Sidhu Moosewala murder case:  ਮੂਸੇਵਾਲਾ ਕਤਲ ਕੇਸ 'ਚ ਹੁਣ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਮੂਸੇਵਾਲਾ ਦੇ ਕਤਲ ਮਾਮਲੇ 'ਚ ਵਰਤੀਆਂ ਗੱਡੀਆਂ ਤਿੰਨੋਂ ਗੱਡੀਆਂ ਬਰਾਮਦ ਕਰ ਲਈਆਂ ਗਈਆਂ ਹਨ। ਜਿਹਨਾਂ 'ਚੋਂ ਜ਼ਬਤ ਕੀਤੀ ਗਈ ਕਰੋਲਾ ਗੱਡੀ ਦਾ ਮੰਨਾ ਕਨੈਕਸ਼ਨ ਸਾਹਮਣੇ ਆਇਆ ਹੈ। ਉੱਤਰਾਖੰਡ ਤੋਂ ਗ੍ਰਿਫਤਾਰ ਮਨਪ੍ਰੀਤ ਭਾਊ ਦੇ ਪਰਿਵਾਰ ਦਾ ਦਾਅਵਾ ਹੈ ਕਿ ਕਤਲ ਲਈ ਵਰਤੀ ਹੋਈ ਕਰੋਲਾ ਕਾਰ ਫਿਰੋਜ਼ਪੁਰ ਜੇਲ੍ਹ 'ਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਦੀ ਸੀ। ਮਾਤਾ-ਪਿਤਾ ਦਾ ਕਹਿਣਾ ਹੈ ਕਿ ਮੰਨਾ ਦੀ ਕਰੋਲਾ ਕਾਰ ਕੁਝ ਮਹੀਨੇ ਪਹਿਲਾਂ ਖਰਾਬ ਹਾਲਤ 'ਚ ਉਹਨਾਂ ਦੇ ਘਰ ਖੜੀ ਸੀ। ਮੁਰੰਮਤ ਹੋਣ 'ਤੇ ਮੰਨਾ ਦਾ ਪਰਿਵਾਰ ਇਸਨੂੰ ਵਾਪਸ ਲੈ ਗਿਆ ਸੀ।


ਮੰਨਾ ਅਤੇ ਭਾਊ ਫਰੀਦਕੋਟ ਦੇ ਪਿੰਡ ਢੈਪਈ ਦੇ ਰਹਿਣ ਵਾਲੇ ਹਨ। ਮਨਪ੍ਰੀਤ ਭਾਊ 'ਤੇ ਕਰੀਬ 10 ਅਪਰਾਧਿਕ ਮਾਮਲੇ ਦਰਜ ਹਨ । ਹਾਲਾਂਕਿ ਮਨਪ੍ਰੀਤ ਭਾਊ ਦਾ ਪਰਿਵਾਰ ਦਾਅਵਾ ਕਰ ਰਿਹਾ ਕਿ ਉਨਾਂ ਦੇ ਬੇਟੇ ਨੂੰ ਬੇਵਜ੍ਹਾ ਪੂਰੇ ਮਾਮਲੇ ਚ ਫਸਾਇਆ ਜਾ ਰਿਹਾ। ਉਹਨਾਂ ਦਾ ਬੇਟਾ ਆਪਣੇ ਭਰਾ ਹਰਪ੍ਰੀਤ ਸਿੰਘ ਨਾਲ ਹੇਮਕੁੰਡ ਸਾਹਿਬ ਯਾਤਰਾ 'ਤੇ ਗਿਆ ਸੀ ਵਾਪਸੀ 'ਚ ਪੁਲਿਸ ਨੇ ਉਹਨਾਂ ਨੂੰ ਉਤਰਾਖੰਡ 'ਚ ਫੜ ਲਿਆ। ਮਨਪ੍ਰੀਤ ਭਾਊ ਦਾ ਭਰਾ ਹਰਪ੍ਰੀਤ ਅਤੇ ਡ੍ਰਾਈਵਰ ਨੂੰ ਪੁਲਿਸ ਨੇ ਛੱਡ ਦਿੱਤਾ ਪਰ ਭਾਊ ਨੂੰ ਮੂਸੇਵਾਲਾ ਦੇ ਕਾਤਲਾਂ ਨੂੰ ਕਾਰ ਸਪਲਾਈ ਕਰਨ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨਾਂ ਦਾ ਬੇਟਾ ਨਿਰਦੋਸ਼ ਹੈ। 


ਐੱਸਆਈਟੀ ਦਾ ਪੁਨਰਗਠਨ 


ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੇ ਬੁੱਧਵਾਰ ਨੂੰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (SIT) ਦਾ ਪੁਨਰਗਠਨ ਕੀਤਾ। 6 ਮੈਂਬਰੀ ਐਸਆਈਟੀ ਵਿੱਚ ਨਵੇਂ ਚੇਅਰਮੈਨ ਆਈਜੀਪੀ ਪੀਏਪੀ ਜਸਕਰਨ ਸਿੰਘ ਅਤੇ ਏਆਈਜੀ ਏਜੀਟੀਐਫ ਗੁਰਮੀਤ ਸਿੰਘ ਚੌਹਾਨ ਅਤੇ ਐਸਐਸਪੀ ਮਾਨਸਾ ਗੌਰਵ ਤੋਰਾ ਨੂੰ ਸ਼ਾਮਲ ਕੀਤਾ ਗਿਆ ਹੈ। ਪਹਿਲਾਂ ਬਣਾਈ ਗਈ ਐਸਆਈਟੀ ਤਿੰਨ ਮੈਂਬਰੀ ਸੀ।


ਇਸ ਦੌਰਾਨ, ਪੰਜਾਬ ਪੁਲਿਸ ਨੇ ਕਿਹਾ ਕਿ ਉਹ ਮੂਸੇਵਾਲਾ ਦੇ ਕਤਲ ਦੇ ਸਬੰਧ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸੂਬੇ ਵਿੱਚ ਲਿਆਉਣ ਤੋਂ ਬਾਅਦ ਪੁੱਛਗਿੱਛ ਕਰੇਗੀ। ਪੁਲਿਸ ਮੁਤਾਬਕ ਇਸ ਕਤਲ ਪਿੱਛੇ ਬਿਸ਼ਨੋਈ ਗੈਂਗ ਦਾ ਹੱਥ ਸੀ। ਵਰਤਮਾਨ ਵਿੱਚ ਬਿਸ਼ਨੋਈ ਇੱਕ ਅਧਿਕਾਰੀ 'ਤੇ ਹਮਲੇ ਨਾਲ ਸਬੰਧਤ ਆਰਮਜ਼ ਐਕਟ ਅਤੇ ਹੋਰ ਧਾਰਾਵਾਂ ਦੇ ਤਹਿਤ ਇੱਕ ਕੇਸ ਵਿੱਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੀ ਹਿਰਾਸਤ ਵਿੱਚ ਹੈ। ਦਿੱਲੀ ਪੁਲਿਸ ਨੇ ਉਸ ਨੂੰ ਰਿਮਾਂਡ 'ਤੇ ਲਿਆ ਹੈ।


ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਸੁਰੱਖਿਆ ਮਾਮਲੇ 'ਤੇ ਘਿਰੀ ਮਾਨ ਸਰਕਾਰ ਨੇ 40 VIPs ਦੀ ਸੁਰੱਖਿਆ ਕੀਤੀ ਵਾਪਸ