Arvind Kejriwal in Punjab: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਆ ਰਹੇ ਹਨ। ਉਹ ਪਟਿਆਲਾ ਵਿੱਚ ਸੂਬਾਈ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਪੰਜਾਬ ਦੌਰੇ ਤੋਂ ਪਹਿਲਾਂ ਕੇਜਰੀਵਾਲ ਨੇ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅੱਜ ਪੰਜਾਬ ਵਿੱਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ।


ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਅੱਜ ਗਾਂਧੀ ਜਯੰਤੀ ਮੌਕੇ ਪੰਜਾਬ ਵਿੱਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਓਟੀ, ਆਈਸੀਯੂ ਆਦਿ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ। ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਇਸ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਵੇਗਾ।



ਦੱਸ ਦਈਏ ਕਿ ਮਿਸ਼ਨ ਸਿਹਤ ਪੰਜਾਬ ਦੇ ਬੈਨਰ ਹੇਠ ਅੱਜ ਪਟਿਆਲਾ ’ਚ ਸੂਬਾਈ ਰੈਲੀ ਹੋ ਰਹੀ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਰੈਲੀ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ 14.50 ਕਰੋੜ ਦੀ ਲਾਗਤ ਵਾਲਾ ਸਿਹਤ ਪ੍ਰਾਜੈਕਟ ਸ਼ੁਰੂ ਕਰ ਕੇ 550 ਕਰੋੜ ’ਤੇ ਆਧਾਰਿਤ ਰਾਜ ਵਿਆਪੀ ਪ੍ਰਾਜੈਕਟ ਦਾ ਰਸਮੀ ਆਗਾਜ਼ ਕਰਨਗੇ। ਇਸ ਰੈਲੀ ’ਚ ਪੰਜਾਹ ਹਜ਼ਾਰ ਦੇ ਕਰੀਬ ਲੋਕਾਂ ਦੇ ਇਕੱਠ ਦਾ ਦਾਅਵਾ ਕੀਤਾ ਜਾ ਰਿਹਾ ਹੈ। ਰੈਲੀ ਦੌਰਾਨ ਸੁਰੱਖਿਆ ਲਈ ਦੋ ਹਜ਼ਾਰ ਤੋਂ ਵੀ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਹੋਣਗੇ।


ਇਸ ਰੈਲੀ ਸਥਾਨ ਦਾ ਚੰਡੀਗੜ੍ਹ ਤੋਂ ਡੀਜੀਪੀ (ਸਪੈਸ਼ਲ) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਵੀ ਐਤਵਾਰ ਨੂੰ ਜਾਇਜ਼ਾ ਲਿਆ। ਫੋਰਸ ਨੇ ਐਤਵਾਰ ਤੋਂ ਹੀ ਮੋਰਚੇ ਸੰਭਾਲ਼ ਲਏ ਹਨ। ਘੋੜ ਸਵਾਰ ਪੁਲਿਸ ਸਮੇਤ ਸੂਹੀਆ ਕੁੱਤਿਆਂ ਦਾ ਵੀ ਵਿਸ਼ੇਸ਼ ਪ੍ਰਬੰਧ ਹੈ। ਸਟੇਜ ਵਾਲੀ ਥਾਂ ਨੂੰ ਪਹਿਲਾਂ ਹੀ ਸੀਲ ਕੀਤਾ ਹੋਇਆ ਹੈ। ਪੁਖ਼ਤਾ ਪ੍ਰਬੰਧਾਂ ਦੀ ਨਿਗਰਾਨੀ ਐਸਐਸਪੀ ਵਰੁਣ ਸ਼ਰਮਾ ਆਈਪੀਐਸ ਕਰ ਰਹੇ ਹਨ। ਸੈਂਕੜੇ ਮੁਲਾਜ਼ਮ ਸਵਿਲ ਕੱਪੜਿਆਂ ’ਚ ਵੀ ਤਾਇਨਾਤ ਰਹਿਣਗੇ।


ਇਹ ਵੀ ਪੜ੍ਹੋ: Gold Silver Price: ਹੁਣ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਇਹ ਬਦਲਾਅ, ਜਾਣੋ ਤੁਹਾਡੇ ਸ਼ਹਿਰ 'ਚ ਕੀ ਹਨ ਰੇਟ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Sangrur News: ਸੱਤਾ ਬਦਲੀ ਸਿਸਟਮ ਨਹੀਂ! ਅਜੇ ਵੀ ਹੱਕ ਮੰਗਣ ਵਾਲਿਆਂ 'ਤੇ ਵਰ੍ਹ ਰਿਹਾ ਪੁਲਿਸ ਦਾ ਡੰਡਾ