Bathinda News: ਜਨਰਲ ਅਫਸਰ ਕਮਾਂਡਿੰਗ, ਮਿਲਟਰੀ ਸਟੇਸ਼ਨ, ਬਠਿੰਡਾ ਵੱਲੋਂ 27 ਅਕਤੂਬਰ, 2025 ਤੋਂ 31 ਅਕਤੂਬਰ, 2025 ਤੱਕ ਕਾਊਂਟਰ-ਅਨਮੈਨਡ ਏਰੀਅਲ ਸਿਸਟਮ (C-UAS) ਅਤੇ ਕਾਊਂਟਰ-ਡਰੋਨ (C-ਡਰੋਨ) ਪ੍ਰਮਾਣਿਕਤਾ ਅਭਿਆਸ ਕਰਨ ਦੇ ਮੱਦੇਨਜ਼ਰ, ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ, ਭਾਰਤੀ ਸਿਵਲ ਸੁਰੱਖਿਆ ਕੋਡ, 2023 ਦੀ ਧਾਰਾ 163 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਬਠਿੰਡਾ ਜ਼ਿਲ੍ਹੇ ਨੂੰ 27 ਅਕਤੂਬਰ, 2025 ਤੋਂ 31 ਅਕਤੂਬਰ, 2025 ਤੱਕ "ਨੋ ਡਰਾਈ ਫਲਾਇੰਗ ਜ਼ੋਨ" ਘੋਸ਼ਿਤ ਕੀਤਾ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ, ਸੁਰੱਖਿਆ ਦੇ ਮੱਦੇਨਜ਼ਰ, ਉਪਰੋਕਤ ਸਮੇਂ ਦੌਰਾਨ ਪੂਰੇ ਬਠਿੰਡਾ ਸ਼ਹਿਰ ਅਤੇ ਨਾਲ ਲੱਗਦੇ ਫੌਜੀ ਖੇਤਰਾਂ ਵਿੱਚ ਕਿਸੇ ਵੀ ਕਿਸਮ ਦੇ ਡਰੋਨ, ਪੈਰਾਗਲਾਈਡਰ, ਰਿਮੋਟ ਕੰਟਰੋਲ ਜਹਾਜ਼, ਕੈਮਰਾ ਡਰੋਨ ਜਾਂ ਕਿਸੇ ਹੋਰ ਮਨੁੱਖ ਰਹਿਤ ਹਵਾਈ ਵਾਹਨ ਦੀ ਉਡਾਣ 'ਤੇ ਪਾਬੰਦੀ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।