ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਵੱਡੀ ਸਹੂਲਤ ਦਿੰਦਿਆਂ ਹੁਣ ਰੈਵਿਨਿਊ ਵਿਭਾਗ ਨਾਲ ਸਬੰਧਤ 5 ਅਤੇ ਡਰਾਈਵਿੰਗ ਲਾਇਸੈਂਸ ਤੇ ਵਾਹਨ ਰਜਿਸਟ੍ਰੇਸ਼ਨ ਨਾਲ ਸਬੰਧਤ ਟਰਾਂਸਪੋਰਟ ਵਿਭਾਗ ਦੀਆਂ 27 ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਉਪਲਬਧ ਕਰਵਾ ਦਿੱਤੀਆਂ ਹਨ। ਇਨ੍ਹਾਂ ਵਿੱਚੋਂ 15 ਸੇਵਾਵਾਂ ਡਰਾਈਵਿੰਗ ਲਾਇਸੈਂਸ ਨਾਲ ਅਤੇ 12 ਵਾਹਨ ਰਜਿਸਟ੍ਰੇਸ਼ਨ ਨਾਲ ਸਬੰਧਤ ਹਨ।

ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਹੁਣ ਸੇਵਾ ਕੇਂਦਰਾਂ ਰਾਹੀਂ ਹੇਠ ਲਿਖੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਣਗੀਆਂ:

  • ਡੀਡ ਰਜਿਸਟ੍ਰੇਸ਼ਨ
  • ਡੀਡ ਦਾ ਮਸੌਦਾ ਤਿਆਰ ਕਰਨਾ
  • ਪੂਰਵ-ਜਾਂਚ ਲਈ ਡੀਡ ਜਮ੍ਹਾਂ ਕਰਨਾ
  • ਸਟੈਂਪ ਡਿਊਟੀ ਦੀ ਅਦਾਇਗੀ
  • ਇੰਤਕਾਲ ਲਈ ਬੇਨਤੀ (ਵਾਰਸਤ ਜਾਂ ਰਜਿਸਟ੍ਰਡ ਡੀਡ ਦੇ ਆਧਾਰ 'ਤੇ)
  • ਰਿਪੋਰਟਾਂ ਦੇ ਦਾਖਲੇ ਲਈ ਬੇਨਤੀ (ਅਦਾਲਤੀ ਹੁਕਮਾਂ, ਬੈਂਕ ਲੋਨਾਂ ਦੇ ਗਿਰਵੀਨਾਮਿਆਂ ਜਾਂ ਉਨ੍ਹਾਂ ਦੀ ਛੋਟ ਨਾਲ ਜੁੜੇ ਮਾਮਲਿਆਂ ਲਈ)
  • ਫ਼ਰਦ ਬਦਲ ਲਈ ਬੇਨਤੀ (ਰਿਕਾਰਡ 'ਚ ਸੋਧ ਕਰਨ ਲਈ)
  • ਡਿਜੀਟਲ ਤੌਰ 'ਤੇ ਹਸਤਾਖਰ ਕੀਤੀ ਫ਼ਰਦ ਲਈ ਬੇਨਤੀ
  • ਡਰਾਈਵਿੰਗ ਲਾਇਸੈਂਸ ਨਾਲ ਸਬੰਧਤ 15 ਸੇਵਾਵਾਂ
  • ਵਾਹਨ ਰਜਿਸਟ੍ਰੇਸ਼ਨ ਨਾਲ ਸਬੰਧਤ 12 ਸੇਵਾਵਾਂ

ਇਹ ਸਾਰੀਆਂ ਸੇਵਾਵਾਂ ਹੁਣ ਆਮ ਲੋਕਾਂ ਲਈ ਸੇਵਾ ਕੇਂਦਰਾਂ ਰਾਹੀਂ ਆਸਾਨੀ ਨਾਲ ਉਪਲਬਧ ਹੋਣਗੀਆਂ।

ਉਨ੍ਹਾਂ ਨੇ ਦੱਸਿਆ ਕਿ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਸੇਵਾਵਾਂ ਵਿੱਚ ਲਰਨਰ ਲਾਇਸੈਂਸ ਨਾਲ ਜੁੜੀਆਂ ਸੇਵਾਵਾਂ ਸ਼ਾਮਲ ਹਨ, ਜਿਵੇਂ ਕਿ:

ਨਵਾਂ ਅਰਜ਼ੀ ਫਾਰਮ

ਪਤੇ ਵਿੱਚ ਤਬਦੀਲੀ

ਨਾਮ ਵਿੱਚ ਤਬਦੀਲੀ

ਡੁਪਲੀਕੇਟ ਲਰਨਰ ਲਾਇਸੈਂਸ

ਇਸ ਦੇ ਇਲਾਵਾ, ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਹੋਰ ਸੇਵਾਵਾਂ ਵਿੱਚ ਸ਼ਾਮਲ ਹਨ:

ਡੁਪਲੀਕੇਟ ਲਾਇਸੈਂਸ

ਨਵੀਨੀਕਰਨ (ਜਿੱਥੇ ਟੈਸਟ ਟਰੈਕ 'ਤੇ ਜਾਣ ਦੀ ਲੋੜ ਨਹੀਂ ਹੁੰਦੀ)

ਲਾਇਸੈਂਸ ਰੀਪਲੇਸਮੈਂਟ

ਪਤੇ ਵਿੱਚ ਤਬਦੀਲੀ

ਨਾਮ ਵਿੱਚ ਤਬਦੀਲੀ

ਜਨਮ ਤਾਰੀਖ ਵਿੱਚ ਸੋਧ

ਡਰਾਈਵਿੰਗ ਲਾਇਸੈਂਸ ਐਕਸਟ੍ਰੈਕਟ ਪ੍ਰੋਵਿਜ਼ਨਿੰਗ

ਲਾਇਸੈਂਸ ਸਰੈਂਡਰ

ਪਬਲਿਕ ਸਰਵਿਸ ਵਾਹਨ ਲਈ ਬੈਜ

ਕੰਡਕਟਰ ਲਾਇਸੈਂਸ ਦਾ ਨਵੀਨੀਕਰਨ

ਲਰਨਰ ਲਾਇਸੈਂਸ ਦੀ ਮਿਆਦ ਵਿੱਚ ਵਾਧਾ

ਇਹ ਸਾਰੀਆਂ ਸੇਵਾਵਾਂ ਹੁਣ ਸਿੱਧਾ ਸੇਵਾ ਕੇਂਦਰਾਂ ਰਾਹੀਂ ਮਿਲਣਗੀਆਂ।

ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਆਰ.ਸੀ. (ਰਜਿਸਟ੍ਰੇਸ਼ਨ ਸਰਟੀਫਿਕੇਟ) ਨਾਲ ਸਬੰਧਤ ਸੇਵਾਵਾਂ ਵਿੱਚ ਇਹਨਾਂ ਸੇਵਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ:

ਡੁਪਲੀਕੇਟ ਆਰ.ਸੀ.

ਗੈਰ-ਵਪਾਰਕ ਵਾਹਨ ਦੀ ਮਾਲਕੀ 'ਚ ਤਬਦੀਲੀ

ਹਾਇਰ ਪਰਚੇਜ਼ ਦੀ ਨਿਰੰਤਰਤਾ (ਮਾਲਕੀ ਜਾਂ ਨਾਮ ਤਬਦੀਲੀ ਦੀ ਸਥਿਤੀ ਵਿੱਚ)

ਹਾਇਰ ਪਰਚੇਜ਼ ਅਗਰੀਮੈਂਟ ਦਾ ਐਂਡੋਰਸਮੈਂਟ

ਵਪਾਰਕ ਵਾਹਨਾਂ ਲਈ ਫਿਟਨੈੱਸ ਸਰਟੀਫਿਕੇਟ (ਭਾਰੀ/ਮੱਧਮ/ਤਿੰਨ ਪਹੀਆ/ਚਾਰ ਪਹੀਆ/ਐਲ.ਐੱਮ.ਵੀ)

ਐਡੀਸ਼ਨਲ ਲਾਈਫ ਟਾਈਮ ਟੈਕਸ ਦੀ ਅਦਾਇਗੀ (ਮਾਲਕੀ ਤਬਦੀਲੀ ਦੀ ਸਥਿਤੀ ਵਿੱਚ)

ਆਰ.ਸੀ. ਦੇ ਵੇਰਵਿਆਂ ਦੀ ਜਾਂਚ

ਆਰ.ਸੀ. ਲਈ ਐਨ.ਓ.ਸੀ.

ਟਰਾਂਸਪੋਰਟ ਸੇਵਾਵਾਂ ਦੇ ਰਿਕਾਰਡ 'ਚ ਮੋਬਾਈਲ ਨੰਬਰ ਅਪਡੇਟ ਕਰਵਾਉਣਾ

ਆਰ.ਸੀ. ਵਿੱਚ ਪਤੇ ਦੀ ਤਬਦੀਲੀ

ਉਨ੍ਹਾਂ ਇਹ ਵੀ ਕਿਹਾ ਕਿ ਜੋ ਨਾਗਰਿਕ ਸੇਵਾ ਕੇਂਦਰ ਤੱਕ ਨਹੀਂ ਆ ਸਕਦੇ, ਉਹ 1076 ਨੰਬਰ ਡਾਇਲ ਕਰਕੇ ਇਹ ਸੇਵਾਵਾਂ ਡੋਰ ਸਟੈਪ ਡਿਲੀਵਰੀ ਰਾਹੀਂ ਆਪਣੇ ਘਰ 'ਤੇ ਹੀ ਲੈ ਸਕਦੇ ਹਨ।