ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਤੋਂ ਬਾਅਦ ਪੌਂਗ ਡੈਮ ਦਾ ਪਾਣੀ ਪੱਧਰ ਲਗਾਤਾਰ ਵੱਧ ਰਿਹਾ ਹੈ। ਪਾਣੀ ਦੇ ਵੱਧਦੇ ਪੱਧਰ ਨੂੰ ਦੇਖਦੇ ਹੋਏ ਅੱਜ ਵਾਧੂ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਰਾਜ ਦੇ ਕਈ ਇਲਾਕਿਆਂ ਵਿੱਚ ਹੜ੍ਹਾ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਵਿੱਚ ਸੰਭਾਵਿਤ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਜ਼ ਨੂੰ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ। ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਹਨ ਅਤੇ ਉਨ੍ਹਾਂ ਦੇ ਸੰਪਰਕ ਨੰਬਰ ਵੀ ਜਾਰੀ ਕਰ ਦਿੱਤੇ ਹਨ, ਤਾਂ ਜੋ ਲੋਕ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਜਾਣਕਾਰੀ ਪ੍ਰਾਪਤ ਕਰ ਸਕਣ ਅਤੇ ਸਹਾਇਤਾ ਲਈ ਸੰਪਰਕ ਕਰ ਸਕਣ।
ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਬਣਾਏ ਗਏ ਹਨ:
ਰੂਪਨਗਰ (ਰੋਪੜ) – 01881-221157ਪਠਾਨਕੋਟ – 01862-346944ਗੁਰਦਾਸਪੁਰ – 01874-266376, 18001801852ਅੰਮ੍ਰਿਤਸਰ – 01832-229125ਤਰਨ ਤਾਰਨ – 01852-224107ਹੁਸ਼ਿਆਰਪੁਰ – 01882-220412ਲੁਧਿਆਣਾ – 0161-2520232ਜਲੰਧਰ – 0181-2224417, 94176-57802ਸ਼ਹੀਦ ਭਗਤ ਸਿੰਘ ਨਗਰ (ਐਸ.ਬੀ.ਐਸ. ਨਗਰ) – 01823-220645
ਮਾਨਸਾ – 01652-229082ਸੰਗਰੂਰ – 01672-234196ਸ਼੍ਰੀ ਮੁਕਤਸਰ ਸਾਹਿਬ – 01633-260341ਫ਼ਰੀਦਕੋਟ – 01639-250338ਫ਼ਾਜ਼ਿਲਕਾ – 01638-262153 ਅਤੇ 01638-260555ਫ਼ਿਰੋਜ਼ਪੁਰ – 01632-245366ਬਰਨਾਲਾ – 01679-233031
ਬਠਿੰਡਾ – 0164-2862100 ਅਤੇ 0164-2862101ਕਪੂਰਥਲਾ – 01822-231990ਫਤਿਹਗੜ੍ਹ ਸਾਹਿਬ – 01763-232838ਮੋਗਾ – 01636-235206ਮਲੇਰਕੋਟਲਾ – 01675-252003ਪਟਿਆਲਾ – 0175-2350550 ਅਤੇ 0175-2358550ਮੋਹਾਲੀ – 0172-2219506
ਦੱਸ ਦਈਏ ਬੀਤੇ ਦਿਨ ਸਵੇਰੇ ਪੌਂਗ ਡੈਮ ਪਾਵਰ ਹਾਊਸ ਦੇ ਟਰਬਾਈਨਾਂ ਅਤੇ ਪੌਂਗ ਭੰਡਾਰ ਦੇ ਸਪਿਲਵੇ ਗੇਟਾਂ ਰਾਹੀਂ 40,000 ਕਿਊਸੈਕ ਪਾਣੀ ਛੱਡਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਰਵਾਇਤੀ ਪ੍ਰੋਟੋਕਾਲ ਮੁਤਾਬਕ ਪਾਣੀ ਨੂੰ ਪੜਾਅ-ਦਰ-ਪੜਾਅ ਛੱਡਿਆ ਜਾਵੇਗਾ। ਇਸ ਬਾਰੇ ਹਿਮਾਚਲ ਪ੍ਰਦੇਸ਼ ਦੇ ਸਿੰਚਾਈ ਅਤੇ ਹੜ੍ਹ ਨਿਯੰਤਰਣ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਸਥਿਤੀ ਨਾਲ ਨਿਪਟਣ ਲਈ ਸਾਰੀਆਂ ਸਾਵਧਾਨੀ ਅਤੇ ਸ਼ੁਰੂਆਤੀ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਦਰਿਆਵਾਂ, ਸਹਾਇਕ ਦਰਿਆਵਾਂ ਅਤੇ ਨਹਿਰਾਂ ਦੇ ਕੰਢਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ, ਕਿਉਂਕਿ ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਇਹਨਾਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਸਕਦਾ ਹੈ। ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਰਾਜ ਆਪਦਾ ਪ੍ਰਤੀਕ੍ਰਿਆ ਬਲਾਂ ਅਤੇ ਹੋਰ ਸਰਕਾਰੀ ਏਜੰਸੀਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।