Explosion While Welding Oil Tanker: ਸਰਹਿੰਦ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਰਹਿੰਦ ਵਿਖੇ ਮਾਧੋਪੁਰ ਨੇੜੇ ਬੈਲਡਿੰਗ ਦੀ ਦੁਕਾਨ ਵਿੱਚ ਬੈਲਡਿੰਗ ਕਰਦੇ ਸਮੇਂ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਹਿੰਦ ਥਾਣੇ ਦੇ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਐਚ.ਪੀ ਇੰਜੀਨੀਅਰ ਵਰਕਸ਼ਾਪ ਨੇੜੇ ਮਾਧੋਪੁਰ ਵਿੱਚ ਮਨੋਜ ਤਿਵਾੜੀ, ਅਵਤਾਰ ਸਿੰਘ ਕਾਲਾ ਅਤੇ ਨਰਿੰਦਰ ਕੁਮਾਰ ਇੱਕ ਤੇਲ ਦੇ ਟੈਂਕਰ ਨੂੰ ਬੈਲਡਿੰਗ ਕਰ ਰਹੇ ਸੀ ਕਿ ਅਚਾਨਕ ਬੈਲਡਿੰਗ ਕਰਦੇ ਸਮੇਂ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ ਮਨੋਜ ਤਿਵਾੜੀ ਅਤੇ ਅਵਤਾਰ ਸਿੰਘ ਕਾਲਾ ਦੀ ਮੌਤ ਹੋ ਗਈ, ਜਦਕਿ ਨਰਿੰਦਰ ਕੁਮਾਰ ਗੰਭੀਰ ਜਖ਼ਮੀ ਹੋ ਗਿਆ। ਧਮਾਕੇ ਦੀ ਗੂੰਜ ਕਰਕੇ ਆਸ-ਪਾਸ ਦੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। 


 



ਪੁਲਿਸ ਕਰ ਰਹੀ ਮਾਮਲੇ ਦੀ ਜਾਂਚ


ਸਰਹਿੰਦ ਥਾਣੇ ਦੇ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਤਾਂ ਉਹ ਥਾਣਾ ਸਰਾਂਦੇ SHO ਸੰਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ l ਧਮਾਕਾ ਇੰਨਾ ਜ਼ਬਰਦਸਤ ਸੀ ਕਿ ਅਵਤਾਰ ਸਿੰਘ ਕਾਲਾ ਦੀ ਲਾਸ਼ ਲਗਭਗ 50 ਫੁੱਟ ਦੂਰੀ ਤੋਂ ਜਾ ਕੇ ਮਿਲੀl ਸਰਹਿੰਦ ਥਾਣੇ ਦੇ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਫਾਰੈਸਿਕ ਟੀਮ ਨੂੰ ਬੁਲਾਇਆ ਗਿਆ ਹੈ ਅਤੇ ਇਸ ਦੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ, ਕਿ ਇਹ ਧਮਾਕਾ ਸੀ ਜਾਂ ਸ਼ਾਟ ਸਰਕਟ ਸੀ ਜਾਂ ਕੋਈ ਹੋਰ ਗੱਲ ਸੀ, ਇਸ ਬਾਰੇ ਪੂਰੀ ਤਰ੍ਹਾਂ ਨਹੀਂ ਕਿਹਾ ਜਾ ਸਕਦਾ l



 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।