Ration Card: ਪੰਜਾਬ 'ਚ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫੂਡ ਐਂਡ ਸਿਵਲ ਸਪਲਾਈ ਵਿਭਾਗ ਫਰੀਦਕੋਟ ਦੇ ਏ. ਐੱਫ਼. ਐੱਸ. ਓ. ਗੁਰਚਰਨਪਾਲ ਸਿੰਘ ਨੇ ਆਪਣੇ ਦਫ਼ਤਰ ਵਿਖੇ ਇਲਾਕੇ ਦੇ ਰਾਸ਼ਨ ਕਾਰਡ ਧਾਰਕਾਂ (Ration card holders) ਨੂੰ ਅਪੀਲ ਕਰਦਿਆਂ ਕਿਹਾ ਕਿ ਸਮੂਹ ਸਰਕਾਰੀ ਰਾਸ਼ਨ ਕਾਰਡ ਲਾਭਪਾਤਰੀਆਂ ਨੂੰ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਕਮ ਜਾਰੀ ਕੀਤੇ ਗਏ ਹਨ ਕਿ ਜਿਸ ਵਿਅਕਤੀ ਦਾ ਵੀ ਸਰਕਾਰੀ ਰਾਸ਼ਨ ਕਾਰਡ ਬਣਿਆ ਹੋਇਆ ਹੈ, ਉਹ ਆਪਣੇ ਸਮੂਹ ਪਰਿਵਾਰਕ ਮੈਂਬਰ, ਜਿਨ੍ਹਾਂ ਦੇ ਰਾਸ਼ਨ ਕਾਰਡ ’ਚ ਨਾਮ ਦਰਜ ਹਨ, ਉਹ ਆਪਣੇ ਨੇੜਲੇ ਡਿਪੂ ਹੋਲਡਰ ਕੋਲ ਜਾ ਕੇ ਆਪਣੀ ਈ-ਕੇ. ਵਾਈ. ਸੀ. (E-KYC) ਕਰਵਾ ਲੈਣ।


ਹੋਰ ਪੜ੍ਹੋ : Rule Change 2025: LPG ਸਿਲੰਡਰ, ਕਾਰਾਂ ਦੀਆਂ ਕੀਮਤਾਂ ਅਤੇ ਪੈਨਸ਼ਨ, 1 ਜਨਵਰੀ ਤੋਂ ਹੋਣਗੇ ਇਹ 6 ਵੱਡੇ ਬਦਲਾਅ, ਜੇਬ 'ਤੇ ਪਵੇਗਾ ਸਿੱਧਾ ਅਸਰ



ਆਧਾਰ ਕਾਰਡ ਅਪਡੇਟ ਕਰਵਾ ਕੇ ਈ-ਕੇ. ਵਾਈ. ਸੀ. ਕਰਵਾ ਲੈਣ


ਉਨ੍ਹਾਂ ਦੱਸਿਆ ਕਿ ਜੇਕਰ ਕੋਈ ਲਾਭਪਾਤਰੀ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਜਾਂ ਕਿਸੇ ਬਾਹਰਲੇ ਸੂਬੇ ’ਚ ਕੰਮਕਾਰ ਕਰਦਾ ਹੈ, ਉਹ ਆਪਣਾ ਉਸ ਇਲਾਕੇ ਦੇ ਨੇੜੇ ਦੇ ਡਿਪੂ ਹੋਲਡਰ ਕੋਲ ਜਾ ਕੇ ਈ-ਕੇ. ਵਾਈ. ਸੀ. ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਬਜ਼ੁਰਗਾਂ ਅਤੇ ਬੱਚਿਆਂ ਦੇ ਮਸ਼ੀਨ ’ਚ ਅੰਗੂਠੇ ਨਹੀਂ ਲੱਗਦੇ ਹਨ, ਉਹ ਆਪਣੇ ਨਜ਼ਦੀਕੀ ਸੁਵਿਧਾ ਸੈਂਟਰ ਜਾ ਕੇ ਆਪਣਾ ਆਧਾਰ ਕਾਰਡ ਅਪਡੇਟ ਕਰਵਾ ਕੇ ਈ-ਕੇ. ਵਾਈ. ਸੀ. ਕਰਵਾ ਲੈਣ।


ਏ. ਐੱਫ਼. ਐੱਸ. ਓ. ਗੁਰਚਰਨ ਪਾਲ ਸਿੰਘ ਨੇ ਦੱਸਿਆ ਕਿ ਈ-ਕੇ. ਵਾਈ. ਸੀ. ਨਾ ਕਰਵਾਉਣ ਵਾਲੇ ਵਿਅਕਤੀ ਦਾ ਨਾਮ ਰਾਸ਼ਨ ਕਾਰਡ ’ਚੋਂ ਕੱਟ ਦਿੱਤਾ ਜਾਵੇਗਾ ਅਤੇ ਨਾਲ ਹੀ ਉਸ ਦਾ ਰਾਸ਼ਨ ਵੀ ਬੰਦ ਹੋ ਜਾਵੇਗਾ। ਜੇਕਰ ਭਵਿੱਖ ਕਾਰਡ ਧਾਰਕਾਂ ਨੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ ਤਾਂ ਉਨ੍ਹਾਂ ਦੇ ਕਾਰਡ ਰੱਦ ਕੀਤੇ ਜਾਣਗੇ।



 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।