PUNJAB NEWS: ਸ਼੍ਰੋਮਣੀ ਅਕਾਲੀ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ। ਮਜੀਠੀਆ ਨੇ ਸੋਸ਼ਲ ਮੀਡੀਆ ਪੇਜ ਐਕਸ ਉਪਰ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਦੇਰ ਰਾਤ ਸੀਐਮ ਸਾਹਿਬ ਨੂੰ ਐਮਰਜੈਂਸੀ ਫੋਰਟਿਸ ਮੁਹਾਲੀ ਜਾਣਾ ਪਿਆ...Get well soon  Bhagwant Mann ji....I HOPE AL IS WELL.

ਮਜੀਠੀਆ ਨੇ ਅੱਗੇ ਲਿਖਿਆ ਜਾਣਕਾਰੀ ਮੁਤਾਬਕ ਭਗਵੰਤ ਮਾਨ ਜੀ ਨੂੰ ਕ੍ਰੋਨਿਕ ਲਿਵਰ ਡਿਜੀਜ਼, ਲੰਗ ਇਫਿਊਜ਼ਨ, ਹਾਈ ਲੰਗ ਪ੍ਰੈਸ਼ਰ ਤੇ ਰਾਈਟ ਹਾਰਟ ਸਟ੍ਰੈਸ ਹੈ। ਦਾਸ ਸੀਐਮ ਭਗਵੰਤ ਮਾਨ ਦੀ ਸਿਹਤ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹੈ। ਸੀਐਮ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸੀਐਮ ਸੰਵਧਾਨਿਕ ਅਹੁਦੇ ਤੇ ਜਨਤਾ ਦੇ ਨੁਮਾਇੰਦੇ ਹਨ। ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਪਾਰਦਰਸ਼ੀ ਰੱਖਣੀ ਚਾਹੀਦੀ ਹੈ।


ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ (Fortis hospital) 'ਚ ਭਰਤੀ ਕਰਵਾਇਆ ਗਿਆ ਹੈ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ। ਕੁਝ ਹੋਰ ਜ਼ਰੂਰੀ ਟੈਸਟਾਂ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।





 


ਦਰਅਸਲ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ (AAP) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਦੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਭਗਵੰਤ ਮਾਨ ਦੇ ਬੀਮਾਰ ਹੋਣ ਦਾ ਖ਼ੁਲਾਸਾ ਹੋਇਆ ਸੀ। ਉਨ੍ਹਾਂ ਨੂੰ ਦਿੱਲੀ ਦੀ ਹਸਪਤਾਲ ਵਿੱਚ ਦਾਖਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਵਿਰੋਧੀ ਧਿਰਾਂ ਨੇ ਇਸ ਉਪਰ ਸਵਾਲ ਵੀ ਉਠਾਏ ਸੀ।






 


ਇਸ ਦੇ ਜਵਾਬ ਵਿੱਚ ਬੀਤੇ ਦਿਨ ਬਠਿੰਡਾ 'ਚ ਰੈਲੀ ਦੌਰਾਨ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਜੇ ਮੈਂ ਚੱਲਦੇ ਹੋਏ ਜੁੱਤੀ ਦਾ ਫੀਤਾ ਬੰਨ੍ਹਣ ਲਈ ਵੀ ਬੈਠ ਜਾਵਾਂ ਤਾਂ ਕਿਹਾ ਜਾਂਦਾ ਹੈ ਕਿ ਭਗਵੰਤ ਮਾਨ ਡਿੱਗ ਗਿਆ ਹੈ। ਮੈਂ ਇਸ ਤਰ੍ਹਾਂ ਨਹੀਂ ਬੈਠਾਂਗਾ, ਮੈਂ ਤੁਹਾਡੀਆਂ ਜੜ੍ਹਾਂ ਵਿੱਚ ਬੈਠਾਂਗਾ। ਸੀਐਮ ਨੇ ਕਿਹਾ ਸੀ ਇਹ ਤੁਹਾਡਾ ਪਿਆਰ ਹੈ। ਉਹ ਮੇਰੇ ਤੋਂ ਨਹੀਂ ਡਰਦੇ, ਉਹ ਤੁਹਾਡੇ ਤੋਂ ਡਰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਇਹ ਲੋਕ ਇਸ ਦੇ ਨਾਲ ਹਨ।