Punjab News: ਪੰਜਾਬ ਦੇ ਸਾਬਕਾ DIG ਭੁੱਲਰ ਤੋਂ ਪਹਿਲਾਂ CBI ਵੱਲੋਂ ਵਿਚੋਲੀਏ ਤੋਂ ਪੁੱਛਗਿੱਛ, ਰਡਾਰ 'ਤੇ 2 DSP ਅਤੇ ਪਰਿਵਾਰਕ ਮੈਂਬਰ, ਜੇਲ੍ਹ 'ਚ ਮਿਲਣ ਵਾਲਿਆਂ 'ਤੇ ਨਜ਼ਰਾਂ...
Dig Harcharan Bhullar Case: ਰਿਸ਼ਵਤ ਲੇਣ ਦੇ ਮਾਮਲੇ ਵਿੱਚ ਚੰਡੀਗੜ੍ਹ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਹਨ। ਭੁੱਲਰ ਦਾ ਵਿਚੋਲੀਆ...

Dig Harcharan Bhullar Case: ਰਿਸ਼ਵਤ ਲੇਣ ਦੇ ਮਾਮਲੇ ਵਿੱਚ ਚੰਡੀਗੜ੍ਹ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਹਨ। ਭੁੱਲਰ ਦਾ ਵਿਚੋਲੀਆ ਕ੍ਰਿਸ਼ਨੂ ਹੁਣ ਨੌਂ ਦਿਨਾਂ ਲਈ ਸੀਬੀਆਈ ਹਿਰਾਸਤ ਵਿੱਚ ਰਹੇਗਾ। ਇਸ ਦੌਰਾਨ, ਸੀਬੀਆਈ ਉਸ ਤੋਂ ਵਿਆਪਕ ਪੁੱਛਗਿੱਛ ਕਰੇਗੀ। ਬੁੱਧਵਾਰ ਨੂੰ ਵੀ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਸੀ, ਜਿਸ ਵਿੱਚ ਉਸਨੇ ਕੁਝ ਸਵਾਲ ਛੱਡ ਕੇ ਸਭ ਦੇ ਜਵਾਬ ਦਿੱਤੇ।
ਕ੍ਰਿਸ਼ਨੂ ਕਿੰਨੇ ਲੋਕਾਂ ਦੇ ਨਾਲ ਸਾਬਕਾ ਡੀਆਈਜੀ ਭੁੱਲਰ ਲਈ ਵਿਚੋਲੀਆ ਬਣਿਆ, ਉਹ ਭੁੱਲਰ ਦੀ ਕਿੰਨੀ ਜਾਇਦਾਦ ਬਾਰੇ ਜਾਣਦਾ ਹੈ, ਅਤੇ ਉਸਨੇ ਸ਼ਿਕਾਇਤਕਰਤਾ ਬੱਟਾ ਅਤੇ ਭੁੱਲਰ ਵਿਚਕਾਰ ਕਿਵੇਂ ਭੂਮਿਕਾ ਨਿਭਾਈ। ਇਸ ਤੋਂ ਪਹਿਲਾਂ, ਸੀਬੀਆਈ ਨੇ 23 ਅਕਤੂਬਰ, 2025 ਨੂੰ ਸਾਬਕਾ ਡੀਆਈਜੀ ਭੁੱਲਰ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਸੀ।
2 ਡੀਐਸਪੀ ਤੋਂ ਪੁੱਛਗਿੱਛ ਕੀਤੀ ਜਾਏਗੀ:
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਦੋ ਡੀਐਸਪੀ ਵਿੱਚੋਂ ਇੱਕ ਨੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਮੁਲਜ਼ਮ ਵਿਚੋਲੇ ਕ੍ਰਿਸ਼ਨੂ ਨਾਲ ਮੁਲਾਕਾਤ ਕੀਤੀ ਅਤੇ ਵਿਸ਼ਨੂੰ ਨਾਲ ਵੀ ਗੱਲ ਕੀਤੀ। ਇਸ ਤੋਂ ਇਲਾਵਾ, ਇੱਕ ਹੋਰ ਡੀਐਸਪੀ ਨੇ ਉਸ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਜੇਲ੍ਹ ਪ੍ਰਸ਼ਾਸਨ ਨੇ ਉਸਨੂੰ ਇਜਾਜ਼ਤ ਨਹੀਂ ਦਿੱਤੀ।
ਜੇਲ੍ਹ ਵਿੱਚ ਜੋ ਵੀ ਮਿਲਿਆ, ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ:
ਖੂਨ ਦੇ ਰਿਸ਼ਤਿਆਂ ਤੋਂ ਇਲਾਵਾ ਜਿਨਾਂ ਵੀ ਲੋਕਾਂ ਨੇ ਮੁਲਜ਼ਮਾਂ ਨਾਲ ਜੇਲ੍ਹ ਵਿੱਚ ਮੁਲਾਕਾਤ ਕੀਤੀ, ਉਨ੍ਹਾਂ ਦਾ ਰਿਕਾਰਡ ਅਤੇ ਸੀਸੀਟੀਵੀ ਫੁਟੇਜ ਸੀਬੀਆਈ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਹੁਣ ਜਲਦ ਹੀ ਸੀਬੀਆਈ ਇਨ੍ਹਾਂ ਦੋਵਾਂ ਡੀਐਸਪੀਜ਼ ਨੂੰ ਪੁੱਛਗਿੱਛ ਲਈ ਬੁਲਾ ਸਕਦੀ ਹੈ।
ਹਰਚਰਨ ਭੁੱਲਰ ਨੇ ਵੀ ਮਿਲਣ ਦੀ ਕੋਸ਼ਿਸ਼ ਕੀਤੀ:
ਇਸ ਤੋਂ ਇਲਾਵਾ, ਇਹ ਗੱਲ ਸਾਹਮਣੇ ਆਈ ਹੈ ਕਿ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਵੀ ਜੇਲ੍ਹ ਦੇ ਅੰਦਰ ਤਿੰਨ ਤੋਂ ਚਾਰ ਵਾਰ ਵਿਚੋਲੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ, ਪਰ ਸੀਬੀਆਈ ਨੇ ਪਹਿਲਾਂ ਹੀ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਜੇਲ੍ਹ ਦੇ ਅੰਦਰ ਮਿਲਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਇਸ ਲਈ, ਦੋਵੇਂ ਜੇਲ੍ਹ ਵਿੱਚ ਨਹੀਂ ਮਿਲ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















