Punjab News: ਪੰਜਾਬ ਦੇ ਬਿਜਲੀ ਉਪਭੋਗਤਾਵਾਂ ਨੂੰ ਇੱਕ ਖਾਸ ਅਪੀਲ ਕੀਤੀ ਜਾ ਰਹੀ ਹੈ। ਦਰਅਸਲ, ਬਿਜਲੀ ਬੋਰਡ ਮਲੋਟ ਵੱਲੋਂ ਪੀ.ਐਸ.ਪੀ.ਸੀ.ਐਲ. (PSPCL ) ਦੇ ਉਪਭੋਗਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਹੈ ਕਿ ਬਿਜਲੀ ਦੇ ਉਪਕਰਨ ਜਿਵੇਂ ਕਿ ਮੋਟਰਾਂ, ਏ.ਸੀ. ਆਦਿ ਚਾਲੂ ਹੋਣ 'ਤੇ ਆਮ ਲੋਡ ਨਾਲੋਂ ਢਾਈ ਗੁਣਾ ਵੱਧ ਕਰੰਟ ਖਿੱਚਦੇ ਹਨ।
ਇਸ ਲਈ ਜਦੋਂ ਬਿਜਲੀ ਚਲੀ ਜਾਂਦੀ ਹੈ ਅਤੇ ਦੁਬਾਰਾ ਸਬ-ਸਟੇਸ਼ਨ ਤੋਂ ਸਪਲਾਈ ਬਹਾਲ ਕੀਤੀ ਜਾਂਦੀ ਹੈ, ਤਾਂ ਜੇਕਰ ਉਪਕਰਨਾਂ ਦੇ ਸਵਿੱਚ ਪਹਿਲਾਂ ਤੋਂ ਹੀ ਆਨ ਹੋਣ, ਤਾਂ ਟਰਾਂਸਫਾਰਮਰ ਦੇ ਓਵਰਲੋਡ ਹੋਣ ਨਾਲ ਫਿਊਜ਼ ਉੱਡ ਜਾਂਦੇ ਹਨ ਜਾਂ ਤਾਰਾਂ ਟੁੱਟ ਜਾਂਦੀਆਂ ਹਨ।
PSPCL ਵੱਲੋਂ ਲੋਕਾਂ ਨੂੰ ਖਾਸ ਅਪੀਲ
ਇਸ ਲਈ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਬਿਜਲੀ ਚਲੀ ਜਾਵੇ ਤਾਂ ਉਪਕਰਨਾਂ ਦੇ ਸਵਿੱਚ ਬੰਦ ਕਰ ਦਿੱਤੇ ਜਾਣ ਅਤੇ ਬਿਜਲੀ ਆਉਣ ਤੋਂ ਬਾਅਦ ਕੁਝ ਮਿੰਟ ਰੁਕ ਕੇ ਹੀ ਉਨ੍ਹਾਂ ਨੂੰ ਚਾਲੂ ਕੀਤਾ ਜਾਵੇ। ਤੁਹਾਡਾ ਇਹ ਸਹਿਯੋਗ ਬਿਜਲੀ ਸੰਬੰਧੀ ਸ਼ਿਕਾਇਤਾਂ ਵਿੱਚ ਘਾਟ ਲਿਆਏਗਾ ਅਤੇ ਸਪਲਾਈ ਰੁਕਾਵਟ ਤੋਂ ਬਿਨਾਂ ਜਾਰੀ ਰਹੇਗੀ।
ਪੰਜਾਬ ਵਾਸੀਆਂ ਲਈ 24x7 ਚੱਲਦੀ ਹੈ ਇਹ ਹੈਲਪਲਾਈਨ
ਬਿਜਲੀ ਵਿਭਾਗ ਦਾ 1912 ਨੰਬਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਜਾਰੀ ਕੀਤਾ ਗਿਆ ਇੱਕ ਹੈਲਪਲਾਈਨ ਨੰਬਰ ਹੈ ਜੋ ਪੰਜਾਬ ਦੇ ਬਿਜਲੀ ਉਪਭੋਗਤਾਵਾਂ ਲਈ ਰਾਊਂਡ ਦਿ ਕਲਾਕ (24x7) ਚੱਲਦਾ ਹੈ।
1912 ਨੰਬਰ ਦੇ ਮੁੱਖ ਉਦੇਸ਼:
- ਬਿਜਲੀ ਸੰਬੰਧੀ ਸ਼ਿਕਾਇਤਾਂ ਦਰਜ ਕਰਨ ਲਈ – ਜਿਵੇਂ ਕਿ ਲਾਈਟ ਨਾ ਹੋਣਾ, ਵੋਲਟੇਜ ਦੀ ਸਮੱਸਿਆ, ਟ੍ਰਾਂਸਫਾਰਮਰ ਦੀ ਗੜਬੜ ਆਦਿ।
- ਬਿਜਲੀ ਸਪਲਾਈ ਵਿੱਚ ਆ ਰਹੀ ਰੁਕਾਵਟ ਦੀ ਜਾਣਕਾਰੀ ਲੈਣ ਲਈ।
- ਬਿਲਿੰਗ ਸੰਬੰਧੀ ਮਦਦ – ਜਿਵੇਂ ਕਿ ਬਿੱਲ ਨਹੀਂ ਮਿਲਿਆ, ਜ਼ਿਆਦਾ ਰਕਮ ਆਉਣੀ ਆਦਿ।
- ਲੋਡ ਸ਼ੈੱਡਿੰਗ ਜਾਂ ਮੈਂਟੇਨੈਂਸ ਅਪਡੇਟਸ ਦੀ ਜਾਣਕਾਰੀ।
ਕਿਵੇਂ ਵਰਤਣਾ ਹੈ:ਆਪਣੇ ਰਜਿਸਟਰਡ ਮੋਬਾਈਲ ਨੰਬਰ ਜਾਂ PSPCL ਖਾਤਾ ਨੰਬਰ ਨਾਲ 1912 'ਤੇ ਕਾਲ ਕਰੋ।
ਆਟੋਮੈਟਿਕ ਮੈਨੂ ਜਾਂ ਕਸਟਮਰ ਕੇਅਰ ਏਜੰਟ ਤੁਹਾਡੀ ਮਦਦ ਕਰਨਗੇ।
ਹੋਰ ਢੰਗ:ਤੁਸੀਂ PSPCL ਦੀ ਮੋਬਾਈਲ ਐਪ ਜਾਂ ਵੈਬਸਾਈਟ 'ਤੇ ਵੀ ਸ਼ਿਕਾਇਤ ਦਰਜ ਕਰ ਸਕਦੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।