School Bus Safety: ਸ਼ਰਾਬੀ ਡਰਾਈਵਰ ਕਾਰਨ ਹਰਿਆਣਾ ਦੇ ਮਹਿੰਦਰਗੜ੍ਹ 'ਚ ਲੰਘੇ ਦਿਨੀਂ 6 ਸਕੂਲੀ ਬੱਚਿਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਈ ਸੀ। ਡਰਾਈਵਰ ਨੇ ਸ਼ਰਾਬ ਦੇ ਨਸ਼ੇ ਵਿਚ ਬੱਚਿਆਂ ਨਾਲ ਭਰੀ ਸਕੂਲ ਬੱਸ ਦਰੱਖਤ ਨਾਲ ਦੇ ਮਾਰੀ ਸੀ। ਇਸ ਸਕੂਲ ਬੱਸ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਵੀ ਐਕਸ਼ਨ 'ਚ ਆ ਗਈ ਹੈ। ਉਕਤ ਘਟਨਾ ਦੇ ਅਗਲੇ ਦਿਨ ਸੂਬੇ ਦੇ ਮੁੱਖ ਸਕੱਤਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਿਆਂ ਦੇ ਪੁਲਿਸ ਪ੍ਰਮੁੱਖਾਂ ਨੂੰ ਸਕੂਲੀ ਬੱਸਾਂ ਨੂੰ ਵਿਦਿਆਰਥੀਆਂ ਦੇ ਲਈ ਸੁਰੱਖਿਅਤ ਬਣਾਉਣ ਲਈ ਚੈਕਿੰਗ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਚੀਫ਼ ਸੈਕਟਰੀ ਵਲੋਂ ਲਿਖੇ ਗਏ ਪੱਤਰ 'ਚ ਸਕੂਲੀ ਬੱਸਾਂ ਦੀ ਚੈਕਿੰਗ ਦੇ ਦੌਰਾਨ ਸਾਹਮਣੇ ਆਉਣ ਵਾਲੀ ਰਿਪੋਰਟ ਸਰਕਾਰ ਨੂੰ ਭੇਜਣ ਦੇ ਲਈ ਕਿਹਾ ਹੈ।
ਭਾਵੇਂ ਕਿ ਹੁਣ ਸਕੂਲਾਂ 'ਚ 13 ਅਪ੍ਰੈਲ ਨੂੰ ਵਿਸਾਖੀ ਅਤੇ 14 ਅਪ੍ਰੈਲ ਐਤਵਾਰ ਦੀ ਛੁੱਟੀ ਹੈ। ਇਸ ਦੇ ਬਾਅਦ 15 ਅਪ੍ਰੈਲ ਸੋਮਵਾਰ ਤੋਂ ਟ੍ਰੈਫਿਕ ਅਤੇ ਆਰ. ਟੀ. ਏ. ਦੀਆਂ ਟੀਮਾਂ ਸੜਕਾਂ ਅਤੇ ਸਕੂਲਾਂ 'ਚ ਜਾ ਕੇ ਬੱਸਾਂ ਦੀ ਚੈਕਿੰਗ ਕਰਦੀਆਂ ਦਿਖਾਈ ਦੇਣਗੀਆਂ। ਦੱਸ ਦੇਈਏ ਕਿ ਮਹਿੰਦਰਗੜ੍ਹ ਦੀ ਸਕੂਲੀ ਬੱਸ ਘਟਨਾ 'ਚ 6 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂ ਕਿ 20 ਤੋਂ ਜ਼ਿਆਦਾ ਵਿਦਿਆਰਥੀ ਜ਼ਖਮੀ ਹੋ ਗਏ ਸਨ। ਮੁੱਖ ਸਕੱਤਰ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਕਿਸੇ ਸਕੂਲੀ ਬੱਸ ਵਿਚ ਸੇਫ ਸਕੂਲ ਵਾਹਨ ਸਕੀਮ ਦੇ ਨਿਯਮਾਂ ਦਾ ਉਲੰਘਣ ਹੁੰਦਾ ਪਾਇਆ ਜਾਵੇ ਤਾਂ ਉਸ ਸਕੂਲ ਦੇ ਨਾਲ ਬੱਸ ਮਾਲਕ ਖ਼ਿਲਾਫ਼ ਵੀ ਸਖ਼ਤ ਐਕਸ਼ਨ ਲੈਣ ਤੋਂ ਗੁਰੇਜ਼ ਨਾ ਕੀਤਾ ਜਾਵੇ। ਸਾਰੇ ਜ਼ਿਲ੍ਹਿਆਂ ਨੂੰ ਚੈਕਿੰਗ ਦੀ ਰਿਪੋਰਟ 30 ਅਪ੍ਰੈਲ ਤੱਕ ਭੇਜਣ ਦੇ ਹੁਕਮ ਦਿੱਤੇ ਗਏ ਹਨ।
ਇਹ ਕਰਨੀ ਹੋਵੇਗੀ ਜਾਂਚ
ਹਰ ਸਕੂਲ ਬੱਸ ਦੇ ਕੋਲ ਫ਼ਿਟਨੈੱਸ ਸਰਟੀਫਿਕੇਟ ਹੋਵੇ
ਬੱਸ 'ਚ ਸੀਟਿਗ ਕੈਪੇਸਿਟੀ ਤੋਂ ਵੱਧ ਬੱਚੇ ਨਾ ਬੈਠੇ ਹੋਣ
ਸਪੀਡ ਗਵਰਨਰ ਚਾਲੂ ਹਾਲਾਤ 'ਚ ਲੱਗਾ ਹੋਵੇ
ਡਰਾਈਵਰ ਦੇ ਕੋਲ ਵੈਲਿਡ ਲਾਈਸੈਂਸ ਹੋਵੇ
ਸੇਫ ਸਕੂਲ ਵਾਹਨ ਸਕੀਮ ਦੇ ਸਾਰੇ ਪਹਿਲੂਆਂ ਦੀ ਹੋਵੇਗੀ ਚੈਕਿੰਗ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।