Punjab News: ਖੁਸ਼ੀਆਂ ਦੇ ਵਿਚਾਲੇ ਪਸਰਿਆ ਸੋਗ, ਦੀਵਾਲੀ 'ਤੇ ਔਰਤ ਦੀ ਦਰਦਨਾਕ ਮੌਤ
ਜਿੱਥੇ ਲੋਕ ਦੀਵਾਲੀ ਦੀਆਂ ਖੁਸ਼ੀ ਮਨਾ ਰਹੇ ਸੀ, ਉੱਥੇ ਹੀ ਇੱਕ ਘਰ ਦੇ ਵਿੱਚ ਮਾਤਮਾ ਛਾ ਗਿਆ। ਜੀ ਹਾਂ ਇੱਕ ਔਰਤ ਜੋ ਕਿ ਆਪਣੀ ਸਕੂਟੀ ਉੱਤੇ ਜਾ ਰਹੀ ਸੀ ਤਾਂ ਉਹ ਟ੍ਰੈਕਟਰ-ਟਰਾਲੀ ਦੀ ਚਪੇਟ ਵਿੱਚ ਆ ਗਈ ਅਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ।

ਜਿੱਥੇ ਲੋਕ 21 ਅਕਤੂਬਰ ਨੂੰ ਆਪਣੇ ਘਰਾਂ ਵਿੱਚ ਖੁਸ਼ੀਆਂ ਮਨਾਉਂਦੇ ਹੋਏ ਦੀਵਾਲੀ ਮਨਾ ਰਹੇ ਸਨ, ਉਸੇ ਸਮੇਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਭਿਆਨਕ ਹਾਦਸਾ ਹੋ ਗਿਆ। ਇਹ ਹਾਦਸੇ ਕਈ ਘਰਾਂ ਵਿੱਚ ਦੁੱਖ ਦਾ ਮਾਹੌਲ ਪੈਦਾ ਕਰ ਦਿੱਤਾ। ਦੇਰ ਸ਼ਾਮ ਨੂੰ, ਦੀਨਾਨਗਰ ਵਿਧਾਨ ਸਭਾ ਖੇਤਰ ਦੇ ਬਹਿਰਾਮਪੁਰ ਥਾਣੇ ਦੇ ਨੇੜੇ ਇੱਕ ਔਰਤ ਟ੍ਰੈਕਟਰ-ਟਰਾਲੀ ਦੀ ਚਪੇਟ ਵਿੱਚ ਆ ਗਈ ਅਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ।
ਇੰਝ ਵਾਪਰਿਆ ਹਾਦਸਾ
ਥਾਣਾ ਪ੍ਰਧਾਨ ਜਤੀੰਦਰ ਪਾਲ ਸਿੰਘ ਨੇ ਦੱਸਿਆ ਕਿ ਔਰਤ ਆਪਣੀ ਸਕੂਟੀ 'ਤੇ ਬਹਿਰਾਮਪੁਰ ਤੋਂ ਆਪਣੇ ਪਿੰਡ ਜਾਗੋਚਕ ਟਾਂਡਾ ਵਾਪਸ ਜਾ ਰਹੀ ਸੀ। ਉਸ ਸਮੇਂ ਗੁਰਦਾਸਪੁਰ ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਹੀ ਟ੍ਰੈਕਟਰ-ਟਰਾਲੀ ਨਾਲ ਉਹ ਟਕਰਾਈ ਅਤੇ ਤੁਰੰਤ ਉਸਦੀ ਮੌਤ ਹੋ ਗਈ।
ਪੁਲਿਸ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਗੁਰਦਾਸਪੁਰ ਸਿਵਿਲ ਹਸਪਤਾਲ ਭੇਜ ਦਿੱਤਾ। ਪੁਲਿਸ ਦੇ ਅਨੁਸਾਰ ਮ੍ਰਿਤਕ ਔਰਤ ਦੀ ਪਹਿਚਾਣ ਸਰਬਜੀਤ ਕੌਰ (40) ਨਿਵਾਸੀ ਜਾਗੋਚਕ ਟਾਂਡਾ ਵਜੋਂ ਹੋਈ ਹੈ। ਪੁਲਿਸ ਨੇ ਟ੍ਰੈਕਟਰ-ਟਰਾਲੀ ਨੂੰ ਜਬਤ ਕਰਕੇ ਚਾਲਕ ਦੀ ਖੋਜ ਸ਼ੁਰੂ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















