Punjab News: ਭਾਰਤੀ ਖੁਰਾਕ ਨਿਗਮ (ਐਫਸੀਆਈ) 'ਚ ਘੁਟਾਲਿਆਂ ਦੀ ਚਰਚਾ ਅਕਸਰ ਚੱਲਦੀ ਰਹਿੰਦੀ ਹੈ। ਹੁਣ ਪੰਜਾਬ ਵਿੱਚ ਘੁਟਾਲੇ ਦੀ ਪੋਲ ਖੁੱਲ੍ਹੀ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਘਾਟਾਲਾ ਵੇਖਣ ਨੂੰ ਛੋਟਾ ਲੱਗਦਾ ਸੀ ਪਰ ਸਰਕਾਰ ਨੂੰ ਕਰੋੜਾਂ ਦਾ ਰਗੜਾ ਲਾਇਆ ਜਾ ਰਿਹਾ ਸੀ। ਜਾਂਚ ਵਿੱਚ ਸਾਹਮਣੇ ਆ ਰਿਹਾ ਹੈ ਕਿ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅਨਾਜ ਚੋਰੀ ਕੀਤਾ ਗਿਆ। ਫਿਰ ਇਸ ਵਿੱਚ ਮਿਲਾਵਟ ਕੀਤੀ ਗਈ ਹੈ। ਘਟੀਆ ਗੁਣਵੱਤਾ ਦਾ ਅਨਾਜ ਬੱਚਿਆਂ ਨੂੰ ਮਿਡ-ਡੇਅ ਮੀਲ ਸਕੀਮ ਤਹਿਤ ਸਪਲਾਈ ਕੀਤਾ ਗਿਆ ਤੇ ਚੰਗੀ ਗੁਣਵੱਤਾ ਵਾਲੇ ਕਣਕ ਤੇ ਚੌਲ ਬਾਹਰ ਬਾਜ਼ਾਰ ਵਿੱਚ ਵੇਚੇ ਗਏ ਹਨ।
ਦਿੱਲੀ ਸਣੇ ਪੰਜਾਬ 'ਚ ਠੰਢ ਦਾ ਕਹਿਰ, ਤਾਪਮਾਨ 'ਚ 2 ਤੋਂ 3 ਡਿਗਰੀ ਦੀ ਗਿਰਾਵਟ, ਜਾਣੋ 7 ਦਿਨਾਂ ਦੇ ਮੌਸਮ ਦੀ ਅਪਡੇਟ
ਅਹਿਮ ਗੱਲ ਹੈ ਕਿ ਇਹ ਸਭ ਬੇਹੱਦ ਪਲਾਨਿੰਗ ਨਾਲ ਹੋ ਰਿਹਾ ਸੀ। ਸੂਤਰਾਂ ਮੁਤਾਬਕ ਅਧਿਕਾਰੀ ਤੇ ਸਟਾਫ਼ 50 ਕਿਲੋ ਦੇ ਬੋਰੇ ਵਿੱਚੋਂ 3 ਕਿਲੋ ਕਣਕ ਕੱਢ ਲੈਂਦੇ ਸਨ। ਵਜ਼ਨ ਘਟਣ ’ਤੇ ਬੋਰਿਆਂ ਉਤੇ ਪਾਣੀ ਪਾ ਦਿੱਤਾ ਜਾਂਦਾ ਸੀ ਜਿਸ ਨਾਲ ਇਹ ਭਾਰੇ ਹੋ ਜਾਂਦੇ ਸਨ। ਚੋਰੀ ਕੀਤੀ ਕਣਕ ਨੂੰ ਮਗਰੋਂ ਬਾਜ਼ਾਰ ਵਿੱਚ ਵੇਚਿਆ ਜਾਂਦਾ ਸੀ। ਐਫਸੀਆਈ ਚੌਲ ਖ਼ਰੀਦ ਕੇ ਮਿੱਲ ਮਾਲਕਾਂ ਨੂੰ ਵੀ ਦਿੰਦੀ ਹੈ ਜੋ ਚੌਲਾਂ ਨੂੰ ਛਿੱਲ ਤੋਂ ਵੱਖ ਕਰਦੇ ਹਨ।
ਦੱਸ ਦਈਏ ਕਿ ਸੀਬੀਆਈ ਨੇ ਪਿਛਲੇ ਦਿਨਾਂ ਵਿੱਚ ‘ਅਪਰੇਸ਼ਨ ਕਣਕ’ ਤਹਿਤ ਮਾਰੇ ਛਾਪਿਆਂ ’ਚ ਐਫਸੀਆਈ ਅਧਿਕਾਰੀਆਂ ਤੇ ਮਿੱਲ ਮਾਲਕਾਂ ਦੀ ਕਥਿਤ ਮਿਲੀਭੁਗਤ ਦੀਆਂ ਕਈ ਪਰਤਾਂ ਖੋਲ੍ਹੀਆਂ ਹਨ। ਇਨ੍ਹਾਂ ਦਾ ਕੰਮ ਕਣਕ-ਚੌਲ ਚੋਰੀ ਵਿੱਚ ਮਦਦ ਕਰਨਾ ਤੇ ਗੁਣਵੱਤਾ ਨਾਲ ਸਮਝੌਤਾ ਹੋਣ ’ਤੇ ਮਿਲਾਵਟ ਲਈ ਰਾਹ ਤਲਾਸ਼ਣਾ ਸੀ। ਸੀਬੀਆਈ ਵੱਲੋਂ ਪੰਜਾਬ ਵਿਚ 90 ਥਾਵਾਂ ’ਤੇ ਛਾਪੇ ਮਾਰੇ ਗਏ ਸਨ। ਕਾਰਜਕਾਰੀ ਡਾਇਰੈਕਟਰ ਸੁਦੀਪ ਸਿੰਘ ਸਣੇ 75 ਅਧਿਕਾਰੀਆਂ ’ਤੇ ਕੇਸ ਦਰਜ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।