Gurdaspur News: ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਸ਼ਨੀਵਾਰ ਦੀ ਸਵੇਰ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਛਿੱਛਰਾ 'ਚ ਵੱਡੇ ਧਮਾਕੇ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਕਰਕੇ ਨੇੜੇ ਦੇ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। 3 ਤੋਂ 4 ਕਿਲੋਮੀਟਰ ਦੇ ਦਾਇਰੇ ਵਿੱਚ ਘਰਾਂ ਦੀਆਂ ਖਿੜਕੀਆਂ ਟੁੱਟ ਗਈਆਂ ਹਨ। ਖੇਤਾਂ 'ਚ ਪਿਆ 40 ਫੁੱਟ ਲੰਬਾ ਤੇ 15 ਫੁੱਟ ਡੂੰਘਾ ਖੱਡਾ। ਸਵੇਰੇ ਕਰੀਬ ਸਾਡੇ ਚਾਰ ਵਜੇ ਖੇਤਾਂ 'ਚ ਹੋਇਆ ਵੱਡਾ ਧਮਾਕਾ। ਦੱਸ ਦਈਏ ਕਿ ਕੋਈ ਜਾਨੀ-ਮਾਲੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ।
ਪਾਕਿਸਤਾਨ ਨੇ ਇਕ ਵਾਰੀ ਫਿਰ ਸ਼ੁੱਕਰਵਾਰ 9 ਮਈ ਨੂੰ ਸਿਵਲ ਏਅਰਲਾਈਨ ਦੀ ਆੜ ਵਿੱਚ ਭਾਰਤ ਦੇ ਕਈ ਇਲਾਕਿਆਂ 'ਤੇ ਡਰੋਨ ਹਮਲਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਤੋਂ ਲੈ ਕੇ ਭੁਜ ਤੱਕ 26 ਥਾਵਾਂ 'ਤੇ ਡਰੋਨ ਰਾਹੀਂ ਹਮਲਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਇਨ੍ਹਾਂ ਵਿੱਚ ਨਾਗਰਿਕ ਅਤੇ ਸੈਨਾ ਦੇ ਠਿਕਾਣਿਆਂ ਲਈ ਸੰਭਾਵਿਤ ਖਤਰਾ ਪੈਦਾ ਕਰਨ ਵਾਲੇ ਸ਼ੱਕੀ ਹਥਿਆਰਾਂ ਨਾਲ ਲੈਸ ਡਰੋਨ ਸ਼ਾਮਿਲ ਸਨ। ਭਾਰਤੀ ਏਅਰ ਡਿਫੈਂਸ ਪ੍ਰਣਾਲੀ ਨੇ ਇੱਕ ਵਾਰੀ ਫਿਰ ਪਾਕਿਸਤਾਨ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ। ਪਾਕਿਸਤਾਨ ਨੇ ਜਿਨ੍ਹਾਂ ਥਾਵਾਂ 'ਤੇ ਡਰੋਨ ਹਮਲੇ ਦੀ ਨਾਕਾਮ ਕੋਸ਼ਿਸ਼ ਕੀਤੀ, ਉਨ੍ਹਾਂ ਵਿੱਚ ਬਾਰਾਮੁੱਲਾ, ਸ਼੍ਰੀਨਗਰ, ਅਵੰਤੀਪੁਰਾ, ਨਗਰੋਟਾ, ਜੰਮੂ, ਫਿਰੋਜ਼ਪੁਰ, ਪਠਾਨਕੋਟ, ਫਾਜਿਲਕਾ, ਲਾਲਗੜ੍ਹ ਜੱਟਾ, ਜੈਸਲਮੇਰ, ਬਾਝਮੇਰ, ਭੁਜ, ਕੁਆਰਬੇਟ ਅਤੇ ਲਾਖੀ ਨਾਲਾ ਸ਼ਾਮਿਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।