Punjab News: ਪੰਜਾਬ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਜਿਸ ਨੇ ਸਰਕਾਰੀ ਮੁਲਾਜ਼ਮਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਖੁਰਾਕ ਵਿਭਾਗ ਵਿੱਚ ਨੌਕਰੀ ਕਰਦੇ ਹੋਏ ਵੱਡੀ ਧੋਖਾਧੜੀ ਕਰਨ ਵਾਲੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਫਗਵਾੜਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ।

Continues below advertisement

ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਪੁਲਿਸ ਸੁਪਰਡੈਂਟ (ਐਸਪੀ) ਫਗਵਾੜਾ ਮੈਡਮ ਮਾਧਵੀ ਸ਼ਰਮਾ ਨੇ ਦੱਸਿਆ ਕਿ ਡੀਐਸਪੀ ਫਗਵਾੜਾ ਭਾਰਤ ਭੂਸ਼ਣ ਦੀ ਨਿਗਰਾਨੀ ਹੇਠ, ਸਦਰ ਪੁਲਿਸ ਸਟੇਸ਼ਨ ਦੇ ਐਸਆਈ ਕਿਰਪਾਲ ਸਿੰਘ ਨੇ ਵੱਖ-ਵੱਖ ਮਾਮਲਿਆਂ ਦੇ ਮੁੱਖ ਦੋਸ਼ੀ, ਗਿਲਕੋ ਗ੍ਰੀਨ, ਹੁਸ਼ਿਆਰਪੁਰ ਰੋਡ, ਫਗਵਾੜਾ ਦੇ ਰਹਿਣ ਵਾਲੇ ਜਗੀਰ ਸਿੰਘ ਦੇ ਪੁੱਤਰ ਸਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਤੋਂ 1,500 ਖਾਲੀ ਬੋਰੀਆਂ ਬਰਾਮਦ ਕੀਤੀਆਂ, ਜਿਨ੍ਹਾਂ ਵਿੱਚੋਂ ਉਹ ਕਣਕ ਨੂੰ ਆਟਾ ਬਣਾ ਕੇ ਵੇਚ ਚੁੱਕਿਆ ਸੀ।

ਉਨ੍ਹਾਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ, ਦੋਸ਼ੀ ਨੇ ਕਣਕ ਅਤੇ ਚੌਲ ਕਲੂਚਾ ਐਗਰੋ ਨੂੰ ਵੇਚਣ ਦੀ ਗੱਲ ਕਬੂਲ ਕੀਤੀ। ਪੁਲਿਸ ਸੁਪਰਡੈਂਟ ਦੇ ਅਨੁਸਾਰ, ਪੁਲਿਸ ਨੇ ਬਾਅਦ ਵਿੱਚ ਦੋਸ਼ੀ ਸੋਨਿਕ ਕਲੂਚਾ ਪੁੱਤਰ ਸਤਪਾਲ ਕਲੂਚਾ ਮੁਹੱਲਾ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਨੇੜੇ ਸੰਜੀਵਨੀ ਹਸਪਤਾਲ, ਫਗਵਾੜਾ ਨੂੰ ਨਾਮਜ਼ਦ ਕੀਤਾ ਹੈ, ਜਿਸਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

Continues below advertisement

ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ, ਅਤੇ ਪੁੱਛਗਿੱਛ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮੁਲਜ਼ਮ ਤੋਂ ਘੁਟਾਲੇ ਨਾਲ ਸਬੰਧਤ ਹੋਰ ਵੀ ਮਹੱਤਵਪੂਰਨ ਅਤੇ ਸਨਸਨੀਖੇਜ਼ ਜਾਣਕਾਰੀ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Read MOre: Punjab News: ਪੰਜਾਬ 'ਚ ਵਾਪਰਿਆ ਵੱਡਾ ਭਾਣਾ, ਅੰਮ੍ਰਿਤਸਰ ਜਾ ਰਹੀ ਟੂਰਿਸਟ ਬੱਸ ਨੂੰ ਲੱਗੀ ਭਿਆਨਕ ਅੱਗ: 30 ਲੋਕ ਸੀ ਸਵਾਰ; ਫਿਰ...

Read MOre: Punjab News: ਪੰਜਾਬ 'ਚ ਵੱਡੀ ਵਾਰਦਾਤ, ਇਮੀਗ੍ਰੇਸ਼ਨ ਸੈਂਟਰ ਦੇ ਮਾਲਕ 'ਤੇ ਚੱਲੀਆਂ ਗੋਲੀਆਂ; ਲੋਕਾਂ 'ਚ ਮੱਚਿਆ ਹਾਹਾਕਾਰ...