ਫਾਜ਼ਿਲਕਾ: ਪਾਕਿਸਤਾਨ ਵਿੱਚ ਬੈਠੇ ਤਸਕਰ ਕਿਸ ਤਰ੍ਹਾਂ ਦੇ ਨਾਲ ਆਪਣੀਆਂ ਨਾਪਾਕ ਕੋਸ਼ਿਸ਼ਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ । ਜਿਸ ਦੀ ਇੱਕ ਹੋਰ ਤਸਵੀਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਜਿਥੇ ਪਾਕਿਸਤਾਨ ਵੱਲੋਂ ਭਾਰਤ ਵੱਲ ਭੇਜਿਆ ਜਾ ਰਿਹਾ ਇਕ ਡ੍ਰੋਨ ਬਰਾਮਦ ਹੋਇਆ  ।


ਦੱਸਿਆ ਜਾ ਰਿਹਾ ਹੈ ਕਿ ਭਾਰਤ ਪਾਕਿਸਤਾਨ ਕੌਮਾਂਤਰੀ ਤਾਰਬੰਦੀ ਦੇ ਪਾਰ ਪਾਕਿਸਤਾਨ ਵਾਲੀ ਸਾਈਡ ਇਹ ਡ੍ਰੋਨ ਅਚਾਨਕ ਡਿੱਗ ਪਿਆ ਜਿਸ ਨੂੰ ਬੀਐਸਐਫ ਨੇ ਬਰਾਮਦ ਕੀਤਾ ਹਾਲਾਂਕਿ ਇਸ ਦੇ ਨਾਲ ਹੀ ਦੋ ਪੈਕਟ ਦੇ ਵਿੱਚ ਬੰਦ ਕਰੀਬ ਇੱਕ ਕਿੱਲੋ ਛੇ ਸੌ ਗ੍ਰਾਮ ਵਜ਼ਨ ਦੀ ਹੈਰੋਇਨ ਵੀ ਬਰਾਮਦ ਹੋਈ ਹੈ। ਹੁਣ ਮੌਕੇ ਤੇ ਫ਼ਾਜ਼ਿਲਕਾ ਪੁਲੀਸ ਵੀ ਪਹੁੰਚੀ ਜਿਨ੍ਹਾਂ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ  ਮੌਕੇ ਤੇ ਪਹੁੰਚੇ ਡੀ ਐੱਸ ਪੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਫਿਲਹਾਲ ਉਨ੍ਹਾਂ ਵੱਲੋਂ ਸਰਚ ਕੀਤੀ ਜਾ ਰਹੀ ਹੈ।