Punjab News: ਘਰ 'ਚ ਨਜ਼ਰਬੰਦ ਕੀਤੀ ਕੇਜਰੀਵਾਲ ਦੀ 'ਮੂੰਹ ਬੋਲੀ ਭੈਣ'...ਧਰਨਿਆਂ ਤੋਂ ਡਰੀ ਸਰਕਾਰ
ਘਰ 'ਚ ਨਜ਼ਰਬੰਦ ਕੀਤੀ ਕੇਜਰੀਵਾਲ ਦੀ 'ਮੂੰਹ ਬੋਲੀ ਭੈਣ'...ਧਰਨਿਆਂ ਤੋਂ ਡਰੀ ਸਰਕਾਰPunjab News: ਪੰਜਾਬ ਸਰਕਾਰ ਰੋਸ ਧਰਨਿਆਂ ਤੋਂ ਡਰਨ ਲੱਗੀ ਹੈ। ਇਸ ਲਈ ਯੂਨੀਅਨ ਲੀਡਰਾਂ ਨੂੰ ਘਰਾਂ ਅੰਦਰ ਹੀ ਨਜ਼ਰਬੰਦ ਕਰਨ ਦਾ...

Punjab News: ਘਰ 'ਚ ਨਜ਼ਰਬੰਦ ਕੀਤੀ ਕੇਜਰੀਵਾਲ ਦੀ 'ਮੂੰਹ ਬੋਲੀ ਭੈਣ'...ਧਰਨਿਆਂ ਤੋਂ ਡਰੀ ਸਰਕਾਰPunjab News: ਪੰਜਾਬ ਸਰਕਾਰ ਰੋਸ ਧਰਨਿਆਂ ਤੋਂ ਡਰਨ ਲੱਗੀ ਹੈ। ਇਸ ਲਈ ਯੂਨੀਅਨ ਲੀਡਰਾਂ ਨੂੰ ਘਰਾਂ ਅੰਦਰ ਹੀ ਨਜ਼ਰਬੰਦ ਕਰਨ ਦਾ ਕਵਾਇਦ ਚਲਾਈ ਹੋਈ ਹੈ। ਸੁਨਾਮ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਸੰਮੇਲਨ ਤੋਂ ਪਹਿਲਾਂ ਪੁਲਿਸ ਨੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਇਨ੍ਹਾਂ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 'ਮੂੰਹ ਬੋਲੀ ਭੈਣ' ਸਿੱਪੀ ਸ਼ਰਮਾ ਵੀ ਸ਼ਾਮਲ ਹੈ। ਅੱਜ ਸਵੇਰ ਤੋਂ ਹੀ ਉਨ੍ਹਾਂ ਦੇ ਘਰ 'ਤੇ ਪੁਲਿਸ ਤਾਇਨਾਤ ਹੈ।
ਬੇਰੁਜ਼ਗਾਰ 646 ਅਧਿਆਪਕ ਯੂਨੀਅਨ ਦੀ ਮੈਂਬਰ ਸਿੱਪੀ ਸ਼ਰਮਾ ਨੇ ਕਿਹਾ ਕਿ 2014 ਵਿੱਚ ਸੰਘਰਸ਼ ਦੌਰਾਨ ਕੇਜਰੀਵਾਲ ਨੇ ਉਨ੍ਹਾਂ ਨੂੰ ਆਪਣੀ ਮੂੰਹ ਬੋਲੀ ਭੈਣ ਕਿਹਾ ਸੀ ਤੇ ਉਨ੍ਹਾਂ ਨੂੰ ਰੱਖੜੀ ਵੀ ਬੰਨ੍ਹੀ ਸੀ। ਸਿੱਪੀ ਸ਼ਰਮਾ ਦਾ ਕਹਿਣਾ ਹੈ ਕਿ ਅੱਜ ਵੀ ਉਹ ਆਪਣੇ ਮੂੰਹ ਬੋਲੇ ਭਰਾ ਕੇਜਰੀਵਾਲ ਨੂੰ ਰੱਖੜੀ ਬੰਨ੍ਹਣਾ ਚਾਹੁੰਦੀ ਸੀ ਤੇ ਨਾਲ ਹੀ ਬੇਰੁਜ਼ਗਾਰ 646 ਪੀਟੀਆਈ ਅਧਿਆਪਕਾਂ ਦੀਆਂ ਮੰਗਾਂ ਉਨ੍ਹਾਂ ਸਾਹਮਣੇ ਰੱਖਣੀਆਂ ਸਨ।
ਸਿੱਪੀ ਸ਼ਰਮਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਯਾਦਗਾਰ ਵਿਖੇ ਹੋਣ ਵਾਲੇ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਆਉਣ ਤੋਂ ਪਹਿਲਾਂ ਪੁਲਿਸ ਨੇ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਵਿੱਤ ਮੰਤਰੀ ਹਰਪਾਲ ਚੀਮਾ ਨਾਲ 50-60 ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਕੋਈ ਠੋਸ ਹੱਲ ਨਹੀਂ ਨਿਕਲਿਆ। ਇਸੇ ਕਰਕੇ ਉਹ ਅਜੇ ਵੀ ਆਪਣੀ ਭਰਤੀ ਲਈ ਸੰਘਰਸ਼ ਕਰ ਰਹੀ ਹੈ।
ਯੂਨੀਅਨ ਮੰਗ ਕਰਦੀ ਹੈ ਕਿ ਸਰਕਾਰ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਭਰਤੀ ਕਰੇ। ਇਸ ਵੇਲੇ ਸੁਨਾਮ ਦੇ ਸ਼ਹੀਦ ਊਧਮ ਸਿੰਘ ਯਾਦਗਾਰ ਵਿਖੇ ਇੱਕ ਰਾਜ ਪੱਧਰੀ ਸਮਾਗਮ ਕੀਤਾ ਜਾ ਰਿਹਾ ਹੈ ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਸਾਹਮਣੇ ਬੇਰੁਜ਼ਗਾਰ 646 ਪੀਟੀਆਈ ਅਧਿਆਪਕਾਂ ਦੀਆਂ ਮੰਗਾਂ ਰੱਖਣਾ ਚਾਹੁੰਦੇ ਸੀ ਪਰ ਸਮਾਗਮ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਲਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















