Punjab News: ਪੰਜਾਬ ਦੇ ਤਰਨਤਾਰਨ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਲੋਕਾਂ ਵਿਚਾਲੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦੱਸ ਦੇਈਏਕਿ ਸੋਮਵਾਰ ਸ਼ਾਮ ਨੂੰ ਕੈਰੋ ਪਿੰਡ ਵਿੱਚ ਰੇਲਵੇ ਕਰਾਸਿੰਗ ਨੇੜੇ ਗੈਂਗਵਾਰ ਸ਼ੁਰੂ ਹੋ ਗਈ। ਇਸ ਘਟਨਾ ਵਿੱਚ ਦੋ ਨੌਜਵਾਨ ਜ਼ਖਮੀ ਹੋ ਗਏ, ਜਦੋਂ ਕਿ ਇੱਕ ਹੋਰ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਪੰਡੋਰੀ ਪਿੰਡ ਦੀ ਸੋਸ਼ਲ ਮੀਡੀਆ ਇੰਨਫਲੂਇੰਸਰ ਮਹਿਕ ਪੰਡੋਰੀ ਸ਼ਾਮਲ ਹੈ। ਕੁਝ ਸਮਾਂ ਪਹਿਲਾਂ ਮਹਿਕ ਪੰਡੋਰੀ ਨੇ ਜਸ ਧਾਲੀਵਾਲ ਨਾਮ ਦੇ ਇੱਕ ਨੌਜਵਾਨ ਦੀ ਵੀਡੀਓ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਕੁਝ ਲੋਕ ਮਹਿਕ ਦੇ ਘਰ ਆਏ ਅਤੇ ਉਸਦੀ ਕੁੱਟਮਾਰ ਕੀਤੀ, ਜਿਸ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਿਆ।
ਇੱਕ ਨੌਜਵਾਨ ਦੀ ਮੌਤ ਅਤੇ ਦੂਜੇ ਦੀ ਹਾਲਤ ਗੰਭੀਰ
ਸੋਮਵਾਰ ਨੂੰ, ਇਹ ਮਾਮਲਾ ਦੋ ਗਰੁੱਪਾਂ ਵਿਚਕਾਰ ਗਰਮਾ-ਗਰਮ ਬਹਿਸ ਗਈ ਵਿੱਚ ਤਬਦੀਲ ਹੋ ਗਿਆ। ਸ਼ਾਮ ਨੂੰ ਕਸਬਾ ਪੱਟੀ ਦੇ ਨੇੜੇ ਕੈਰੋ ਪਿੰਡ ਵਿੱਚ ਰੇਲਵੇ ਕਰਾਸਿੰਗ ਨੇੜੇ ਦੋਵਾਂ ਸਮੂਹਾਂ ਦੇ ਹਥਿਆਰਬੰਦ ਵਿਅਕਤੀ ਇਕੱਠੇ ਹੋਏ। ਲਗਭਗ ਅੱਠ ਰਾਉਂਡ ਗੋਲੀਆਂ ਚੱਲੀਆਂ, ਜਿਸ ਵਿੱਚ ਇੱਕ ਫਾਰਚੂਨਰ ਵਿੱਚ ਸਵਾਰ ਦੋ ਨੌਜਵਾਨ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ, ਦੋਵਾਂ ਜ਼ਖਮੀਆਂ ਨੂੰ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕਰਮੂਵਾਲਾ ਪਿੰਡ ਦੇ ਰਹਿਣ ਵਾਲੇ ਸਮਰਪ੍ਰੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਮਰਹਾਣਾ ਪਿੰਡ ਦੇ ਰਹਿਣ ਵਾਲੇ ਸੌਰਵ ਸਿੰਘ ਦੀ ਹਾਲਤ ਗੰਭੀਰ ਹੈ।
ਹਮਲੇ ਤੋਂ ਬਾਅਦ, ਹਮਲਾਵਰ ਆਪਣੀ ਗੱਡੀ ਵਿੱਚ ਪੱਟੀ ਵੱਲ ਭੱਜ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ, ਪੁਲਿਸ ਸੁਪਰਡੈਂਟ (ਐਸਪੀ) ਰਿਪੁਤਪਨ ਸਿੰਘ, ਡੀਐਸਪੀ (ਪੱਟੀ ਸਬ-ਡਿਵੀਜ਼ਨ) ਲਵਕੇਸ਼ ਸੈਣੀ, ਪੱਟੀ ਪੁਲਿਸ ਸਟੇਸ਼ਨ ਮੁਖੀ ਕਵਲਜੀਤ ਰਾਏ, ਸਿਟੀ ਪੁਲਿਸ ਸਟੇਸ਼ਨ ਮੁਖੀ ਗੁਰਚਰਨ ਸਿੰਘ, ਸਦਰ ਪੁਲਿਸ ਸਟੇਸ਼ਨ ਮੁਖੀ ਅਵਤਾਰ ਸਿੰਘ ਸੰਧੂ ਅਤੇ ਚੀਫ਼ ਆਫ਼ ਸਟਾਫ਼ ਪ੍ਰਭਜੀਤ ਸਿੰਘ ਮੌਕੇ 'ਤੇ ਪਹੁੰਚੇ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਇਸ ਸਮੇਂ ਘਟਨਾ ਸੰਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।