Attendance Rules Change: ਪੰਜਾਬ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੀ ਹਾਜ਼ਰੀ ਦੇ ਨਿਯਮ ਬਦਲ ਗਏ ਹਨ। ਜਿਹੜੇ ਕਰਮਚਾਰੀ ਟਾਈਮ 'ਤੇ ਦਫਤਰ ਨਹੀਂ  ਪਹੁੰਚਣਗੇ ਉਨ੍ਹਾਂ ਦੀਆਂ ਤਨਖਾਹਾਂ ਉੱਤੇ ਕੈਂਚੀ ਚਲਾਈ ਜਾਏਗੀ।

ਪੰਜਾਬ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੀ ਹਾਜ਼ਰੀ ਦੇ ਨਿਯਮ ਬਦਲ ਗਏ ਹਨ। ਹੁਣ ਬਾਇਓਮੈਟ੍ਰਿਕ ਰਾਹੀਂ ਕਰਮਚਾਰੀਆਂ ਦੀ ਹਾਜ਼ਰੀ ਲੱਗੇਗੀ। ਅੱਜ ਤੋਂ ਯਾਨੀਕਿ 11 ਅਪ੍ਰੈਲ ਤੋਂ M Seva App ਰਾਹੀਂ ਦਫ਼ਤਰ 'ਚ ਹਾਜ਼ਰੀ ਲੱਗੇਗੀ। ਜਿਹੜੇ ਕਰਮਚਾਰੀ ਟਾਈਮ 'ਤੇ ਦਫਤਰ ਨਾ ਪਹੁੰਚਣ 'ਤੇ ਤਨਖਾਹ ਕੱਟ ਲਈ ਜਾਏਗੀ । ਜ਼ਿਕਰਯੋਗ ਹੈ ਕਿ ਪਹਿਲਾਂ ਹਾਜ਼ਰੀ ਰਜਿਸਟਰ ਰਾਹੀਂ ਲੱਗਦੀ ਸੀ, ਹੁਣ ਇਹ ਐਪ ਰਾਹੀਂ ਲੱਗੇਗੀ।  ਜਿਸ ਨੂੰ ਲੈ ਕੇ ਨੋਟਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। 

ਕਰਮਚਾਰੀਆਂ ਨੂੰ ਸਵੇਰੇ 9 ਵਜੇ ਤੋਂ 1 ਮਿੰਟ ਪਹਿਲਾਂ ਤੇ ਸ਼ਾਮ 5 ਵਜੇ ਤੋਂ 1 ਮਿੰਟ ਬਾਅਦ ਹਾਜ਼ਰੀ ਲਗਾਉਣੀ ਹੋਏਗੀ

ਦੱਸ ਦੇਈਏ ਕਿ ਪਹਿਲਾਂ ਰਜਿਸਟਰ ਰਾਹੀਂ ਹਾਜ਼ਰੀ ਲੱਗਦੀ ਸੀ। ਹੁਣ ਹਾਜ਼ਰੀ ਲਈ ਸਵੇਰੇ 9 ਵਜੇ ਤੋਂ 1 ਮਿੰਟ ਪਹਿਲਾਂ ਤੇ ਸ਼ਾਮ 5 ਵਜੇ ਤੋਂ 1 ਮਿੰਟ ਬਾਅਦ ਹਾਜ਼ਰੀ ਲੱਗੇਗੀ।  ਸਮੇਂ ਸਿਰ ਦਫ਼ਤਰ ਨਾ ਪਹੁੰਚਣ 'ਤੇ ਕਰਮਚਾਰੀਆਂ ਦੀ ਤਨਖ਼ਾਹ ਕੱਟੀ ਜਾਵੇਗੀ। 

ਜੇਕਰ ਗੱਲ ਕਰੀਏ ਪੰਜਾਬ ਦੇ ਬਹੁਤ ਸਾਰੇ ਦਫਤਰਾਂ ਦੇ ਵਿੱਚ ਪਹਿਲਾਂ ਹੀ ਬਾਇਓਮੈਟ੍ਰਿਕ ਮਸ਼ੀਨਾਂ ਦੇ ਰਾਹੀਂ ਹਾਜ਼ਰੀ ਲਗਾਈ ਜਾ ਰਹੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।