੀਆਂ ਉਮੀਦਾਂ ਨੂੰ ਬੂਰ ਨਹੀਂ ਪੈ ਰਿਹਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Read MOre: Punjab News: 116 ਭਾਰਤੀਆਂ ਨੂੰ ਲੈ ਅੰਮ੍ਰਿਤਸਰ ਪਹੁੰਚੀ ਦੂਜੀ ਫਲਾਈਟ, ਹੱਥਕੜੀ ਨਾਲ ਬੰਨ੍ਹੇ ਨਜ਼ਰ ਆਏ ਨੌਜਵਾਨ; ਅੱਜ ਤੀਜੀ ਫਲਾਈਟ ਵੀ ਹੋਏਗੀ ਲੈਂਡ.. Read MOre: Punjab News: ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਖਾਸ ਖ਼ਬਰ, ਆਉਣ ਵਾਲੇ ਦਿਨਾਂ 'ਚ ਝੱਲਣੀ ਪਏਗੀ ਵੱਡੀ ਮੁਸੀਬਤ; ਲੋਕਾਂ ਵਿਚਾਲੇ ਮੱਚੀ ਤਰਥੱਲੀ Read MOre: Punjab News: ਪੰਜਾਬ 'ਚ ਵੱਡਾ Encounter, ਪੁਲਿਸ ਅਤੇ ਇਸ ਗੈਂਗ ਵਿਚਾਲੇ ਤਾੜ-ਤਾੜ ਚੱਲੀਆਂ ਗੋਲੀਆਂ
Read MOre: Punjab News: ਸਰਪੰਚ ਦੀ ਸ਼ਰਮਨਾਕ ਕਰਤੂਤ, ਨਾਬਾਲਗ ਨਾਲ ਕੀਤਾ ਬਲਾਤਕਾਰ; ਇੰਝ ਬਣਾਇਆ ਹਵਸ ਦਾ ਸ਼ਿਕਾਰ