(Source: ECI | ABP NEWS)
Punjab News: ਪੰਜਾਬ ਪੁਲਿਸ ਨੇ ਅਖਬਾਰਾਂ ਦੀ ਸਪਲਾਈ ਰੋਕੀ, ਨਸ਼ੇ ਤੇ ਹਥਿਆਰਾਂ ਦੀ ਤਸਕਰੀ ਦੇ ਸ਼ੱਕ ‘ਚ ਗੱਡੀਆਂ ਦੀ ਚੈਕਿੰਗ, ਡਿਸਟ੍ਰੀਬਿਊਟਰ ਨਾਰਾਜ਼
ਜੇਕਰ ਤੁਹਾਡੇ ਘਰ ਵੀ ਅੱਜ ਅਖਬਾਰ ਨਹੀਂ ਆਇਆ ਤੇ ਤੁਸੀਂ ਉਡੀਕ ਕਰ ਰਹੇ ਹੋ ਤਾਂ ਦੱਸ ਦਈਏ ਪੰਜਾਬ 'ਚ ਅੱਜ ਬਹੁਤ ਸਾਰੇ ਲੋਕ ਅਖਬਾਰ ਨਹੀਂ ਪੜ੍ਹ ਪਾਉਣਗੇ। ਇਸ ਦੇ ਪਿੱਛੇ ਵਜ੍ਹਾ ਹੈ ਕਿ ਪੁਲਿਸ ਪੁਲਿਸ ਵੱਲੋਂ ਅਖਬਾਰ ਵਾਲੀਆਂ ਗੱਡੀਆਂ ਦੀ ਚੈਕਿੰਗ..

Punjab News: ਪੰਜਾਬ 'ਚ ਸ਼ੁੱਕਰਵਾਰ ਤੇ ਸ਼ਨੀਵਾਰ ਰਾਤ ਨੂੰ ਲਗਭਗ 12 ਥਾਵਾਂ ‘ਤੇ ਚੰਡੀਗੜ੍ਹ ਸਮੇਤ ਵੱਖ-ਵੱਖ ਸਥਾਨਾਂ ਤੋਂ ਅਖਬਾਰਾਂ ਦੀ ਸਪਲਾਈ ਲੈ ਕੇ ਜਾ ਰਹੀਆਂ ਗੱਡੀਆਂ ਨੂੰ ਪੁਲਿਸ ਵੱਲੋਂ ਰੋਕ ਕੇ ਚੈਕ ਕੀਤਾ ਗਿਆ। ਇਹ ਚੈਕਿੰਗ ਰਾਤ 10 ਵਜੇ ਤੋਂ ਸਵੇਰ ਤੱਕ ਚੱਲਦੀ ਰਹੀ। ਇਸ ਕਰਕੇ ਕਈ ਸੈਂਟਰਾਂ ‘ਤੇ ਅਖਬਾਰ ਸਮੇਂ ‘ਤੇ ਨਹੀਂ ਪਹੁੰਚੇ, ਜਿਸ ਨਾਲ ਇਹ ਮਾਮਲਾ ਸਾਹਮਣੇ ਆਇਆ। ਹਾਲਾਂਕਿ ਸੀਨੀਅਰ ਅਧਿਕਾਰੀ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਬਚ ਰਹੇ ਹਨ।
ਸੂਤਰਾਂ ਮੁਤਾਬਕ ਪੁਲਿਸ ਨੂੰ ਨਸ਼ੇ ਤੇ ਹਥਿਆਰਾਂ ਦੀ ਸਪਲਾਈ ਬਾਰੇ ਇਨਪੁੱਟ ਮਿਲੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਚੰਡੀਗੜ੍ਹ ਤੋਂ ਨਿਕਲਣ ਵਾਲੀਆਂ ਗੱਡੀਆਂ ਨੂੰ ਰੂਪਨਗਰ ‘ਚ ਚੈਕਿੰਗ ਲਈ ਰੋਕਿਆ ਗਿਆ ਸੀ।
ਡਿਸਟ੍ਰੀਬਿਊਟਰ ਨਾਰਾਜ਼
ਉੱਥੇ ਹੀ ਲੁਧਿਆਣਾ ‘ਚ ਵੀ ਐਤਵਾਰ ਸਵੇਰੇ ਪੁਲਿਸ ਨੇ ਅਚਾਨਕ ਸ਼ਹਿਰ ਦੇ ਕਈ ਹਿੱਸਿਆਂ ‘ਚ ਗੱਡੀਆਂ ਨੂੰ ਰੋਕ ਕੇ ਤਲਾਸ਼ੀ ਲੈਣੀ ਸ਼ੁਰੂ ਕੀਤੀ। ਡਿਸਟ੍ਰੀਬਿਊਟਰਾਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਪਹਿਲਾਂ ਹੀ ਕੰਮ ਦਾ ਦਬਾਅ ਵੱਧ ਹੁੰਦਾ ਹੈ, ਉਸ ਤੋਂ ਉੱਪਰ ਪੁਲਿਸ ਦੀ ਇਸ ਕਾਰਵਾਈ ਨਾਲ ਮੁਸ਼ਕਲ ਹੋਰ ਵਧ ਗਈ। ਕਈ ਥਾਣਿਆਂ ‘ਚ ਗੱਡੀਆਂ ਨੂੰ ਲੈ ਜਾ ਕੇ ਜਾਂਚ ਕੀਤੀ ਜਾ ਰਹੀ ਹੈ, ਪਰ ਹੁਣ ਤੱਕ ਪੁਲਿਸ ਵੱਲੋਂ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















