Punjab News: ਪੰਜਾਬ ਦੇ 3.15 ਲੱਖ ਪੈਂਸ਼ਨਧਾਰਕਾਂ ਲਈ ਵੱਡੀ ਖੁਸ਼ਖਬਰੀ, ਸਰਕਾਰ ਵੱਲੋਂ ਕੀਤਾ ਗਿਆ ਵੱਡਾ ਐਲਾਨ
ਪੰਜਾਬ ਦੇ ਪੈਂਸ਼ਨਧਾਰਕਾਂ ਲਈ ਖੁਸ਼ੀ ਭਰੀ ਖ਼ਬਰ ਸਾਹਮਣੇ ਆਈ ਹੈ। ਵਿੱਤ ਮੰਤਰੀ ਨੇ ਰਾਜ ਦੇ ਕਰੀਬ 3.15 ਲੱਖ ਪੈਂਸ਼ਨਧਾਰਕਾਂ ਲਈ ਪੈਂਸ਼ਨ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਤਿਆਰ ਕੀਤੇ ਗਏ ‘ਪੈਂਸ਼ਨਰ ਸੇਵਾ ਪੋਰਟਲ’ ਦੇ ਸ਼ੁਰੂ ਹੋਣ ਦਾ ਐਲਾਨ

ਪੰਜਾਬ ਦੇ ਪੈਂਸ਼ਨਧਾਰਕਾਂ ਲਈ ਖੁਸ਼ੀ ਭਰੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਵਿੱਤ ਮੰਤਰੀ ਨੇ ਰਾਜ ਦੇ ਕਰੀਬ 3.15 ਲੱਖ ਪੈਂਸ਼ਨਧਾਰਕਾਂ ਲਈ ਪੈਂਸ਼ਨ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਤਿਆਰ ਕੀਤੇ ਗਏ ‘ਪੈਂਸ਼ਨਰ ਸੇਵਾ ਪੋਰਟਲ’ ਦੇ ਸ਼ੁਰੂ ਹੋਣ ਦਾ ਐਲਾਨ ਕੀਤਾ ਹੈ। ਇਹ ਪੋਰਟਲ https://pensionersewa.punjab.gov.in
ਹੈ, ਜਿਸ ਦਾ ਉਦੇਸ਼ ਪੈਂਸ਼ਨ ਵੰਡ ਨਾਲ ਜੁੜੇ ਮਾਮਲਿਆਂ ਦੀ ਪ੍ਰਕਿਰਿਆ ਨੂੰ ਆਟੋਮੇਟਿਕ ਕਰਨਾ ਅਤੇ ਵੱਖ-ਵੱਖ ਸਹੂਲਤਾਂ ਪ੍ਰਦਾਨ ਕਰਨਾ ਹੈ।
ਵਿੱਤ ਮੰਤਰੀ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਇਹ ਪੋਰਟਲ ਪੈਂਸ਼ਨਧਾਰਕਾਂ ਨੂੰ 6 ਮੁੱਖ ਸੇਵਾਵਾਂ ਪ੍ਰਦਾਨ ਕਰੇਗਾ, ਜਿਵੇਂ ਕਿ —
‘ਜੀਵਨ ਪ੍ਰਮਾਣ’ ਮੋਬਾਈਲ ਐਪ ਰਾਹੀਂ ਡਿਜ਼ਿਟਲ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣਾ,
ਉਤਰਾਧਿਕਾਰੀ ਮੋਡਿਊਲ ਰਾਹੀਂ ਪੈਂਸ਼ਨ ਨੂੰ ਪਰਿਵਾਰਕ ਪੈਂਸ਼ਨ ਵਿੱਚ ਬਦਲਣ ਲਈ ਅਰਜ਼ੀ ਦੇਣਾ,
ਛੁੱਟੀ ਯਾਤਰਾ ਰਿਆਇਤ (LTC) ਲਈ ਅਰਜ਼ੀ ਦੇਣਾ,
ਸ਼ਿਕਾਇਤ ਨਿਵਾਰਣ ਮੋਡਿਊਲ ਰਾਹੀਂ ਪੈਂਸ਼ਨ ਸੰਬੰਧੀ ਸ਼ਿਕਾਇਤਾਂ ਦਰਜ ਕਰਨਾ,
ਪ੍ਰੋਫ਼ਾਈਲ ਅਪਡੇਸ਼ਨ ਮੋਡਿਊਲ ਰਾਹੀਂ ਪੈਂਸ਼ਨਧਾਰਕਾਂ ਦੇ ਨਿੱਜੀ ਵੇਰਵਿਆਂ ਨੂੰ ਅਪਡੇਟ ਜਾਂ ਬਦਲਣਾ ਸ਼ਾਮਲ ਹਨ।
‘ਜੀਵਨ ਪ੍ਰਮਾਣ’ ਮੋਬਾਈਲ ਐਪ ਐਂਡਰਾਇਡ ਉੱਤੇ https://play.google.com/store/apps/details?id=com.aadhaar.life
ਤੇ ਅਤੇ ਐਪਲ ਫੋਨਾਂ ਲਈ https://apps.apple.com/in/app/jeevanpramaan/id6736359405
ਉਪਲਬਧ ਹੈ।
ਆਸਾਨ ਅਤੇ ਯੂਜ਼ਰ-ਫ੍ਰੈਂਡਲੀ
ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਦੀ ਪ੍ਰਕਿਰਿਆ ਬਹੁਤ ਹੀ ਆਸਾਨ ਅਤੇ ਯੂਜ਼ਰ-ਫ੍ਰੈਂਡਲੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪੈਂਸ਼ਨਧਾਰਕ ਪੋਰਟਲ 'ਤੇ ਉਪਲਬਧ ਆਧਾਰ ਪ੍ਰਮਾਣਿਕਤਾ (Aadhaar Authentication) ਸਹੂਲਤ ਰਾਹੀਂ ਈ-ਕੇਵਾਈਸੀ (e-KYC) ਪੂਰੀ ਕਰਕੇ ‘ਪੈਂਸ਼ਨਰ ਸੇਵਾ ਪੋਰਟਲ’ 'ਤੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਸ ਤੋਂ ਬਾਅਦ ਉਹ ਆਪਣੇ ਮੋਬਾਈਲ ਫ਼ੋਨ, ਪੀਸੀ ਜਾਂ ਲੈਪਟਾਪ ਰਾਹੀਂ ਆਪਣੀ ਲਾਗਇਨ ਆਈਡੀ (Login ID) ਦੀ ਵਰਤੋਂ ਕਰਕੇ ਘਰ ਬੈਠੇ ਹੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ।
ਇਸ ਤੋਂ ਇਲਾਵਾ, ਇਹ ਸੇਵਾਵਾਂ ਨੇੜਲੇ ਸੇਵਾ ਕੇਂਦਰਾਂ (Service Centers), ਸੰਬੰਧਤ ਪੈਂਸ਼ਨ ਵੰਡ ਬੈਂਕਾਂ ਜਾਂ ਜ਼ਿਲ੍ਹਾ ਖ਼ਜ਼ਾਨਾ ਦਫ਼ਤਰਾਂ ਵਿੱਚ ਜਾ ਕੇ ਵੀ ਲਿਆਈਆਂ ਜਾ ਸਕਦੀਆਂ ਹਨ। ਉੱਥੇ ਜਾ ਕੇ ਘਰ ਤੱਕ ਸੇਵਾ ਦੀ ਡਿਲਿਵਰੀ (Home Delivery of Services) ਦਾ ਬੇਨਤੀ ਪੱਤਰ ਵੀ ਦਿੱਤਾ ਜਾ ਸਕਦਾ ਹੈ।
ਵਰਤਮਾਨ ਵਿੱਚ ‘ਪੈਂਸ਼ਨਰ ਸੇਵਾ ਪੋਰਟਲ’ ਸਿਰਫ਼ ਭਾਰਤ ਵਿੱਚ ਹੀ ਚੱਲ ਰਿਹਾ ਹੈ, ਇਸ ਲਈ ਵਿਦੇਸ਼ਾਂ ਵਿੱਚ ਰਹਿ ਰਹੇ ਪੈਂਸ਼ਨਧਾਰਕਾਂ ਨੂੰ ਇਸ ਸ਼ੁਰੂਆਤੀ ਪੜਾਅ ਵਿੱਚ ਈ-ਕੇਵਾਈਸੀ ਪੂਰੀ ਕਰਨ ਦੀ ਲੋੜ ਨਹੀਂ ਹੈ।
ਵਿੱਤ ਮੰਤਰੀ ਨੇ ਭਰੋਸਾ ਦਿਵਾਇਆ ਕਿ ਐਨਆਰਆਈ ਪੈਂਸ਼ਨਧਾਰਕਾਂ ਲਈ ਈ-ਕੇਵਾਈਸੀ ਪ੍ਰਣਾਲੀ ਚਾਲੂ ਕਰਨ 'ਤੇ ਕੰਮ ਜਾਰੀ ਹੈ, ਅਤੇ ਜਦ ਤੱਕ ਇਹ ਸਹੂਲਤ ਸ਼ੁਰੂ ਨਹੀਂ ਹੁੰਦੀ, ਵਿਦੇਸ਼ਾਂ ਵਿੱਚ ਰਹਿ ਰਹੇ ਪੈਂਸ਼ਨਧਾਰਕ ਪਹਿਲਾਂ ਵਾਂਗ ਹੀ ਮੈਨੂਅਲ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਦੇ ਰਹਿਣਗੇ।
ਕੁਝ ਪੈਂਸ਼ਨਧਾਰਕਾਂ ਨੂੰ ਰਜਿਸਟ੍ਰੇਸ਼ਨ ਦੌਰਾਨ ਸ਼ੁਰੂਆਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਸਰਕਾਰ ਵੱਲੋਂ ਤੁਰੰਤ ਮਦਦ ਅਤੇ ਸਹਾਇਤਾ ਪ੍ਰਦਾਨ ਕਰਨ ਦੀ ਘੋਸ਼ਣਾ ਕੀਤੀ ਗਈ ਹੈ। ਪੋਰਟਲ ਦੇ ਆਗਾਜ਼ ਤੋਂ ਬਾਅਦ ਆਉਣ ਵਾਲੀਆਂ ਸ਼ਿਕਾਇਤਾਂ ਦੇ ਨਿਵਾਰਣ ਲਈ ਖ਼ਜ਼ਾਨਾ ਅਤੇ ਲੇਖਾ, ਪੈਂਸ਼ਨ ਅਤੇ ਨਵੀਂ ਪੈਂਸ਼ਨ ਯੋਜਨਾ ਨਿਰਦੇਸ਼ਾਲੇ (Directorate of Treasuries and Accounts, Pension & NPS) ਵਿੱਚ ਇੱਕ ਵਿਸ਼ੇਸ਼ ਸ਼ਿਕਾਇਤ ਰੂਮ ਸਥਾਪਿਤ ਕੀਤਾ ਗਿਆ ਹੈ।
ਹੈਲਪਲਾਈਨ ਨੰਬਰ ਇਸ ਤਰ੍ਹਾਂ ਹਨ
ਸ਼ਿਕਾਇਤਾਂ ਦੇ ਨਿਵਾਰਣ ਲਈ ਨਿਰਦੇਸ਼ਾਲੇ ਪੱਧਰ 'ਤੇ ਤਿੰਨ ਸਮਰਪਿਤ ਹੈਲਪਲਾਈਨ ਨੰਬਰ (18001802148, 01722996385, 01722996386) ਜਾਰੀ ਕੀਤੇ ਗਏ ਹਨ, ਜੋ ਸਾਰੇ ਕਾਰਜ ਦਿਨਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣਗੇ।
ਇਸ ਤੋਂ ਇਲਾਵਾ, ਜ਼ਿਲ੍ਹਾ ਖ਼ਜ਼ਾਨਾ ਦਫ਼ਤਰਾਂ, ਬੈਂਕਾਂ ਅਤੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਲਈ ਸਿਖਲਾਈ ਸੈਸ਼ਨ ਸਫਲਤਾਪੂਰਵਕ ਕਰਵਾਏ ਗਏ ਹਨ, ਅਤੇ ਉਨ੍ਹਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਵਾਲੇ ਦਸਤਾਵੇਜ਼ ਵੀ ਉਪਲਬਧ ਕਰਵਾਏ ਗਏ ਹਨ।
ਖ਼ਾਸ ਗੱਲ ਇਹ ਹੈ ਕਿ ਜ਼ਿਲ੍ਹਾ ਖ਼ਜ਼ਾਨਾ ਦਫ਼ਤਰਾਂ, ਬੈਂਕਾਂ ਅਤੇ ਸੇਵਾ ਕੇਂਦਰਾਂ ਦੇ ਪੱਧਰ 'ਤੇ ‘ਪੈਂਸ਼ਨਧਾਰਕ ਸੇਵਾ ਪੋਰਟਲ’ ਦਾ ਇੱਕ ਪਾਇਲਟ ਪ੍ਰੋਜੈਕਟ ਪਹਿਲਾਂ ਹੀ ਸਫਲਤਾਪੂਰਵਕ ਪੂਰਾ ਕੀਤਾ ਜਾ ਚੁੱਕਾ ਹੈ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਇਹ ਪ੍ਰਣਾਲੀ ਹੁਣ ਰਾਜ ਪੱਧਰ 'ਤੇ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।






















