Punjab News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਜੀਠੀਆ ਪਰਿਵਾਰ 'ਤੇ ਕੀਤੀ ਗਈ ਟਿੱਪਣੀ ਦੇ ਜਵਾਬ ਵਿੱਚ ਇੱਕ ਵੀਡੀਓ ਪੋਸਟ ਕੀਤੀ ਹੈ। ਬਿਕਰਮ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਔਰਤ ਦੀ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਮਹਿਲਾ ਨਸ਼ੇ ਵਿੱਚ ਧੁੱਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਵਾਲ ਪੁੱਛਿਆ ਕਿ ਕੀ ਇਹੀ 'ਨਸ਼ਿਆਂ ਵਿਰੁੱਧ ਜੰਗ' ਹੈ। 

ਧਿਦੱਸ ਦਈਏ ਕਿ ਚੰਡੀਗੜ੍ਹ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੰਦੇ ਸਮੇਂ ਸੀਐਮ ਮਾਨ ਨੇ ਬਿਕਰਮ ਮਜੀਠੀਆ, ਉਨ੍ਹਾਂ ਦੀ ਭੈਣ ਹਰਸਿਮਰਤ ਬਾਦਲ ਤੇ ਜੀਜੇ ਸੁਖਬੀਰ ਬਾਦਲ ਦੇ ਸਬੰਧਾਂ 'ਤੇ ਟਿੱਪਣੀ ਕੀਤੀ ਸੀ। ਬਿਕਰਮ ਮਜੀਠੀਆ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਵੀਡੀਓ ਵਿੱਚ, ਇੱਕ ਔਰਤ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਸਾਹਮਣੇ ਨਸ਼ੇ ਵਿੱਚ ਦਿਖਾਈ ਦੇ ਰਹੀ ਹੈ। ਉਸ ਨੇ ਇੰਨਾ ਨਸ਼ਾ ਕੀਤਾ ਹੈ ਕਿ ਉਹ ਉਸ ਵਿਅਕਤੀ ਦੀ ਆਵਾਜ਼ ਵੀ ਨਹੀਂ ਸੁਣ ਪਾ ਰਹੀ ਜੋ ਉਸ ਨੂੰ ਬੁਲਾ ਰਿਹਾ ਹੈ।

ਬਿਕਰਮ ਮਜੀਠੀਆ ਨੇ ਆਪਣੀ ਪੋਸਟ ਵਿੱਚ ਸੀਐਮ ਮਾਨ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੀ ਚੁਟਕਲੇ, ਮਨਘੜਤ ਕਹਾਣੀਆਂ ਹਵਾਈ ਗੱਲਾਂ ਛੱਡੋ। ਕੀ ਇਹ ਯੁੱਧ ਨਸ਼ਿਆਂ ਵਿਰੁੱਧ ਹੈ। ਸ਼ਰਮ ਕਰੋ। ਸ੍ਰੀ ਅਮ੍ਰਿੰਤਸਰ ਸਾਹਿਬ ਦੀ ਘਟਨਾ।

 

 

ਦੱਸ ਦਈਏ ਕਿ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਸੀਐਮ ਮਾਨ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਆਪਸ ਵਿੱਚ ਨਹੀਂ ਮਿਲਦੇ ਕਿਉਂਕਿ ਦੋਵਾਂ ਵਿਚਕਾਰ ਜਾਇਦਾਦ ਨੂੰ ਲੈ ਕੇ ਵਿਵਾਦ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰਸਿਮਰਤ ਤੇ ਮਜੀਠੀਆ ਵੀ ਹੁਣ ਇੱਕ ਦੂਜੇ ਤੋਂ ਦੂਰ ਹੋ ਗਏ ਹਨ ਤੇ ਗੁਰਮੇਹਰ ਦੇ ਨਾਲ ਖੜ੍ਹੀ ਹੈ। ਮਾਨ ਨੇ ਕਿਹਾ, "ਪੈਸਾ ਹਮੇਸ਼ਾ ਮਾੜਾ ਹੁੰਦਾ ਹੈ, ਮੈਂ ਇਹ ਗੱਲਾਂ ਕਦੇ ਨਹੀਂ ਦੱਸੀਆਂ, ਪਰ ਹੁਣ ਮੈ ਤੁਹਾਨੂੰ ਦੱਸ ਰਿਹਾ ਹਾਂ।"

ਮਾਨ ਨੇ ਕਿਹਾ ਕਿ ਉਹ ਮੇਰੇ ਨਾਲ ਪੰਗੇ ਲੈਂਗੇ ਹਨ। ਕੀ ਕਲਾਕਾਰ ਹੋਣਾ ਬੁਰਾ ਹੈ? ਇੱਕ ਕਲਾਕਾਰ ਨੂੰ ਸੁਣਨ ਲਈ ਪੈਸਾ ਖਰਚ ਕੀਤਾ ਜਾਂਦਾ ਹੈ। ਇੰਨਾ ਤੋਂ ਵੱਡੇ ਕਲਾਕਾਰ ਦੇਖੇ ਹਨ। ਜਿਸ ਦਿਨ ਜਨਰਲ ਡਾਇਰ ਨੇ ਫਾਇਰਿੰਗ ਕੀਤੀ ਸੀ, ਉਸ ਦਿਨ ਉਸ ਨੂੰ ਰਾਤ ਦੇ ਖਾਣੇ ਲਈ ਆਪਣੇ ਘਰ ਬੁਲਾਇਆ ਗਿਆ ਸੀ। ਜਨਰਲ ਡਾਇਰ ਨੇ ਬਿਕਰਮ ਮਜੀਠੀਆ ਦੇ ਘਰ ਰਾਤ ਦਾ ਖਾਣਾ ਖਾਧਾ। ਮੈਂ ਸੰਸਦ ਵਿੱਚ ਪੁੱਛਿਆ ਸੀ, ਉਸ ਨੂੰ ਜਵਾਬ ਦੇਣਾ ਚਾਹੀਦਾ ਹੈ। ਉੱਥੇ ਹਜ਼ਾਰਾਂ ਲੋਕਾਂ ਦਾ ਖੂਨ ਵਹਾਇਆ ਗਿਆ ਸੀ, ਪਰ ਉਸ ਦੇ ਘਰ ਲਾਲ ਵਾਈਨ ਪਰੋਸੀ ਗਈ ਸੀ।

ਮਾਨਨੇ ਕਿਹਾ ਕਿ ਬਾਅਦ ਵਿੱਚ ਉਸ ਨੂੰ ਸਿਰੋਪਾ ਦਿਵਾਈਆ ਗਿਆ ਕਿਉਂਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਦੀ ਸੀ। ਉਨ੍ਹਾਂ ਨੇ ਜਨਰਲ ਡਾਇਰ ਨੂੰ ਮਾਫ਼ ਕਰ ਦਿੱਤਾ। ਜਨਰਲ ਡਾਇਰ ਨੇ ਕਿਹਾ, ਮੈਂ ਸ਼ਰਾਬ ਪੀਂਦਾ ਹਾਂ, ਸਿਗਰਟ ਪੀਂਦਾ ਹਾਂ ਤੇ ਕਲੀਨ-ਸ਼ੇਵ ਕਰਦਾ ਹਾਂ। ਉਸ ਨੇ ਕਿਹਾ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਜਨਰਲ ਡਾਇਰ ਇੱਕ ਸਨਮਾਨਯੋਗ ਸਿੱਖ ਹੈ। ਦੁਨੀਆ ਦਾ ਪਹਿਲਾ ਸਨਮਾਨਯੋਗ ਸਿੱਖ। ਜੇ ਮੈਂ ਇਤਿਹਾਸ ਫਰੋਲਣ ਲੱਗਾਂ, ਤਾਂ ਉਹ ਕਹਿੰਦੇ ਨੇ ਮੈਂ ਨਿੱਜੀ ਹਮਲਾ ਕਰਦਾਂ ਹਾਂ।