Punjab News: ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਪ੍ਰੈਸ ਕਾਨਫਰੰਸ ਕਰਕੇ ਮਹੱਤਵਪੂਰਣ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਦੀ ਸੁਵਿਧਾ ਲਈ ਕਾਨੂੰਨ ਵਿੱਚ ਕਈ ਬਦਲਾਅ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਫਾਇਰ ਐਨ.ਓ.ਸੀ. (ਨੋ ਅਬਜੈਕਸ਼ਨ ਸਰਟੀਫਿਕੇਟ) ਲਈ ਪਿਛਲੇ ਸਮੇਂ ਦੌਰਾਨ ਰਾਜਪਾਲ ਵੱਲੋਂ ਨਿਯਮਾਂ ਨੂੰ ਹਰੀ ਝੰਡੀ ਦਿੱਤੀ ਗਈ ਸੀ। ਇਸ ਤੋਂ ਬਾਅਦ ਕੈਬਨਿਟ ਵੱਲੋਂ ਵੀ ਇਸ ਨੂੰ ਮਨਜ਼ੂਰੀ ਮਿਲ ਗਈ ਹੈ।
ਮੰਤਰੀ ਸੌਂਦ ਨੇ ਕਿਹਾ ਕਿ ਜੇਕਰ ਇਸ ਦੀਆਂ ਖਾਸ ਵਿਸ਼ੇਸ਼ਤਾਵਾਂ 'ਤੇ ਧਿਆਨ ਦਿੱਤਾ ਜਾਵੇ ਤਾਂ ਜੋ ਫਾਇਰ ਐਨ.ਓ.ਸੀ. (Fire NOC) ਹਰ ਸਾਲ ਲੈਣੀ ਪੈਂਦੀ ਸੀ, ਹੁਣ ਉਸਦੀ ਲੋੜ ਨਹੀਂ ਰਹੀ, ਕਿਉਂਕਿ ਸਰਕਾਰ ਨੇ ਇਸਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ:
ਪਹਿਲੀ ਸ਼੍ਰੇਣੀ ਵਿੱਚ ਐਨ.ਓ.ਸੀ. 5 ਸਾਲ ਲਈ ਵੈਧ ਹੋਵੇਗੀ,
ਦੂਜੀ ਸ਼੍ਰੇਣੀ ਵਿੱਚ 3 ਸਾਲ ਲਈ,
ਅਤੇ ਤੀਜੀ ਸ਼੍ਰੇਣੀ ਵਿੱਚ 1 ਸਾਲ ਲਈ ਵੈਧ ਰਹੇਗੀ।
ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਲਾਲ ਫੀਤਾਸ਼ਾਹੀ ਦਾ ਸਫਾਇਆ ਕਰ ਦਿੱਤਾ ਗਿਆ ਹੈ।ਪਹਿਲਾਂ ਅੱਗ ਨੂੰ ਪਾਣੀ ਜਾਂ ਰੇਤ ਨਾਲ ਬੁਝਾਇਆ ਜਾਂਦਾ ਸੀ, ਪਰ ਹੁਣ ਜਮਾਨਾ ਅੱਗੇ ਵਧ ਚੁੱਕਾ ਹੈ ਅਤੇ ਆਧੁਨਿਕ ਉਪਕਰਨ ਆ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਜਦੋਂ ਅੱਗ ਨਾਲ ਸੰਬੰਧਿਤ ਕੋਈ ਆਰਕੀਟੈਕਟ ਬਿਲਡਿੰਗ ਪਲਾਨ ਬਣਾਉਂਦਾ ਸੀ, ਤਾਂ ਉਸਨੂੰ ਮਾਰਕੀਟ 'ਚ ਜਾਣਾ ਪੈਂਦਾ ਸੀ ਅਤੇ ਫਿਰ ਸਰਕਾਰ ਰਾਹੀਂ ਸਕੀਮ ਪਾਸ ਕਰਵਾਉਣੀ ਪੈਂਦੀ ਸੀ। ਪਰ ਹੁਣ ਜੇਕਰ ਆਰਕੀਟੈਕਟ ਸਾਡੇ ਪੋਰਟਲ 'ਤੇ ਰਜਿਸਟਰ ਹੋਣਗੇ, ਤਾਂ ਜਦ ਉਹ ਡਰਾਇੰਗ ਤਿਆਰ ਕਰਕੇ ਪੋਰਟਲ 'ਤੇ ਅਪਲੋਡ ਕਰਨਗੇ, ਤਾਂ ਵਿਚੋਲਗੀ (Mediation) ਖਤਮ ਹੋ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਜੋ ਆਰਕੀਟੈਕਟ ਫਾਇਰ ਸੇਫਟੀ ਪਲਾਨ ਅਧੀਨ ਨਕਸ਼ਾ ਤਿਆਰ ਕਰੇਗਾ, ਉਸਨੂੰ ਹੁਣ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ।
ਤਰੁਣਪ੍ਰੀਤ ਸੌਂਦ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਕਈ ਬਿਲਡਿੰਗਾਂ ਨੂੰ 18 ਮੀਟਰ ਉਚਾਈ ਤੱਕ ਦੀ ਇਜਾਜ਼ਤ ਸੀ, ਜਿਸਨੂੰ ਹੁਣ ਵਧਾ ਕੇ 21 ਮੀਟਰ ਕਰ ਦਿੱਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।