Kultar Singh Sandhwan News: ਅੱਜ ਸਮਰਾਲਾ ਹਲਕੇ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਨਿਵਾਸ ਸਥਾਨ ਤੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਰਾਈਸ ਮਿਲਰਜ ਨਾਲ ਮੀਟਿੰਗ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੀਟਿੰਗ ਵਿੱਚ ਰਾਈਸ ਮਿਲਰਜ ਐਸੋਸੀਏਸ਼ਨ ਦੇ ਨੁਮਾਇੰਦੇ ਪਹੁੰਚੇ। ਸਪੀਕਰ ਸੰਧਵਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ ਅਤੇ ਰਾਈਸ ਮਿਲ ਦੇ ਮਾਲਕਾਂ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੇ ਨਾਲ ਖੜੀ ਹ ਤੇ ਜਲਦ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ।


ਹੋਰ ਪੜ੍ਹੋ : ਨਕਲੀ ਜੱਜ ਤੇ ਫਰਜ਼ੀ ਅਦਾਲਤ...ਵਿਵਾਦਿਤ ਕੇਸਾਂ ਦੀ ਸੁਣਵਾਈ ਕਰਦਾ ਸੀ ਆਪਣੀ ਕੋਰਟ 'ਚ, ਫੈਸਲੇ ਦੇ ਹੜੱਪ ਲਈ ਅਰਬਾਂ ਦੀ ਸਰਕਾਰੀ ਜ਼ਮੀਨ



ਰਾਈਸ ਮਿਲਰ ਦੀ ਪ੍ਰੇਸ਼ਾਨੀ ਦਾ ਕਾਰਨ ਹੈ ਕੇਂਦਰ ਸਰਕਾਰ 


ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਵਕਤ ਇਸ ਸਮੇਂ ਜੋ ਪਰੇਸ਼ਾਨੀ ਰਾਈਸ ਮਿਲਰ ਨੂੰ ਆ ਰਹੀ ਹੈ ਉਸ ਦਾ ਕਾਰਨ ਕੇਂਦਰ ਸਰਕਾਰ ਹੈ । ਕਿਉਂਕਿ ਕੇਂਦਰ ਸਰਕਾਰ ਨਾਲ ਇੱਕ ਵਰਗ ਨਹੀਂ ਹੋਰ ਵੀ ਵਰਗ ਲੜਾਈ ਲੜ ਰਹੀ ਹੈ। ਸੰਧਵਾਂ ਨੇ ਕਿਹਾ ਕਿ ਪਿਛਲੇ ਸਾਲ ਰਾਈਸ ਮਿਲਰ ਵੱਲੋਂ ਐਫਸੀਆਈ ਨੂੰ ਦਿੱਤੇ ਗਏ ਚਾਵਲ ਐਫਸੀਆਈ ਨੇ ਨਹੀਂ ਚੁੱਕੇ ਇਹ ਵੀ ਵੱਡਾ ਕਾਰਨ ਹੈ।



ਪੰਜਾਬ ਨੂੰ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ


ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਹੀ ਸਮੇਂ ਤੇ ਸਹੀ ਕੰਮ ਨਹੀਂ ਕੀਤਾ, ਕਿਉਂਕਿ ਕੇਂਦਰ ਸਰਕਾਰ ਪੰਜਾਬ ਨੂੰ , ਕਿਸਾਨਾਂ ਅਤੇ  ਮਜ਼ਦੂਰਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੀ ਹੈ ਪਰ ਪਰ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਅਸੀਂ ਇੱਕ ਦੂਜੇ ਦੀ ਬਾਂਹ ਫੜ ਕੇ ਕਿਸੇ ਨੂੰ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ। ਸੰਧਵਾਂ ਨੇ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਦੀ ਗਰੰਟੀ ਹੈ ਕਿ ਉਹ ਸਭ ਦੇ ਨਾਲ ਖੜੇ ਨੇ ਅਤੇ ਮੈਂ ਅੱਜ ਰਾਈਸ ਮਿਲਰ ਦੇ ਮਾਲਕਾਂ ਨੂੰ ਹੌਸਲਾ ਫਜਾਈ ਕਰਨ ਆਇਆ ਸੀ ਅਤੇ ਇਹ ਦੱਸਣਾ ਆਇਆ ਸੀ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ। ਕੁਲਤਾਰ ਸਿੰਘ ਸੰਧਵਾਂ ਨੇ ਰਾਈਸ ਮਿੱਲਰਜ਼ ਅਤੇ ਮੀਡੀਆ ਸਾਹਮਣੇ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਾਮ ਨਾ ਲੈਂਦੇ ਹੋਏ ਅਰਵਿੰਦ ਕੇਜਰੀਵਾਲ ਦੀ ਗਰੰਟੀ ਦਾ ਹੀ ਨਾਮ ਲਿਆ।


ਇਸ ਮੌਕੇ ਰਾਈਸ ਮਿਲਰਸ ਦੇ ਰੁਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਅੱਜ ਰਾਈਸ ਮਿਲਰਜ ਮੈਂਬਰ ਦੇ ਨਾਲ ਪੰਜਾਬ ਵਿਧਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਜੋ ਵੀ ਸਾਡੀਆਂ ਮੰਗਾਂ ਨੇ ਉਹ ਸ਼ਾਮ ਤੱਕ ਪ੍ਰਵਾਨ ਕਰ ਲਈਆਂ ਜਾਣਗੀਆਂ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਨੂੰ ਰਾਈਸ ਮਿਲਰਸ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ।