Punjab News: ਇੱਕ ਤਾਂ ਗਰੀਬੀ ਉੱਤੇ ਕੁਦਰਤ ਦਾ ਕਹਿਰ, ਇਹ ਦੋਵੇਂ ਹੀ ਗਰੀਬ ਦੇ ਲੱਕ ਨੂੰ ਭੰਨ ਕੇ ਰੱਖ ਦਿੰਦੇ ਨੇ। ਉੱਧਰ ਮਿਹਨਤ ਦੇ ਨਾਲ ਬਣਾਈ ਛੱਤ ਵੀ ਟੁੱਟ ਜਾਵੇ ਤਾਂ ਗਰੀਬ ਕਿਹੜੇ ਪਾਸੇ ਜਾਵੇ। ਅਜਿਹੀ ਹੀ ਦਰਦ ਭਰਿਆ ਮਾਮਲਾ ਸਾਹਮਣੇ ਆਇਆ ਹੈ ਨੰਗਲ ਤਹਿਸੀਲ 'ਚ ਪੈਂਦੇ ਪਿੰਡ ਅਜੌਲੀ ਤੋਂ, ਜਿੱਥੇ ਭਾਰੀ ਮੀਂਹ ਅਤੇ ਤੇਜ਼ ਹਵਾ ਕਾਰਨ ਨੰਗਲ-ਸ੍ਰੀ ਅਨੰਦਪੁਰ ਸਾਹਿਬ ਮਾਰਗ 'ਤੇ ਇੱਕ ਕਿੱਕਰ ਦਾ ਭਾਰੀ ਰੁੱਖ ਗਰੀਬ ਪਰਿਵਾਰ ਦੇ ਬਣਾਏ ਕੱਚੇ ਮਕਾਨ 'ਤੇ ਡਿੱਗ ਗਿਆ। 



ਹੋਰ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦੀ ਵਾਧੂ ਵਿਸ਼ਾ ਪੰਜਾਬੀ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ


ਭਾਰੀ ਦਰੱਖਤ ਛੱਤ 'ਤੇ ਆ ਡਿੱਗਿਆ
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਇਹ ਭਾਰੀ ਦਰੱਖਤ ਉਨ੍ਹਾਂ ਦੀ ਛੱਤ 'ਤੇ ਆ ਡਿੱਗਿਆ ਤਾਂ ਉਸ ਸਮੇਂ ਉਹ ਘਰ ਦੇ ਅੰਦਰ ਕੰਮ ਕਰ ਰਹੇ ਸਨ। ਜਦੋਂ ਤੇਜ਼ ਆਵਾਜ਼ ਆਈ ਤਾਂ ਉਹ ਡਰ ਦੇ ਮਾਰੇ ਬਾਹਰ ਵੱਲ ਨੂੰ ਭੱਜੇ। ਜਿਸ ਕਰਕੇ ਉਨ੍ਹਾਂ ਦੀ ਜਾਨ ਬਚ ਗਈ। ਪਰ ਦਰੱਖਤ ਡਿੱਗਣ ਕਰਕੇ ਉਨ੍ਹਾਂ ਦੀ ਟੀਨਾਂ ਦੀ ਛੱਤ ਨੂੰ ਭਾਰੀ ਨੁਕਸਾਨ ਪਹੁੰਚਿਆ। ਛੱਤ ਨੂੰ ਹੁਣ ਆਰਜ਼ੀ ਸਹਾਰੇ ਲਗਾਏ ਗਏ ਹਨ। ਤਾਂ ਜੋ ਮੀਂਹ ਦੇ ਪਾਣੀ ਨੂੰ ਅੰਦਰ ਆਉਣ ਤੋਂ ਰੋਕਿਆ ਜਾ ਸਕੇ। 


ਵਿਭਾਗ ਨੂੰ ਪਹਿਲਾਂ ਕਈ ਵਾਰ ਬੇਨਤੀ ਕੀਤੀ ਸੀ


ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧ 'ਚ ਵਿਭਾਗ ਨੂੰ ਪਹਿਲਾਂ ਕਈ ਵਾਰ ਕਿਹਾ ਸੀ ਕਿ ਇਸ ਭਾਰੀ ਕਿੱਕਰ ਦੇ ਦਰੱਖਤ ਕਾਰਨ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਪਰ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਬਾਰੇ ਬਲਾਕ ਅਫ਼ਸਰ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਪਹਿਲਾਂ ਕੋਈ ਵੀ ਜਾਣਕਾਰੀ ਨਹੀਂ ਮਿਲੀ ਪਰ ਹੁਣ ਉਨ੍ਹਾਂ ਵੱਲੋਂ ਮੌਕਾ ਦੇਖ ਲਿਆ ਗਿਆ ਹੈ ਤੇ ਉਚਿਤ ਕਾਰਵਾਈ ਕੀਤੀ ਜਾਵੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।