(Source: ECI | ABP NEWS)
Punjab News: ਪੰਜਾਬ ਦੇ ਗ੍ਰਿਫ਼ਤਾਰ DIG ਦੀ ਪਹਿਲੀ ਤਸਵੀਰ ਆਈ ਸਾਹਮਣੇ, CBI ਨੇ ਕਰਵਾਇਆ ਮੈਡੀਕਲ, ਘਰ ਤੋਂ ਮਿਲੀ ਰਕਮ ਪਹੁੰਚੀ 7 ਕਰੋੜ ਤੱਕ
ਅੱਜ ਸਵੇਰੇ CBI ਨੇ DIG ਹਰਚਰਨ ਸਿੰਘ ਭੁੱਲਰ ਮੈਡੀਕਲ ਕਰਵਾਇਆ। ਗ੍ਰਿਫ਼ਤਾਰੀ ਤੋਂ ਬਾਅਦ ਭੁੱਲਰ ਹੋਰਾਂ ਦੀ ਪਹਿਲੀ ਤਸਵੀਰ ਸਾਹਮਣੇ ਆਈ। ਜਦੋਂ CBI ਉਸਨੂੰ ਚੰਡੀਗੜ੍ਹ ਦੇ ਸੈਕਟਰ-16 ਹਸਪਤਾਲ ਵਿੱਚ ਮੈਡੀਕਲ ਜਾਂਚ ਲਈ ਲੈ ਕੇ ਪਹੁੰਚੀ...

ਪੰਜਾਬ ਪੁਲਿਸ ਦੇ ਰੂਪਨਗਰ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਅਤੇ ਵਿਚੋਲੇ ਨੂੰ ਅੱਜ ਚੰਡੀਗੜ੍ਹ ਸਥਿਤ CBI ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇੱਥੇ CBI ਦੋਹਾਂ ਦਾ ਰਿਮਾਂਡ ਮੰਗੇਗੀ। CBI ਨੇ ਵੀਰਵਾਰ ਦੁਪਹਿਰ ਨੂੰ DIG ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ।
ਅੱਜ ਸਵੇਰੇ CBI ਨੇ DIG ਹਰਚਰਨ ਸਿੰਘ ਭੁੱਲਰ ਮੈਡੀਕਲ ਕਰਵਾਇਆ। ਗ੍ਰਿਫ਼ਤਾਰੀ ਤੋਂ ਬਾਅਦ ਭੁੱਲਰ ਹੋਰਾਂ ਦੀ ਪਹਿਲੀ ਤਸਵੀਰ ਸਾਹਮਣੇ ਆਈ। ਜਦੋਂ CBI ਉਸਨੂੰ ਚੰਡੀਗੜ੍ਹ ਦੇ ਸੈਕਟਰ-16 ਹਸਪਤਾਲ ਵਿੱਚ ਮੈਡੀਕਲ ਜਾਂਚ ਲਈ ਲੈ ਕੇ ਪਹੁੰਚੀ, ਉਹ ਪੈਂਟ ਤੇ ਕਮੀਜ਼ ਪਹਿਨੇ ਹੋਏ ਸਨ ਅਤੇ ਹੱਥ ਵਿੱਚ ਘੜੀ ਪਾਈ ਹੋਈ ਸੀ। ਉਨ੍ਹਾਂ ਨੇ ਰੁਮਾਲ ਨਾਲ ਆਪਣਾ ਚਿਹਰਾ ਢੱਕਿਆ ਹੋਇਆ ਸੀ। ਗੱਡੀ ਵਿੱਚ ਉਹ ਪਿਛਲੀ ਸੀਟ ‘ਤੇ ਬੈਠੇ ਸਨ ਅਤੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।
ਲੱਖਾਂ 'ਚ ਮੰਗੀ ਸੀ ਰਿਸ਼ਵਤ
DIG ਨੇ ਇਕ ਵਿਚੋਲੇ ਰਾਹੀਂ ਫਤਿਹਗੜ੍ਹ ਸਾਹਿਬ ‘ਚ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਵਪਾਰੀ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਜਦੋਂ ਵਪਾਰੀ ਨੇ ਰਿਸ਼ਵਤ ਦੇਣ ਤੋਂ ਇਨਕਾਰ ਕੀਤਾ, ਤਾਂ ਉਸਨੂੰ 2 ਸਾਲ ਪਹਿਲਾਂ ਸਰਹਿੰਦ ‘ਚ ਦਰਜ ਪੁਰਾਣੇ ਕੇਸ ‘ਚ ਚਾਰਜਸ਼ੀਟ ਪੇਸ਼ ਕਰਨ ਅਤੇ ਨਵਾਂ ਝੂਠਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਗਈ। ਵਪਾਰੀ ਨੇ ਇਸਦੀ ਸ਼ਿਕਾਇਤ CBI ਨੂੰ ਕਰ ਦਿੱਤੀ। CBI ਨੇ ਜਾਂਚ ਤੋਂ ਬਾਅਦ ਟ੍ਰੈਪ ਲਗਾ ਕੇ DIG ਨੂੰ ਗ੍ਰਿਫ਼ਤਾਰ ਕਰ ਲਿਆ।
CBI ਵੱਲੋਂ ਇਹ ਚੀਜ਼ਾਂ ਭੁੱਲਰ ਦੇ ਘਰ ਤੋਂ ਕੀਤੀਆਂ ਬਰਾਮਦ
DIG ਦੇ ਘਰ ਤੋਂ CBI ਵੱਲੋਂ ਜੋ ਸਮਾਨ ਬਰਾਮਦ ਕੀਤਾ ਗਿਆ, ਉਸਨੂੰ ਟੀਮ ਵੱਲੋਂ ਦਫ਼ਤਰ ਲਿਜਾਇਆ ਗਿਆ ਹੈ। ਇਸ ‘ਚ ਤਿੰਨ ਅਟੈਚੀਆਂ ਸ਼ਾਮਲ ਹਨ, ਜਿਨ੍ਹਾਂ ਨੂੰ ਸੀਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਫ਼ੀ ਹੋਰ ਸਮਾਨ ਵੀ ਜ਼ਬਤ ਕੀਤਾ ਗਿਆ ਹੈ। ਟੀਮ ਨੋਟ ਕਾਊਂਟ ਕਰਨ ਵਾਲੀ ਮਸ਼ੀਨ ਸਮੇਤ ਕਈ ਚੀਜ਼ਾਂ ਨਾਲ ਮੌਕੇ ‘ਤੇ ਪਹੁੰਚੀ ਸੀ। ਭੁੱਲਰ ਨੂੰ ਵੀ CBI ਟੀਮ ਆਪਣੇ ਦਫ਼ਤਰ ਲੈ ਆਈ ਹੈ। ਉੱਥੇ ਉਨ੍ਹਾਂ ਦੇ ਵਕੀਲ ਵੀ ਪਹੁੰਚ ਚੁੱਕੇ ਹਨ। ਸੂਤਰਾਂ ਅਨੁਸਾਰ, CBI ਭੁੱਲਰ ਨੂੰ ਲਗਭਗ ਇਕ ਘੰਟੇ ਦੇ ਅੰਦਰ ਪੇਸ਼ ਕਰ ਸਕਦੀ ਹੈ।
ਰਡਾਰ 'ਤੇ ਇਹ ਅਧਿਕਾਰੀ ਵੀ
CBI ਸੂਤਰਾਂ ਦੇ ਮੁਤਾਬਕ, ਸਕ੍ਰੈਪ ਵਪਾਰੀ ਨੇ ਜਿਨ੍ਹਾਂ ਹੋਰ ਅਧਿਕਾਰੀਆਂ ਦੇ ਨਾਮ ਲਏ ਹਨ, ਉਨ੍ਹਾਂ 'ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ। ਸਕ੍ਰੈਪ ਵਪਾਰੀ ਨੇ ਦੱਸਿਆ ਸੀ ਕਿ DIG ਦੀ ਰਿਸ਼ਵਤ ਦੀ ਮੰਗ ਪੂਰੀ ਕਰਨ ਲਈ ਕਈ ਅਧਿਕਾਰੀ ਉਸਨੂੰ ਤੰਗ ਕਰਨ ‘ਚ ਸ਼ਾਮਲ ਸਨ। ਇਸ ਕਰਕੇ ਇਹ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਕਿ ਮੰਥਲੀ ਵਿੱਚ ਇਨ੍ਹਾਂ ਅਧਿਕਾਰੀਆਂ ਦਾ ਵੀ ਹਿੱਸਾ ਹੋ ਸਕਦਾ ਹੈ। ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।





















