Punjab News: ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਸੀਐੱਮ ਮਾਨ ਅੱਜ ਪਿੰਡ ਮੂਸਾ ਪਹੁੰਚੇ ਹਨ ਜਿੱਥੇ ਉਹਨਾਂ ਵੱਲੋਂ ਸਿੱਧੂ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਗਿਆ। ਸਿੱਧੂ ਮੂਸੇਵਾਲਾ ਦੇ ਘਰ ਬਾਹਰ ਭਾਰੀ ਸੁਰੱਖਿਆ ਬਲ ਤੈਨਾਤ ਕੀਤੀ ਗਈ ਹੈ। ਦਸ ਦਈਏ ਕਿ ਸੀਐੱਮ ਨੇ 8 ਵਜੇ ਪਿੰਡ ਮੂਸਾ ਪਹੁੰਚਣਾ ਸੀ ਪਰ ਰੋਸ ਨੂੰ ਦੇਖਦਿਆਂ ਉਹ 2 ਘੰਟੇ ਦੇਰੀ ਨਾਲ ਪੁੱਜੇ।


ਦ੍ਸਰ ਦਈਏ ਕਿ ਸੀਐੱਮ ਦੇ ਪਹੁੰਚਣ ਤੋਂ ਪਹਿਲਾਂ ਪਿੰਡ ਵਾਸੀਆਂ ਵੱਲੋਂ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਸੀ ਅਤੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ ਸੀ। ਜਿਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਸੀਐੱਮ ਦਾ ਇਹ ਦੌਰਾ ਰੱਦ ਹੋ ਸਕਦਾ ਹੈ ।  


'ਆਪ' ਵਿਧਾਇਕ ਨੂੰ ਮੋੜਿਆ ਵਾਪਸ


ਉੱਥੇ ਹੀ ਸੀਐੱਮ ਮਾਨ ਤੋਂ ਪਹਿਲਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਪਿੰਡ ਮੂਸਾ ਪਹੁੰਚੇ ਪਰ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਸਿੱਧੂ ਮੂਸੇਵਾਲਾ ਦੇ ਘਰ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ। ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਅਤੇ ਨਾਅਰੇਬਾਜ਼ੀ ਕੀਤੀ ਜਿਸ ਤੋਂ ਬਾਅਦ ਉਹਨਾਂ ਨੂੰ ਵਾਪਸ ਪਰਤਣਾ ਪਿਆ। ਲੋਕਾਂ ਦੇ ਵਿਰੋਧ 'ਤੇ ਸਥਾਨਕ 'ਆਪ' ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਮੈਨੂੰ ਪਰਿਵਾਰ ਤੋਂ ਕੋਈ ਸ਼ਿਕਾਇਤ ਨਹੀਂ ਹੈ, ਸਾਰੇ ਲੋਕ ਉਨ੍ਹਾਂ ਦੇ ਹਨ। ਜੇਕਰ ਪ੍ਰਸ਼ਾਸਨ ਵਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਆਪਣੀ ਤਰਫੋਂ ਮੁਆਫੀ ਮੰਗਦਾ ਹਾਂ। ਇਹ ਮੇਰਾ ਆਪਣਾ ਪਰਿਵਾਰ ਹੈ। ਇਹ ਕਹਿ ਕੇ ਉਹ ਆਪਣੀ ਕਾਰ ਵਿੱਚ ਬੈਠ ਕੇ ਵਾਪਸ ਚਲੇ ਗਏ। ਗੁਰਪ੍ਰੀਤ ਸਰਦੂਲਗੜ੍ਹ ਦੀ ਮਾਨਸਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਫਿਲਹਾਲ ਪੁਲਿਸ ਅਧਿਕਾਰੀ ਵੱਲੋਂ ਸਿੱਧੂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।