Punjab News: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਫੁੱਲੂ ਖੇੜਾ ਵਿਖੇ ਅਨਾਜ ਮੰਡੀ ’ਚ ਝੋਨਾ ਸੁੱਟਣ ਨੂੰ ਲੈ ਕੇ ਦੋ ਧਿਰਾਂ ’ਚ ਲੜਾਈ ਹੋ ਗਈ। ਇਸ ਲੜਾਈ ਦੌਰਾਨ ਇਕ ਧਿਰ ਦੇ ਵਿਅਕਤੀ ਦੀ ਮੌਤ ਹੋ ਗਈ। ਕੁਲਬੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਫੁੱਲੂ ਖੇੜਾ ਨੇ ਦੱਸਿਆ ਕਿ ਮੇਰੇ ਪਿਤਾ ਬਲਦੇਵ ਸਿੰਘ ਮੰਡੀ ’ਚ ਝੋਨਾ ਉਤਾਰ ਰਹੇ ਸੀ ਕਿ ਇਸ ਦੌਰਾਨ ਸਵਰਨ ਸਿੰਘ ਵਾਸੀ ਪਿੰਡ ਫੁੱਲੂ ਖੇੜਾ ਨੇ ਆ ਕੇ ਉਨ੍ਹਾਂ ਨੂੰ ਪਿੱਛੋਂ ਧੱਕਾ ਮਾਰਿਆ ਤਾਂ ਉਹ ਡਿੱਗ ਪਏ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

Continues below advertisement

ਝੋਨਾ ਉਤਾਰਨ ਨੂੰ ਲੈ ਕੇ ਹੋਈ ਤੂੰ-ਤੂੰ ਮੈਂ-ਮੈਂ

Continues below advertisement

ਮ੍ਰਿਤਕ ਦੇ ਪਰਿਵਾਰ ਮੈਂਬਰ ਨੇ ਅੱਗੇ ਦੱਸਿਆ ਕਿ ਅਸੀਂ ਮੰਡੀ ’ਚ ਝੋਨਾ ਉਤਾਰਨ ਲਈ ਜਗ੍ਹਾ ਸਾਫ਼ ਕਰਕੇ ਇਕ ਟਰਾਲੀ ਉਤਾਰ ਦਿੱਤੀ ਸੀ ਅਤੇ ਦੂਸਰੀ ਟਰਾਲੀ ਉਤਾਰ ਰਹੇ ਸੀ ਤਾਂ ਇੰਨੇ ’ਚ ਪਿੰਡ ਦੇ ਸਵਰਨ ਸਿੰਘ ਤੇ ਉਸਦਾ ਭਤੀਜਾ ਸੁਖਵੀਰ ਸਿੰਘ ਆ ਗਏ ਅਤੇ ਸਵਰਨ ਸਿੰਘ ਨੇ ਕਿਹਾ ਕਿ ਇੱਥੇ ਅਸੀਂ ਝੋਨਾ ਉਤਾਰਨਾ ਹੈ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ’ਚ ਝਗੜਾ ਹੋ ਗਿਆ ਤੇ ਸਵਰਨ ਸਿੰਘ ਨੇ ਬਲਦੇਵ ਸਿੰਘ ਨੂੰ ਧੱਕਾ ਮਾਰਿਆ ਜਿਸ ਕਾਰਨ ਬਲਦੇਵ ਸਿੰਘ ਡਿੱਗ ਗਿਆ ਤੇ ਉਸਦੀ ਮੌਤ ਹੋ ਗਈ।

ਓਧਰ ਚੌਕੀ ਭਾਈਕੇਰਾ ਦੇ ਇੰਚਾਰਜ ਸੁਖਰਾਜ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਬੇਟੇ ਦੇ ਬਿਆਨਾਂ ’ਤੇ ਦੋ ਲੋਕਾਂ ਦੇ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।